ਮੁੰਬਈ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹੁਣ ਨਾ ਸਿਰਫ ਇਕ ਅਦਾਕਾਰਾ ਹੈ, ਸਗੋਂ ਇਕ ਰਾਜਨੇਤਾ ਵੀ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਲੋਕ ਸਭਾ ਹਲਕੇ ਤੋਂ ਜਿੱਤਣ ਤੋਂ ਬਾਅਦ ਉਹ ਕਾਫੀ ਵਿਅਸਤ ਹੋ ਗਈ ਹੈ। ਉਹ ਇੰਨੀ ਰੁੱਝੀ ਹੋਈ ਹੈ ਕਿ ਉਹ ਆਪਣੇ ਫਿਲਮੀ ਕੰਮ ਨੂੰ ਸਮਾਂ ਨਹੀਂ ਦੇ ਪਾ ਰਹੀ ਹੈ। ਹੁਣ ਉਨ੍ਹਾਂ ਨੇ ਖੁਦ ਮੰਨਿਆ ਹੈ ਕਿ ਸੰਸਦ ਮੈਂਬਰ ਬਣਨਾ ਬਹੁਤ ਮੰਗ ਵਾਲਾ ਕੰਮ ਹੈ। ਇਸ ਕਾਰਨ ਉਸ ਨੂੰ ਦੋਹਰੀ ਭੂਮਿਕਾ ਨਿਭਾਉਣ 'ਚ ਮੁਸ਼ਕਲ ਆ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਮਲਕੀਤ ਰੌਣੀ ਦੇ ਪਿਤਾ ਦਾ ਹੋਇਆ ਦਿਹਾਂਤ, ਅੱਜ ਹੋਵੇਗੀ ਅੰਤਿਮ ਅਰਦਾਸ
ਇੱਕ ਇੰਟਰਵਿਊ 'ਚ, ਕੰਗਨਾ ਨੇ ਆਪਣੀਆਂ ਦੋਹਰੀ ਭੂਮਿਕਾਵਾਂ 'ਚ ਆਉਣ ਵਾਲੀਆਂ ਮੁਸ਼ਕਲਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ। ਉਸ ਨੇ ਸਾਂਝਾ ਕੀਤਾ, 'ਐਮਪੀ ਬਣਨਾ ਬਹੁਤ ਡਿਮਾਂਡ ਵਾਲਾ ਕੰਮ ਹੈ। ਖਾਸ ਕਰਕੇ ਮੇਰੇ ਲੋਕ ਸਭਾ ਹਲਕੇ 'ਚ ਹੜ੍ਹ ਆ ਗਏ ਸਨ, ਇਸ ਲਈ ਮੈਂ ਸਾਰਾ ਸਮਾਂ ਇਸੇ 'ਚ ਲੱਗੀ ਰਹੀ। ਮੈਂ ਹਿਮਾਚਲ ਜਾਣਾ ਹੈ ਅਤੇ ਧਿਆਨ ਰੱਖਣਾ ਹੈ ਕਿ ਚੀਜ਼ਾਂ ਠੀਕ ਤਰ੍ਹਾਂ ਨਾਲ ਹੋ ਰਹੀਆਂ ਹਨ।ਮੌਸਮ ਦੀ ਖਰਾਬੀ ਕਾਰਨ ਕੰਗਨਾ ਨੂੰ ਆਪਣੀਆਂ ਸਿਆਸੀ ਜ਼ਿੰਮੇਵਾਰੀਆਂ ਅਤੇ ਫਿਲਮ ਇੰਡਸਟਰੀ 'ਚ ਕੰਮ ਕਰਨ ਦਾ ਸੰਤੁਲਨ ਬਣਾਉਣਾ ਪਿਆ ਹੈ।
ਇਹ ਖ਼ਬਰ ਵੀ ਪੜ੍ਹੋ - ਇਸ ਮਸ਼ਹੂਰ ਅਦਾਕਾਰ ਦੀ ਵਾਲ- ਵਾਲ ਬਚੀ ਜਾਨ, ਭਿਆਨਕ ਹਾਦਸੇ ਦਾ ਹੋਏ ਸ਼ਿਕਾਰ
ਕਿਉਂਕਿ ਇਸ ਕਾਰਨ ਸ਼ਡਿਊਲ ਹੋਰ ਤੰਗ ਹੋ ਗਿਆ ਹੈ। ਕੰਗਨਾ ਨੇ ਮੰਨਿਆ ਕਿ ਰਾਜਨੀਤੀ ਕਾਰਨ ਕੰਗਨਾ ਦੇ ਫਿਲਮੀ ਕਰੀਅਰ 'ਤੇ ਅਸਰ ਸਾਫ ਨਜ਼ਰ ਆ ਰਿਹਾ ਹੈ, ਕਿਉਂਕਿ ਉਸ ਨੇ ਇਹ ਵੀ ਮੰਨਿਆ ਹੈ ਕਿ ਉਸ ਦੇ ਪ੍ਰੋਜੈਕਟ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੇ ਇੰਟਰਵਿਊ 'ਚ ਕਿਹਾ, 'ਮੇਰੀਆਂ ਫਿਲਮਾਂ ਅਤੇ ਕੰਮ ਪ੍ਰਭਾਵਿਤ ਹੋ ਰਹੇ ਹਨ। ਮੇਰੇ ਪ੍ਰੋਜੈਕਟਾਂ ਨੂੰ ਉਡੀਕ ਕਰਨੀ ਪਵੇਗੀ। ਮੈਂ ਆਪਣੀ ਸ਼ੂਟਿੰਗ ਸ਼ੁਰੂ ਨਹੀਂ ਕਰ ਪਾ ਰਹੀ ਹਾਂ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਬੋਨੀ ਕਪੂਰ ਨੇ ਜਨਮ ਦਿਨ ਮੌਕੇ 'ਤੇ ਪਤਨੀ ਸ਼੍ਰਦੇਵੀ ਨੂੰ ਕੀਤਾ ਯਾਦ, ਸਾਂਝੀ ਕੀਤੀ ਪੋਸਟ
NEXT STORY