ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਦੀ 'ਕੰਟਰੋਵਰਸ਼ੀਅਲ ਕੁਈਨ' ਅਦਾਕਾਰਾ ਕੰਗਨਾ ਰਣੌਤ ਜਦੋਂ ਤੋਂ ਮੰਡੀ ਸੀਟ ਤੋਂ ਸੰਸਦ ਮੈਂਬਰ ਬਣੀ ਉਹ ਸੋਸ਼ਲ ਮੀਡੀਆ 'ਤੇ ਕਿਸੇ ਨਾ ਕਿਸੇ ਕਾਰਨ ਚਰਚਾ 'ਚ ਆ ਜਾਂਦੀ ਹੈ। ਹਾਲਾਂਕਿ ਸੰਸਦ ਮੈਂਬਰ ਬਣਨ ਤੋਂ ਬਾਅਦ ਵੀ ਅਦਾਕਾਰਾ ਦੇ ਜ਼ਿਆਦਾਤਰ ਬਿਆਨਾਂ ਨੂੰ ਵਿਵਾਦਿਤ ਕਿਹਾ ਜਾਂਦਾ ਹੈ। ਇਸ ਵਿਚਾਲੇ ਕੰਗਨਾ ਰਣੌਤ ਦੇ ਇੱਕ ਹੋਰ ਬਿਆਨ ਨੇ ਸੋਸ਼ਲ ਮੀਡੀਆ 'ਤੇ ਤਰਥੱਲੀ ਮਚਾ ਦਿੱਤੀ ਹੈ।
ਰਾਹੁਲ ਗਾਂਧੀ ਕਰਦੇ ਡਰੱਗਜ਼ ਦਾ ਨਸ਼ਾ
ਦਰਅਸਲ, ਇਸ ਸਮੇਂ ਕੰਗਨਾ ਰਣੌਤ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਬਾਰੇ ਅਜਿਹਾ ਦਾਅਵਾ ਕੀਤਾ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ। ਕੰਗਨਾ ਰਣੌਤ ਨੇ ਦੋਸ਼ ਲਾਇਆ ਹੈ ਕਿ ਰਾਹੁਲ ਗਾਂਧੀ 'ਡਰੱਗਜ਼' ਲੈਂਦੇ ਹਨ। ਕੰਗਨਾ ਰਣੌਤ ਨੇ ਇਹ ਟਿੱਪਣੀ ਸੰਸਦ 'ਚ ਰਾਹੁਲ ਗਾਂਧੀ ਦੇ ਬਿਆਨਾਂ ਨੂੰ ਲੈ ਕੇ ਕੀਤੀ ਸੀ। ਉਨ੍ਹਾਂ ਕਿਹਾ, "ਕੱਲ੍ਹ ਵੀ ਸੰਸਦ 'ਚ ਇੱਕ ਕਾਮੇਡੀ ਸ਼ੋਅ ਕੀਤਾ ਗਿਆ, ਉਨ੍ਹਾਂ 'ਚ ਕੋਈ ਮਾਣ-ਸਨਮਾਨ ਨਹੀਂ ਹੈ। ਕੱਲ੍ਹ ਉਹ ਉੱਥੇ ਕਹਿ ਰਹੇ ਸਨ ਕਿ ਅਸੀਂ ਸ਼ਿਵ ਜੀ ਦੀ ਬਰਾਤ ਹਾਂ ਅਤੇ ਇਹ ਚੱਕਰਵਿਊ ਹੈ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਉਹ ਨਸ਼ਾ ਡਰੱਗਜ਼ ਲੈਂਦੇ ਹਨ।'' ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਕਿਹਾ, "ਜੋ ਸਾਡਾ ਲੋਕਤੰਤਰ ਹੈ, ਇਸ 'ਚ ਪ੍ਰਧਾਨ ਮੰਤਰੀ ਦੀ ਚੋਣ ਲੋਕਤਾਂਤਰਿਕ ਢੰਗ ਨਾਲ ਹੁੰਦੀ ਹੈ। ਕੀ ਪ੍ਰਧਾਨ ਮੰਤਰੀ ਲਿੰਗ, ਉਮਰ, ਜਾਤੀ ਅਤੇ ਵਰਗ ਨੂੰ ਧਿਆਨ 'ਚ ਰੱਖ ਕੇ ਚੁਣਿਆ ਜਾਂਦਾ ਹੈ? ਇਸ ਤਰ੍ਹਾਂ ਦੀ ਗੱਲ ਕਰਨ ਵਾਲਾ ਹਰ ਰੋਜ਼ ਸੰਵਿਧਾਨ ਨੂੰ ਠੇਸ ਪਹੁੰਚਾਉਂਦਾ ਹੈ।" ਇਸ ਤੋਂ ਇਲਾਵਾ ਕੰਗਨਾ ਰਣੌਤ ਨੇ ਕਿਹਾ, "ਜਦੋਂ ਵੀ ਉਹ ਸੰਸਦ ਪਹੁੰਚਦੇ ਹਨ ਤਾਂ ਡਰੱਗਜ਼ ਦੇ ਪ੍ਰਭਾਵ 'ਚ ਹੁੰਦੇ ਹਨ। ਕੋਈ ਵੀ ਅਜਿਹੇ ਬਿਆਨ ਨਹੀਂ ਦੇ ਸਕਦਾ।''
ਬਿਆਨ 'ਤੇ ਮਚਿਆ ਹੰਗਾਮਾ
ਕੰਗਨਾ ਰਣੌਤ ਦਾ ਇਹ ਬਿਆਨ ਸਾਹਮਣੇ ਆਉਂਦੇ ਹੀ ਲੋਕ ਉਸ ਨੂੰ ਟ੍ਰੋਲ ਕਰ ਰਹੇ ਹਨ। ਇੱਕ ਯੂਜ਼ਰਸ ਨੇ ਲਿਖਿਆ, "ਇਹ ਔਰਤ ਦੂਜੇ ਥੱਪੜ ਦੀ ਯੋਜਨਾ ਬਣਾ ਰਹੀ ਹੈ।" ਦੂਜੇ ਨੇ ਲਿਖਿਆ, "ਇੱਕ ਥੱਪੜ ਨਾਲ ਦੀਦੀ ਨੂੰ ਸਕੂਨ ਨਹੀਂ ਮਿਲਿਆ, ਉਹ ਦੂਜੇ ਥੱਪੜ ਦੀ ਤਿਆਰੀ ਕਰ ਰਹੀ ਹੈ।" ਇੱਕ ਹੋਰ ਨੇ ਲਿਖਿਆ, "ਪਹਿਲਾਂ ਇਸ ਦੀ ਜਾਂਚ ਕਰੋ... ਇਹ ਖੁਦ ਲੈਂਦੀ ਹੈ ਸ਼ਾਇਦ" ਨਾ ਕਿ ਰਾਹੁਲ ਗਾਂਧੀ, ਤੁਹਾਡਾ ਖੁਦ ਦਾ ਇਲਾਜ ਚੱਲ ਰਿਹਾ ਸੀ।''
ਮੁਹੱਰਮ 'ਤੇ ਖੂਨ ਨਾਲ ਰੰਗੇ ਮੁਸਲਮਾਨਾਂ ਨੂੰ ਵੇਖ ਕੰਗਨਾ ਕੀਤੀ ਅਜਿਹੀ ਟਿੱਪਣੀ
