ਬਾਲੀਵੁੱਡ ਡੈਸਕ: ਅਦਾਕਾਰਾ ਕੰਗਨਾ ਰਣੌਤ ਬਾਲੀਵੁੱਡ ਇੰਡਸਟਰੀ ਮਸ਼ਹੂਰ ਅਦਾਕਾਰ ਹੈ ਜੋ ਕਿਸੇ ਨਾ ਕਿਸੇ ਕਾਰਨ ਸੁਰਖੀਆਂ ’ਚ ਬਣੀ ਰਹਿੰਦੀ ਹੈ। ਅਦਾਕਾਰਾ ਕੰਮ ਦੇ ਨਾਲ-ਨਾਲ ਦੁਨਿਆਵੀ ਮੁੱਦਿਆਂ ’ਤੇ ਕਾਫੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਹੀ ਉਹ ਅਧਿਆਤਮਿਕ ਮਾਰਗ ਨਾਲ ਵੀ ਜੁੜੀ ਹੋਈ ਹੈ। ਕੰਗਨਾ ਅਧਿਆਤਮਿਕ ਗੁਰੂ ਸਾਦਗੁਰੂ ਨੂੰ ਬਹੁਤ ਮੰਨਦੀ ਹੈ। ਉਹ ਅਕਸਰ ਸਾਦਗੁਰੂ ਦੇ ਆਸ਼ਰਮ ’ਚ ਜਾਂਦੀ ਹੈ। ਇਸ ਦੇ ਨਾਲ ਹੀ ਹਾਲ ਹੀ ’ਚ ਅਦਾਕਾਰਾ ਨੇ ਇਕ ਵਾਰ ਫ਼ਿਰ ਹਿਮਾਚਲ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਸਾਦਗੁਰੂ ਦੀ ਮੁਲਾਕਾਤ ਕੀਤੀ ਜਿਸ ਦੀਆਂ ਤਸਵੀਰਾਂ ਉਸਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ।

ਇਹ ਵੀ ਪੜ੍ਹੋ: IIFA 2022 ’ਚ ਵਿੱਕੀ ਕੌਸ਼ਲ ਨੂੰ ਸਭ ਤੋਂ ਵਧੀਆ ਅਦਾਕਾਰ ਅਤੇ ਕ੍ਰਿਤੀ ਸੇਨਨ ਸਭ ਤੋਂ ਵਧੀਆ ਅਦਾਕਾਰਾ ਚੁਣਿਆ ਗਿਆ
ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਉਹ ਮੁੱਖ ਮੰਤਰੀ ਜੈਰਾਮ ਠਾਕੁਰ ਅਤੇ ਸਾਦਗੁਰੂ ਨਾਲ ਨਜ਼ਰ ਆ ਰਹੀ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ‘ਸਾਦਗੁਰੂ ਅਤੇ ਮੁੱਖ ਮੰਤਰੀ ਜੈਰਾਮ ਠਾਕੁਰ ਨਾਲ ਪਿਆਰੀ ਮੁਲਾਕਾਤ।’

ਦੂਜੀ ਤਸਵੀਰ ਸਾਂਝੀ ਕਰਦੇ ਹੋਏ ਕੰਗਨਾ ਨੇ ਲਿਖਿਆ ‘ਪ੍ਰਧਾਨ ਮੰਤਰੀ ਮੋਦੀ ਠੀਕ ਕਹਿੰਦੇ ਹਨ ਕਿ ਦੁਨੀਆ ਨਾ ਸਿਰਫ਼ ਸਾਦਗੁਰੂ ਤੋਂ ਨਾ ਮਿੱਟੀ ਨੂੰ ਪਿਆਰ ਕਰਨਾ ਸਿੱਖਾਉਦਾ ਹੈ ਸਗੋਂ ਭਾਰਤੀ ਮਿੱਟੀ ਦੀ ਅਸਲ ਤਾਕਤ ਨੂੰ ਵੀ ਜਾਣਦਾ ਹੈ। ਇਸ ਤਸਵੀਰ ’ਚ ਕੰਗਨਾ ਸਾਦਗੁਰੂ ਦੇ ਪਿੱਛੇ ਖੜ੍ਹੀ ਪੋਜ਼ ਦੇ ਰਹੀ ਹੈ ਅਤੇ ਇਸ ਦੌਰਾਨ ਉਹ ਗੁਲਾਬੀ ਸਾੜ੍ਹੀ ਅਤੇ ਕਰਲੀ ਵਾਲਾਂ ’ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬੀ ਗਾਇਕ ਸੁਰਜੀਤ ਸੰਧੂ ਨਾਲ ਕੁੱਟਮਾਰ, ਪੁਲਸ ’ਤੇ ਲੱਗੇ ਦੋਸ਼
ਕੰਗਨਾ ਦੇ ਕੰਮ ਦੀ ਗੱਲ ਕਰੀਏ ਤਾਂ ਕੰਗਨਾ ਦੀ ਹਾਲ ਹੀ ’ਚ ਰਿਲੀਜ਼ ਹੋਈ ਫ਼ਿਲਮ ‘ਧਾਕੜ’ ’ਚ ਦੇਖਿਆ ਗਿਆ ਹੈ। ਹਾਲਾਂਕਿ ਫ਼ਿਲਮ ਬਾਕਸ ਆਫ਼ਿਸ ’ਤੇ ਸੁਪਰ ਫ਼ਲੋਪ ਸਾਬਤ ਹੋਈ ਜਦ ਕਿ ‘ਧਾਕੜ’ ਦੇ ਨਾਲ ਰਿਲੀਜ਼ ਹੋਈ ਕਾਰਤਿਕ ਆਰਿਅਨ ਦੀ ਫ਼ਿਲਮ ‘ਭੂਲ ਭੁਲਾਈਆ 2’ ਨੂੰ ਦਰਸ਼ਕਾਂ ਦਾ ਬਹੁਤ ਪਿਆਰ ਮਿਲਿਆ ਅਤੇ ਫ਼ਿਲਮ ਨੇ ਬਾਕਸ-ਆਫ਼ਿਸ ’ਤੇ ਚੰਗਾ ਪ੍ਰਦਰਸ਼ਨ ਕੀਤਾ।

ਸਿੱਧੂ ਮੂਸੇਵਾਲਾ ਕਤਲ ਕਾਂਡ : ਪਟਿਆਲਾ ਹਾਊਸ ਕੋਰਟ ਨੇ ਲਾਰੈਂਸ ਬਿਸ਼ਨੋਈ ਦਾ ਵਧਾਇਆ ਪੁਲਸ ਰਿਮਾਂਡ
NEXT STORY