ਮੁੰਬਈ- ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੇ ਵਿਵਾਦਪੂਰਨ ਬਿਆਨਾਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ। ਕੰਗਨਾ ਨੇ ਸੋਸ਼ਲ ਮੀਡੀਆ 'ਤੇ ਦੇਸ਼ ਦਾ ਨਾਮ ਬਦਲ ਕੇ ਭਾਰਤ ਰੱਖਣ ਦੀ ਮੰਗ ਕੀਤੀ।

ਇਸ ਬਿਆਨ ਤੋਂ ਬਾਅਦ ਨਵਾਂ ਵਿਵਾਦ ਖੜਾ ਹੋ ਗਿਆ ਹੈ ਪਰ ਇਸ ਦੌਰਾਨ ਕੰਗਨਾ ਨੇ ਫੈਨਸ ਨੂੰ ਹੈਰਾਨੀ ਦਿੰਦਿਆਂ ਆਪਣੀ ਆਉਣ ਵਾਲੀ ਫ਼ਿਲਮ 'ਐਮਰਜੈਂਸੀ ਇੰਦਰਾ' ਦੀ ਤਿਆਰੀ ਦੀਆਂ ਕੁਝ ਦਿਲਚਸਪ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਫ਼ਿਲਮ ਵਿੱਚ ਕੰਗਨਾ ਰਣੌਤ ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ।

ਇਸ ਫ਼ਿਲਮ 'ਚ ਕੰਗਣਾ ਆਪਣੇ ਆਪ ਨੂੰ ਇੰਦਰਾ ਦੀ ਤਰ੍ਹਾਂ ਦਿਖਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਕਿਰਦਾਰ ਨਾਲ ਇਨਸਾਫ ਕਰਨ ਲਈ, ਕੰਗਨਾ ਨੇ ਆਪਣੇ ਚਿਹਰੇ ਦੇ ਨਾਲ-ਨਾਲ ਪੂਰੇ ਸਰੀਰ ਨੂੰ ਪ੍ਰੋਸਥੇਟਿਕ ਲਈ ਸਕੈਨ ਦਿੱਤਾ ਹੈ।

ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਇਨ੍ਹਾਂ ਤਸਵੀਰਾਂ 'ਚ ਕੰਗਨਾ ਆਪਣੇ ਚਿਹਰੇ 'ਤੇ ਨੀਲੇ ਰੰਗ ਦਾ ਪੇਂਟ ਲਗਵਾਉਂਦੀ ਦਿਖਾਈ ਦੇ ਰਹੀ ਹੈ। ਦੂਜੀ ਤਸਵੀਰ 'ਚ ਉਹ ਆਪਣੇ ਚਿਹਰੇ 'ਤੇ ਪਲਾਸਟਿਕ ਰੱਖ ਕੇ ਪ੍ਰੋਸਥੇਟਿਕ ਪ੍ਰਕਿਰਿਆ ਦੀ ਤਿਆਰੀ ਕਰ ਰਹੀ ਹੈ।
ਅਮਿਤਾਭ ਬੱਚਨ ਨੇ ਮੁਹੱਈਆ ਕਰਵਾਏ ਕਰੋੜਾਂ ਦੀ ਕੀਮਤ ਦੇ ਵੈਂਟੀਲੇਟਰ
NEXT STORY