ਕੰਗਨਾ ਨੇ ਮੁਹੱਰਮ 'ਤੇ ਖੂਨ ਨਾਲ ਰੰਗੇ ਮੁਸਲਮਾਨਾਂ ਦੇ ਵੀਡੀਓ ਨੂੰ ਸ਼ੇਅਰ ਕੀਤਾ ਹੈ। ਇਸ ਵੀਡੀਓ ਨਾਲ ਕੰਗਨਾ ਨੇ ਕੁਝ ਅਜਿਹਾ ਲਿਖਿਆ ਹੈ, ਜਿਸ ਨਾਲ ਹੰਗਾਮਾ ਮਚ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਇਸ ਨੂੰ ਅਜੀਬੋ-ਗਰੀਬ ਅਤੇ ਡਰਾਉਣਾ ਦੱਸਿਆ ਅਤੇ ਹਿੰਦੂਆਂ ਨੂੰ ਸਰਵਾਈਵ ਕਰਨ ਲਈ ਜ਼ਰੂਰੀ ਸਿਖਲਾਈ ਲੈਣ ਲਈ ਕਿਹਾ। ਇਸ ਤੋਂ ਬਾਅਦ ਯੂਜ਼ਰਸ ਗੁੱਸੇ 'ਚ ਆ ਗਏ। ਹਾਲਾਂਕਿ ਕੁਝ ਯੂਜ਼ਰਸ ਨੇ ਇਸ ਮੁੱਦੇ 'ਤੇ ਕੰਗਨਾ ਦਾ ਸਮਰਥਨ ਵੀ ਕੀਤਾ। ਦਰਅਸਲ, ਹਾਲ ਹੀ 'ਚ ਇੱਕ ਕਿੱਕ ਬਾਕਸਰ ਨੇ ਮੁਹੱਰਮ ਦਾ ਇੱਕ ਵੀਡੀਓ ਸ਼ੇਅਰ ਕੀਤਾ ਅਤੇ ਲਿਖਿਆ, 'ਇਹ ਕਿਸ ਤਰ੍ਹਾਂ ਦਾ ਜਸ਼ਨ ਹੈ? ਲਿਬਰਲ ਅਤੇ ਇਸਲਾਮਿਸਟ ਜਵਾਬ ਦੇਣਗੇ, ਇਹ ਸਭ ਤੋਂ ਸ਼ਾਂਤਮਈ ਜਸ਼ਨ ਹੈ। ਇਸ ਵੀਡੀਓ ਨੂੰ ਕੰਗਨਾ ਰਣੌਤ ਨੇ ਆਪਣੇ ਐਕਸ ਪਲੇਟਫਾਰਮ 'ਤੇ ਸ਼ੇਅਰ ਕੀਤਾ ਹੈ। ਮੰਡੀ ਦੇ ਸੰਸਦ ਮੈਂਬਰ ਨੇ ਲਿਖਿਆ ਕਿ, ''ਇਹ ਅਜੀਬ ਅਤੇ ਡਰਾਉਣਾ ਹੈ ਪਰ ਇਸ ਤਰ੍ਹਾਂ ਦੀ ਦੁਨੀਆ 'ਚ ਸਰਵਾਈਵ ਲਈ, ਕੀ ਹਿੰਦੂ ਪੁਰਸ਼ਾਂ ਨੂੰ ਇਸ ਤਰ੍ਹਾਂ ਦੇ ਸੰਘਰਸ਼ ਲਈ ਜ਼ਰੂਰੀ ਸਿਖਲਾਈ ਲੈਣੀ ਚਾਹੀਦੀ ਹੈ? ਮਾਹੌਲ ਨੂੰ ਦੇਖਦੇ ਹੋਏ, ਖੂਨ ਗਰਮ ਕਰਨ 'ਚ ਕੋਈ ਸਮੱਸਿਆ ਨਹੀਂ ਹੈ?''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਪਤੀ ਸਿਧਾਰਥ ਮਲਹੌਤਰਾ ਨੇ ਖ਼ਾਸ ਤਰੀਕੇ ਨਾਲ ਕਿਆਰਾ ਨੂੰ ਜਨਮਦਿਨ ਦੀ ਦਿੱਤੀ ਵਧਾਈ
NEXT STORY