ਮੁੰਬਈ: ਇੰਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਅਨੰਤ ਅੰਬਾਨੀ ਤੇ ਰਾਧਿਕਾ ਮਰਚੈਂਟ ਦੇ ਸ਼ਾਨਦਾਰ ਪ੍ਰੀ-ਵੈਡਿੰਗ ਫੰਕਸ਼ਨ ਦੀ ਧੂਮ ਹੈ। ਹਰ ਪਾਸੇ ਅੰਬਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਦੇ ਚਰਚੇ ਹਨ। ਇਸ ਵਿਚ ਬਾਲੀਵੁੱਡ, ਖੇਡ ਜਗਤ, ਦੇਸ਼-ਦੁਨੀਆਂ ਦੇ ਵੱਡੇ ਉਦਯੋਗਪਤੀਆਂ ਸਮੇਤ ਬਹੁਤ ਸਾਰੇ ਸੈਲੀਬ੍ਰਿਟੀ ਪਹੁੰਚੇ ਹੋਏ ਹਨ। ਬਿਲ ਗੇਟਸ, ਮਾਰਕ ਜ਼ੁਕਰਬਰਗ, ਸਲਮਾਨ ਖ਼ਾਨ, ਸ਼ਾਹਰੁਖ਼ ਖ਼ਾਨ ਸਮੇਤ ਤਮਾਮ ਮਸ਼ਹੂਰ ਹਸਤੀਆਂ ਅੰਬਾਨੀ ਪਰਿਵਾਰ ਦੇ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਲਈ ਪਹੁੰਚੀਆਂ ਹੋਈਆਂ ਹਨ। ਇਸ ਪ੍ਰੋਗਰਾਮ ਵਿਚ ਰਿਹਾਨਾ ਅਤੇ ਦਿਲਜੀਤ ਦੋਸਾਂਝ ਨੂੰ ਮੋਟੀ ਰਕਮ ਦੇ ਕੇ ਪਰਫ਼ਾਰਮ ਕਰਨ ਲਈ ਬੁਲਾਇਆ ਗਿਆ ਸੀ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਸਾਰਿਆਂ ਵੱਲੋਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ। ਇਸ ਵਿਚਾਲੇ ਹੁਣ ਕੰਗਣਾ ਰਣੌਤ ਨੇ ਬਿਨਾਂ ਕਿਸੇ ਦਾ ਨਾਂ ਲਏ ਇਨ੍ਹਾਂ ਸਾਰੇ ਸਿਤਾਰਿਆਂ 'ਤੇ ਤੰਜ ਕੱਸਿਆ ਹੈ।
ਇਹ ਖ਼ਬਰ ਵੀ ਪੜ੍ਹੋ - ਤੜਕਸਾਰ Live ਹੋ ਗਏ ਸਰਵਣ ਸਿੰਘ ਪੰਧੇਰ, ਅੱਜ ਦੇ 'ਦਿੱਲੀ ਕੂਚ' ਨੂੰ ਲੈ ਕੇ ਕਹਿ ਦਿੱਤੀਆਂ ਇਹ ਗੱਲਾਂ (ਵੀਡੀਓ)
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਸ ਪ੍ਰੋਗਰਾਮ ਵਿਚ ਕਿੱਧਰੇ ਨਜ਼ਰ ਨਹੀਂ ਆਈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਆਰਟੀਕਲ ਸ਼ੇਅਰ ਕੀਤਾ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਕਿਵੇਂ ਕੋਇਲ ਲਤਾ ਮੰਗੇਸ਼ਕਰ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਪੈਸੇ ਲਈ ਕਦੇ ਵੀ ਕਿਸੇ ਵੀ ਵਿਆਹ ਵਿਚ ਪਰਫਾਰਮ ਨਹੀਂ ਕਰੇਗੀ। ਇਸ ਲਈ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਕੰਗਨਾ ਨੇ ਅਸਿੱਧੇ ਤੌਰ 'ਤੇ ਸੈਲੇਬਸ 'ਤੇ ਚੁਟਕੀ ਲਈ ਹੈ। ਕੰਗਨਾ ਨੇ ਲਿਖਿਆ- 'ਮੈਂ ਕਈ ਵਿੱਤੀ ਸਮੱਸਿਆਵਾਂ 'ਚੋਂ ਲੰਘੀ ਹਾਂ। ਪਰ ਲਤਾ ਜੀ ਅਤੇ ਮੈਂ ਉਹ ਦੋ ਲੋਕ ਹਾਂ ਜਿਨ੍ਹਾਂ ਦੇ ਗੀਤ ਬਹੁਤ ਹਿੱਟ ਹੋਏ (ਫੈਸ਼ਨ ਕਾ ਜਲਵਾ, ਘਨੀ ਬਾਉਲੀ ਹੋ ਗਈ, ਲੰਡਨ ਠੁਮਕਦਾ, ਸਾਡੀ ਗਲੀ, ਵਿਜੇ ਭਵ), ਭਾਵੇਂ ਮੈਨੂੰ ਕਿੰਨਾਂ ਵੀ ਲਾਲਚ ਦਿੱਤਾ ਗਿਆ ਹੋਵੇ, ਪਰ ਮੈਂ ਕਦੇ ਵਿਆਹਾਂ 'ਚ ਡਾਂਸ ਨਹੀਂ ਕੀਤਾ। ਮੈਨੂੰ ਕਈ ਆਈਟਮ ਸੋਂਗ ਵੀ ਆਫਰ ਕੀਤੇ ਗਏ ਸਨ, ਜਲਦੀ ਹੀ ਮੈਂ ਐਵਾਰਡ ਸ਼ੋਅਜ਼ ਤੋਂ ਵੀ ਦੂਰੀ ਬਣਾ ਲਈ। ਪ੍ਰਸਿੱਧੀ ਅਤੇ ਪੈਸੇ ਨੂੰ ਨਾਂਹ ਕਹਿਣ ਲਈ ਮਜ਼ਬੂਤ ਚਰਿੱਤਰ ਅਤੇ ਮਾਣ ਦੀ ਲੋੜ ਹੁੰਦੀ ਹੈ। ਸ਼ਾਰਟ ਕੱਟ ਦੀ ਦੁਨੀਆਂ ਵਿਚ ਨੌਜਵਾਨ ਪੀੜ੍ਹੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਇਕ ਬੰਦਾ ਇੱਕੋ-ਇੱਕ ਦੌਲਤ ਕਮਾ ਸਕਦਾ ਹੈ ਉਹ ਹੈ, ਇਮਾਨਦਾਰੀ ਦੀ ਦੌਲਤ।
ਇਹ ਖ਼ਬਰ ਵੀ ਪੜ੍ਹੋ - Swatantrya Veer Savarkar: ਰਣਦੀਪ ਹੁੱਡਾ ਦੀ ਫ਼ਿਲਮ ਦਾ ਟ੍ਰੇਲਰ ਰਿਲੀਜ਼, ਲੂੰ-ਕੰਡੇ ਖੜ੍ਹੇ ਕਰਨਗੇ ਸੀਨ
ਕਿਸਾਨ ਅੰਦੋਲਨ ਵਿਚ ਵੀ ਛਿੜਿਆ ਸੀ ਵਿਵਾਦ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਹੋਏ ਕਿਸਾਨ ਅੰਦੋਲਨ ਵਿਚ ਦਿਲਜੀਤ ਦੋਸਾਂਝ ਵੱਲੋਂ ਕਿਸਾਨਾਂ ਦੀ ਹਮਾਇਤ ਕੀਤੇ ਜਾਣ ਤੋਂ ਬਾਅਦ ਕੰਗਣਾ ਰਣੌਤ ਨੇ ਉਸ ਬਾਰੇ ਬਹੁਤ ਕੁਝ ਬੋਲਿਆ ਸੀ। ਪੰਜਾਬੀ ਗਾਇਕ ਨੇ ਵੀ ਅੱਗਿਓਂ ਠੋਕਵੇਂ ਜਵਾਬ ਦਿੱਤੇ ਸੀ। ਇਨ੍ਹਾਂ ਦੋਹਾਂ ਦਾ ਵਿਵਾਦ ਕਾਫ਼ੀ ਚਿਰ ਚਲਦਾ ਰਿਹਾ ਸੀ। ਉੱਥੇ ਹੀ ਰਿਹਾਨਾ ਵੱਲੋਂ ਵੀ ਕਿਸਾਨਾਂ ਦੇ ਹੱਕ ਦੀ ਗੱਲ ਕੀਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਨੰਤ-ਰਾਧਿਕਾ ਦੇ ਪ੍ਰੀ ਵੈਡਿੰਗ ਤੋਂ ਦਿਲਜੀਤ ਦੋਸਾਂਝ ਦੀ ਇਹ ਵੀਡੀਓ ਤੁਹਾਡੇ ਪਾ ਦੇਵੇਗੀ ਢਿੱਡੀਂ ਪੀੜਾਂ
NEXT STORY