ਮੁੰਬਈ (ਬਿਊਰੋ) : ਬੀਤੀ ਰਾਤ ਮੁੰਬਈ 'ਚ 'ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ' ਦਾ ਆਯੋਜਨ ਕੀਤਾ ਗਿਆ। ਅਦਾਕਾਰ ਰਣਬੀਰ ਕਪੂਰ, ਆਲੀਆ ਭੱਟ ਅਤੇ ਵਰੁਣ ਧਵਨ ਨੂੰ ਮੇਜਰ ਐਵਾਰਡ ਮਿਲਣ ਦੇ ਕੁਝ ਘੰਟਿਆਂ ਬਾਅਦ ਹੀ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਇੰਸਟਾਗ੍ਰਾਮ 'ਤੇ ਪੋਸਟ ਕਰਕੇ ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਆਪਣੇ ਮੁਤਾਬਕ ਜੇਤੂਆਂ ਦੀ ਸੂਚੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਦਾਅਵਾ ਕੀਤਾ ਕਿ 'ਨੈਪੋ ਮਾਫੀਆ ਹਰ ਕਿਸੇ ਦੇ ਅਧਿਕਾਰ ਖੋਹ ਲੈਂਦਾ ਹੈ।'
ਦੱਸ ਦਈਏ ਕਿ ਕੰਗਨਾ ਰਣੌਤ ਨੇ ਆਪਣੀ ਇੰਸਟਾ ਸਟੋਰੀ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਨੇਪੋ ਮਾਫੀਆ ਹਰ ਕਿਸੇ ਦੇ ਅਧਿਕਾਰ ਖੋਹ ਲੈਣ ਤੋਂ ਪਹਿਲਾਂ ਐਵਾਰਡ ਸੀਜ਼ਨ ਆ ਗਿਆ ਹੈ। ਮੈਂ ਇਸ ਸਾਲ ਦੇ ਸਰਵੋਤਮ ਅਭਿਨੇਤਾ ਰਿਸ਼ਭ ਸ਼ੈਟੀ (ਕਾਂਤਾਰਾ), ਸਰਵੋਤਮ ਅਭਿਨੇਤਰੀ-ਮਰੁਣਾਲ ਠਾਕੁਰ (ਸੀਤਾ ਰਾਮ), ਸਰਵੋਤਮ ਫ਼ਿਲਮ 'ਕਾਂਤਾਰਾ', ਸਰਵੋਤਮ ਨਿਰਦੇਸ਼ਕ - ਐੱਸ. ਐੱਸ. ਰਾਜਾਮੌਲੀ (ਆਰ. ਆਰ. ਆਰ.), ਸਰਵੋਤਮ ਸਹਾਇਕ ਅਦਾਕਾਰ-ਅਨੁਪਮ ਖੇਰ (ਕਸ਼ਮੀਰ ਫਾਈਲਜ਼), ਸਰਵੋਤਮ ਸਹਾਇਕ ਅਦਾਕਾਰਾ - ਤੱਬੂ (ਭੂਲ ਭੁਲਈਆ 2) ਪੁਰਸਕਾਰ ਉਨ੍ਹਾਂ ਦੇ ਹਨ ਭਾਵੇਂ ਉਹ ਜਾਣ ਜਾਂ ਨਾ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹ ਹਨ। ਫ਼ਿਲਮ ਪੁਰਸਕਾਰਾਂ 'ਚ ਕੋਈ ਸੱਚਾਈ ਨਹੀਂ ਹੈ। ਇੱਥੇ ਕੰਮ ਖ਼ਤਮ ਕਰਨ ਤੋਂ ਬਾਅਦ ਮੈਂ ਉਨ੍ਹਾਂ ਸਭ ਦੀ ਲਿਸਟ ਬਣਾਵਾਂਗੀ, ਜੋ ਮੈਨੂੰ ਲੱਗਦਾ ਹੈ ਕਿ ਪੁਰਸਕਾਰ ਲੈਣ ਦੇ ਯੋਗ ਹਨ।''

