ਮੁੰਬਈ (ਭਾਸ਼ਾ) - ਮੁੰਬਈ ’ਚ ਸੋਮਵਾਰ ਰਾਤ ਇਕ ਪ੍ਰੋਗਰਾਮ ਦੌਰਾਨ ਬਾਲੀਵੁੱਡ ਗਾਇਕ ਸੋਨੂੰ ਨਿਗਮ ਦਾ ਇਕ ਸਾਥੀ ਸੈਲਫੀ ਲੈਣ ਨੂੰ ਲੈ ਕੇ ਹੋਈ ਧੱਕਾ-ਮੁੱਕੀ ’ਚ ਜ਼ਖਮੀ ਹੋ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਘਟਨਾ ਰਾਤ ਕਰੀਬ 11 ਵਜੇ ਵਾਪਰੀ, ਜਦੋਂ ਸੋਨੂੰ ਨਿਗਮ ਇਕ ਸੰਗੀਤ ਸਮਾਰੋਹ ’ਚ ਸ਼ਾਮਲ ਹੋਣ ਲਈ ਉਪਨਗਰੀ ਚੈਂਬੂਰ ਵਿਚ ਸੀ।
ਇਹ ਖ਼ਬਰ ਵੀ ਪੜ੍ਹੋ : ਲਾਈਵ ਸ਼ੋਅ ਦੌਰਾਨ ਗਾਇਕ ਸੋਨੂੰ ਨਿਗਮ ਨਾਲ ਹੋਈ ਧੱਕਾ-ਮੁੱਕੀ, ਘਟਨਾ ਦੀ ਵੀਡੀਓ ਵਾਇਰਲ
ਦੱਸ ਦਈਏ ਕਿ ਪ੍ਰੋਗਰਾਮ ਸਥਾਨ ਤੋਂ ਬਾਹਰ ਜਾਣ ਸਮੇਂ ਪ੍ਰਸ਼ੰਸਕਾਂ ਦੇ ਇਕ ਸਮੂਹ ਨੇ ਗਾਇਕ ਨਾਲ ਸੈਲਫੀ ਲੈਣ ਦੀ ਕੋਸ਼ਿਸ਼ ਕੀਤੀ ਤਾਂ 2 ਸਾਥੀਆਂ ਨੇ ਦਖ਼ਲ ਦਿੱਤਾ। ਪ੍ਰਸ਼ੰਸਕਾਂ ਨੇ ਸੋਨੂੰ ਨਿਗਮ ਦੇ ਦੋਵੇਂ ਸਾਥੀਆਂ ਦੀ ਕੁੱਟ-ਮਾਰ ਕੀਤੀ, ਜਿਸ ਨਾਲ ਉਨ੍ਹਾਂ ਵਿਚੋਂ ਇਕ ਨੂੰ ਮਾਮੂਲੀ ਸੱਟਾਂ ਲੱਗੀਆਂ ਪਰ ਦੂਜੇ ਸਾਥੀ ਨੂੰ ਕਾਫ਼ੀ ਸੱਟਾਂ ਲੱਗੀਆਂ ਹਨ। ਘਟਨਾ ਦੀ ਇਕ ਵੀਡੀਓ ਬਾਅਦ ’ਚ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ।
ਇਹ ਖ਼ਬਰ ਵੀ ਪੜ੍ਹੋ : ਵਿਆਹ ’ਤੇ ਪਹਿਲੀ ਵਾਰ ਤੋੜੀ ਸ਼ਹਿਨਾਜ਼ ਗਿੱਲ ਨੇ ਚੁੱਪੀ, ਕਿਹਾ- ‘ਹੁਣ ਇਨ੍ਹਾਂ ਚੀਜ਼ਾਂ ’ਤੇ...’
ਦੱਸਣਯੋਗ ਹੈ ਕਿ ਮਸ਼ਹੂਰ ਗਾਇਕ ਸੋਨੂੰ ਨਿਗਮ ਨੂੰ ਕਥਿਤ ਤੌਰ ’ਤੇ ਧੱਕਾ ਮਾਰਨ ਤੇ ਉਨ੍ਹਾਂ ਦੋ 2 ਸਾਥੀਆਂ ਨਾਲ ਕੁਟਮਾਰ ਦੇ ਦੋਸ਼ ਹੇਠ ਇਕ ਵਿਧਾਇਕ ਦੇ ਪੁੱਤਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਇਕ ਜਿਮਖਾਨਾ ’ਚ ਨਿਗਮ ਦੇ ਲਾਈਵ ਪ੍ਰਦਰਸ਼ਨ ਤੋਂ ਬਾਅਦ ਹੋਈ ਇਸ ਘਟਨਾ ’ਚ ਉਸ ਦਾ ਇਕ ਸਾਥੀ ਜ਼ਖਮੀ ਹੋ ਗਿਆ। ਬਾਅਦ ’ਚ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ। ਨਿਗਮ ਤੋਂ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਚੈਂਬੂਰ ਪੁਲਸ ਨੇ ਸਥਾਨਕ ਸ਼ਿਵ ਸੈਨਾ ਵਿਧਾਇਕ ਪ੍ਰਕਾਸ਼ ਫੁਟਰਪੇਕਰ ਦੇ ਪੁੱਤਰ ਸਵਪਨਿਲ ਖਿਲਾਫ ਧਾਰਾ 323, 341 ਅਤੇ 337 ਤਹਿਤ ਐੱਫ.ਆਈ.ਆਰ. ਦਰਜ ਕੀਤੀ ਹੈ। ਸੋਨੂੰ ਨਿਗਮ ਨੇ ਮੰਗਲਵਾਰ ਤੜਕੇ ਚੈਂਬੂਰ ਥਾਣੇ ’ਚ ਆਪਣਾ ਬਿਆਨ ਅਤੇ ਮੁਲਜ਼ਮਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
ਗਾਇਕ ਕਰਨ ਔਜਲਾ ਦੀ ਐਲਬਮ 'ਫੋਰ ਯੂ' ਬਲਾਕਬਸਟਰ, 10 ਦੇਸ਼ਾਂ 'ਚ ਕਰ ਰਹੀ ਟਰੈਂਡ
NEXT STORY