ਬਾਲੀਵੁੱਡ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 8 ਸਤੰਬਰ 2022 ਨੂੰ ਸੈਂਟਰਲ ਵਿਸਟਾ ਐਵੇਨਿਊ ਦਾ ਉਦਘਾਟਨ ਕੀਤਾ ਅਤੇ ਸੁਭਾਸ਼ ਚੰਦਰਬੋਜ਼ ਨੂੰ ਸ਼ਰਧਾਂਜਲੀ ਵੀ ਦਿੱਤੀ, ਜਿੱਥੇ ਸਾਰੇ ਨੇਤਾ, ਸਿਤਾਰੇ ਅਤੇ ਦੇਸ਼ ਦੀਆਂ ਕਈ ਹਸਤੀਆਂ ਦਿੱਲੀ ਪਹੁੰਚੀਆਂ। ਇਸ ਦੇ ਨਾਲ ਹੀ ਅਦਾਕਾਰਾ ਕੰਗਨਾ ਰਣੌਤ, ਗਾਇਕ ਮੋਹਿਤ ਚੌਹਾਨ ਅਤੇ ਟੀ.ਵੀ ਐਕਟਰ ਸ਼ੈਲੇਸ਼ ਲੋਢਾ ਨੇ ਇਸ ਸਮਾਗਮ ’ਚ ਸ਼ਿਰਕਤ ਕੀਤੀ। ਈਵੈਂਟ ’ਚ ਸ਼ਿਰਕਤ ਕਰਨ ਵਾਲੀ ਕੰਗਨਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਹਮਣੇ ਆਈਆਂ ਹਨ।
ਇਹ ਵੀ ਪੜ੍ਹੋ :ਗਾਇਕ ਮਨਕੀਰਤ ਔਲਖ਼ ਦਾ ਵਕੀਲ ਅਦਾਲਤ ’ਚ ਹੋਇਆ ਪੇਸ਼, ਗੀਤ ‘ਰਫ਼ਲ’ ਸਬੰਧੀ ਨੋਟਿਸ ਕੀਤਾ ਜਾਰੀ
ਉਦਘਾਟਨ ਸਮਾਰੋਹ ’ਚ ਪਹੁੰਚੀ ਕੰਗਨਾ ਇਸ ਦੌਰਾਨ ਬੇਹੱਦ ਖੂਬਸੂਰਤ ਲੁੱਕ ’ਚ ਨਜ਼ਰ ਆਈ। ਇਸ ਦੌਰਾਨ ਅਦਾਕਾਰਾ ਨੇ ਸੂਟ ਅਤੇ ਆਪਣੇ ਵਾਲਾਂ ਖੁੱਲ੍ਹੇ ਛੱਡਿਆ ਹੋਇਆ ਹੈ। ਇਸ ਦੌਰਾਨ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੰਗਨਾ ਰਣੌਤ ਨੇ ਕਿਹਾ ਕਿ ‘ਮੈਂ ਹਮੇਸ਼ਾ ਤੋਂ ਇਹੀ ਕਹਿੰਦੀ ਆ ਰਹੀ ਹਾਂ ਅਤੇ ਅੱਜ ਵੀ ਕਹਾਂਗੀ ਕਿ ਸਾਨੂੰ ਜੋ ਆਜ਼ਾਦੀ ਮਿਲੀ ਹੈ, ਉਹ ਨੇਤਾਜੀ ਸੁਭਾਸ਼ ਚੰਦਰ ਬੋਸ ਅਤੇ ਵੀਰ ਸਾਵਰਕਰ ਵਰਗੇ ਕ੍ਰਾਂਤੀਕਾਰੀਆਂ ਕਾਰਨ ਮਿਲੀ ਹੈ। ਸਾਨੂੰ ਇਹ ਆਜ਼ਾਦੀ ਇਵੇਂ ਨਹੀਂ ਮਿਲੀ। ਸਾਨੂੰ ਇਸ ਲਈ ਲੜਨਾ ਪਿਆ ਹੈ।
ਇਹ ਵੀ ਪੜ੍ਹੋ : ਹਨੀ ਸਿੰਘ ਅਤੇ ਸ਼ਾਲਿਨੀ ਤਲਵਾਰ ਦਾ ਹੋਇਆ ਤਲਾਕ, ਸਿੰਗਰ ਨੇ 1 ਕਰੋੜ ਰੁਪਏ ਦਿੱਤੀ ਐਲੀਮਨੀ
ਕੰਗਨਾ ਨੇ ਅੱਗੇ ਕਿਹਾ ਕਿ ‘ਮੈਂ ਉਨ੍ਹਾਂ ਲੋਕਾਂ ’ਚੋਂ ਹਾਂ ਜੋ ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦੇਵਾਂਗੀ। ਇਹ ਨੇਤਾ ਜੀ ਸੁਭਾਸ਼ ਚੰਦਰ ਦੀ ਮੂਰਤੀ ਨਹੀਂ ਬਲਕਿ ਇਕ ਵਿਚਾਰਧਾਰਾ ਹੈ। ਮੈਂ ਕਦੇ ਗਾਂਧੀਵਾਦੀ ਨਹੀਂ ਰਹੀ ਮੈਂ ਨੇਤਾਵਾਦੀ ਰਹੀ ਹਾਂ।’
ਅਦਾਕਾਰਾ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਐਮਰਜੈਂਸੀ’ ਦੀ ਸ਼ੂਟਿੰਗ ’ਚ ਰੁੱਝੀ ਹੋਈ ਹੈ। ਐਮਰਜੈਂਸੀ ’ਚ ਉਹ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਿਰਦਾਰ ’ਚ ਨਜ਼ਰ ਆਵੇਗੀ। ਫ਼ਿਲਮ ’ਚ ਕੰਗਨਾ ਤੋਂ ਇਲਾਵਾ ਅਨੁਪਮ ਖ਼ੇਰ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਸ਼੍ਰੇਅਸ ਤਲਪੜੇ ਵਰਗੇ ਸਿਤਾਰਿਆਂ ਦਾ ਫ਼ਰਸਟ ਲੁੱਕ ਵੀ ਸਾਹਮਣੇ ਆਇਆ ਹੈ।
ਮਨਕੀਰਤ ਔਲਖ਼ ਦਾ ਵਕੀਲ ਅਦਾਲਤ ’ਚ ਹੋਇਆ ਪੇਸ਼, ਗੀਤ ‘ਰਫ਼ਲਾਂ’ ਸਬੰਧੀ ਜਾਰੀ ਹੋਇਆ ਸੀ ਨੋਟਿਸ
NEXT STORY