ਕੰਗਨਾ ਰਣੌਤ ਨੇ ਇਕ ਹੋਰ ਪੋਸਟ 'ਚ ਲਿਖਿਆ, ''ਨੈਪੋ ਕੀੜਿਆਂ ਦੀ ਜ਼ਿੰਦਗੀ ਆਪਣੇ ਮਾਪਿਆਂ ਦੀ ਸ਼ੋਹਰਤ ਤੇ ਉਨ੍ਹਾਂ ਦੀ ਉੱਚੀ ਜਾਣ ਪਛਾਣ ਦੇ ਦਮ 'ਤੇ ਚੱਲਦੀ ਹੈ। ਜੇਕਰ ਕੋਈ ਸੈਲਫ ਮੇਡ ਵਿਅਕਤੀ ਆ ਜਾਵੇ ਤਾਂ ਉਸ ਦਾ ਕਰੀਅਰ ਬਾਲੀਵੁੱਡ ਮਾਫੀਆ ਤਬਾਹ ਕਰ ਦਿੰਦਾ ਹੈ।'' ਉਨ੍ਹਾਂ ਨੂੰ ਈਰਖਾਲੂ ਜਾਂ ਸਸਤੇ ਮਾਫੀਆ ਪੀ. ਆਰ. ਨਾਲ ਪਾਗਲ ਕਹਿ ਕੇ ਖਾਰਜ ਜਾਂ ਬਦਨਾਮ ਕਰਦੇ ਹਨ ਪਰ ਮੈਂ ਹੁਣ ਤੁਹਾਨੂੰ ਸਾਰਿਆਂ ਨੂੰ ਤਬਾਹ ਕਰਨ ਲਈ ਦ੍ਰਿੜ ਹਾਂ। ਜਦੋਂ ਚਾਰੇ ਪਾਸੇ ਬਹੁਤ ਸਾਰੀਆਂ ਬੁਰਾਈਆਂ ਹੋਣ ਤਾਂ ਜੀਵਨ ਦੀ ਸੁੰਦਰਤਾ 'ਚ ਲੀਨ ਨਹੀਂ ਹੋ ਸਕਦੀ। ਸ਼੍ਰੀਮਦ ਭਾਗਵਤ ਗੀਤਾ ਕਹਿੰਦੀ ਹੈ ਕਿ ਬੁਰਾਈ ਨੂੰ ਖ਼ਤਮ ਕਰਨਾ ਧਰਮ ਦਾ ਮੁੱਖ ਟੀਚਾ ਹੈ।"

ਦੱਲਣਯੋਗ ਹੈ ਕਿ ਸੋਮਵਾਰ ਨੂੰ ਦਾਦਾ ਸਾਹਿਬ ਫਾਲਕੇ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ 'ਚ ਰਣਬੀਰ ਕਪੂਰ ਨੂੰ ਸਰਵੋਤਮ ਅਦਾਕਾਰ ਅਤੇ ਆਲੀਆ ਭੱਟ ਨੂੰ ਸਰਵੋਤਮ ਅਭਿਨੇਤਰੀ ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਜਿੱਥੇ ਆਲੀਆ ਨੇ 'ਗੰਗੂਬਾਈ ਕਾਠੀਆਵਾੜੀ' 'ਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਲਈ ਜਿੱਤਿਆ, ਉਥੇ ਰਣਬੀਰ ਨੇ 'ਬ੍ਰਹਮਾਸਤਰ ਪਾਰਟ ਵਨ: ਸ਼ਿਵ' ਲਈ ਪੁਰਸਕਾਰ ਜਿੱਤਿਆ ਅਤੇ ਵਰੁਣ ਧਵਨ ਨੇ ਫ਼ਿਲਮ 'ਭੇੜੀਆ' 'ਚ ਆਪਣੀ ਅਦਾਕਾਰੀ ਲਈ ਕ੍ਰਿਟਿਕਸ ਬੈਸਟ ਐਕਟਰ ਦਾ ਐਵਾਰਡ ਜਿੱਤਿਆ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
'ਜੈ ਸੰਤੋਸ਼ੀ ਮਾਂ' ਫੇਮ ਅਦਾਕਾਰਾ ਬੇਲਾ ਬੋਸ ਦਾ ਦਿਹਾਂਤ
NEXT STORY