ਲਾਹੌਰ (ਭਾਸ਼ਾ)- ਮਸ਼ਹੂਰ ਗੀਤਕਾਰ ਅਤੇ ਕਵੀ ਜਾਵੇਦ ਅਖਤਰ ਨੇ ਕਿਹਾ ਹੈ ਕਿ 26/11 ਦੇ ਮੁੰਬਈ ਅੱਤਵਾਦੀ ਹਮਲੇ ਦੇ ਦੋਸ਼ੀ ਅਜੇ ਵੀ ਪਾਕਿਸਤਾਨ ਵਿਚ ਖੁੱਲ੍ਹੇਆਮ ਘੁੰਮ ਰਹੇ ਹਨ। ਜਦੋਂ ਭਾਰਤ 2008 ਦੀ ਇਸ ਭਿਆਨਕ ਘਟਨਾ ਦੀ ਗੱਲ ਕਰਦਾ ਹੈ ਤਾਂ ਪਾਕਿਸਤਾਨ ਨੂੰ ਬੁਰਾ ਨਹੀਂ ਮਨਾਉਣਾ ਚਾਹੀਦਾ। ਅਖਤਰ ਨੇ ਇੱਥੇ ਪ੍ਰਸਿੱਧ ਉਰਦੂ ਸ਼ਾਇਰ ਫੈਜ਼ ਅਹਿਮਦ ਫੈਜ਼ ਦੀ ਯਾਦ ’ਚ ਆਯੋਜਿਤ ਸੱਤਵੇਂ ਫੈਜ਼ ਉਤਸਵ ’ਚ ਇਹ ਗੱਲ ਕਹੀ।
ਜਦੋਂ ਇੱਕ ਸਰੋਤੇ ਨੇ ਅਖਤਰ ਨੂੰ ਕਿਹਾ ਕਿ ਉਹ ਆਪਣੇ ਨਾਲ ਸ਼ਾਂਤੀ ਦਾ ਸੰਦੇਸ਼ ਲੈ ਕੇ ਜਾਣ ਅਤੇ ਭਾਰਤੀਆਂ ਨੂੰ ਦੱਸਣ ਕਿ ਪਾਕਿਸਤਾਨ ‘ਇੱਕ ਉਸਾਰੂ ਸੋਚ, ਦੋਸਤੀ ਰੱਖਣ ਅਤੇ ਪਿਆਰ ਕਰਨ ਵਾਲਾ ਦੇਸ਼ ਹੈ ਤਾਂ 78 ਸਾਲਾ ਅਖਤਰ ਨੇ ਕਿਹਾ ਕਿ ਸਾਨੂੰ ਇੱਕ-ਦੂਜੇ ’ਤੇ ਜਵਾਬੀ ਦੋਸ਼ ਨਹੀਂ ਲਾਉਣੇ ਚਾਹੀਦੇ। ਇਸ ਨਾਲ ਕੁਝ ਹਾਸਲ ਨਹੀਂ ਹੋਵੇਗਾ। ਮਾਹੌਲ ਤਣਾਅਪੂਰਨ ਹੈ, ਜਿਸ ਨੂੰ ਸ਼ਾਂਤ ਕੀਤਾ ਜਾਣਾ ਚਾਹੀਦਾ ਹੈ। ਗੀਤਕਾਰ ਨੇ ਕਿਹਾ ਕਿ ਅਸੀਂ ਮੁੰਬਈ ਵਾਲੇ ਹਾਂ। ਅਸੀਂ ਆਪਣੇ ਸ਼ਹਿਰ ’ਤੇ ਹਮਲਾ ਦੇਖਿਆ ਹੈ। ਹਮਲਾਵਰ ਨਾਰਵੇ ਜਾਂ ਮਿਸਰ ਤੋਂ ਨਹੀਂ ਆਏ ਸਨ। ਉਹ ਤੁਹਾਡੇ ਦੇਸ਼ ਵਿੱਚ ਅਜੇ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਜੇ ਇਹ ਸ਼ਿਕਾਇਤ ਕਿਸੇ ਭਾਰਤੀ ਦੇ ਦਿਲ ਵਿੱਚ ਹੈ ਤਾਂ ਤੁਹਾਨੂੰ ਬੁਰਾ ਨਹੀਂ ਮਹਿਸੂਸ ਕਰਨਾ ਚਾਹੀਦਾ। ਅਖਤਰ ਨੇ ਕਿਹਾ ਕਿ ਨੁਸਰਤ ਫਤਿਹ ਅਲੀ ਖਾਨ ਅਤੇ ਮੇਹੰਦੀ ਹਸਨ ਵਰਗੇ ਪਾਕਿਸਤਾਨੀ ਕਲਾਕਾਰਾਂ ਦਾ ਭਾਰਤ ਵਿਚ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ ਸੀ, ਪਰ ਪਾਕਿਸਤਾਨ ਨੇ ਲਤਾ ਮੰਗੇਸ਼ਕਰ ਦੇ ਇਕ ਵੀ ਸੰਗੀਤ ਸਮਾਰੋਹ ਦੀ ਮੇਜ਼ਬਾਨੀ ਨਹੀਂ ਕੀਤੀ।
ਕੰਗਨਾ ਨੇ ਕਿਹਾ-ਘਰ ’ਚ ਵੜ ਕੇ ਮਾਰਿਆ
ਇਸ ਦੌਰਾਨ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਨੂੰ ਲੈ ਕੇ ਜਾਵੇਦ ਅਖਤਰ ਦੇ ਬਿਆਨ ਦੀ ਤਾਰੀਫ ਕੀਤੀ ਹੈ। ਕੰਗਨਾ ਨੇ ਟਵੀਟ ਕੀਤਾ, ‘ਘਰ ’ਚ ਵੜ ਕੇ ਮਾਰਿਆ।’
ਗਾਇਕ ਸੋਨੂੰ ਨਿਗਮ ਦਾ ਸਾਥੀ ਜ਼ਖਮੀ, ਮੁੰਬਈ ਪ੍ਰੋਗਰਾਮ ਦੌਰਾਨ ਹੋਇਆ ਸੀ ਧੱਕਾ-ਮੁੱਕੀ
NEXT STORY