ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫ਼ਿਲਮ ‘ਥਲਾਇਵੀ’ ਕਾਫੀ ਸਮੇਂ ਤੋਂ ਸੁਰਖ਼ੀਆਂ ’ਚ ਹੈ। ਉਸ ਦੀ ਇਹ ਫ਼ਿਲਮ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਜੈਲਲਿਤਾ ਦੀ ਬਾਇਓਪਿਕ ਹੈ। ਜੈਲਲਿਤਾ ਸਾਊਥ ਸਿਨੇਮਾ ਦੀ ਸੁਪਰਹਿੱਟ ਅਦਾਕਾਰਾਂ ’ਚੋਂ ਵੀ ਇਕ ਸੀ। ਫ਼ਿਲਮ ‘ਥਲਾਇਵੀ’ ’ਚ ਕੰਗਨਾ ਰਣੌਤ ਜੈਲਲਿਤਾ ਦੀ ਭੂਮਿਕਾ ’ਚ ਦਿਖਾਈ ਦੇਣ ਵਾਲੀ ਹੈ। ਇਸ ਫ਼ਿਲਮ ਦੀ ਰਿਲੀਜ਼ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾਵਾਂ ਦਾ ਬਾਜ਼ਾਰ ਗਰਮ ਹੈ।
ਫ਼ਿਲਮ ‘ਥਲਾਇਵੀ’ ਦੀ ਰਿਲੀਜ਼ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਉੱਡ ਚੁੱਕੀਆਂ ਹਨ। ਅਜਿਹੀਆਂ ਅਫ਼ਵਾਹਾਂ ’ਤੇ ਹੁਣ ਖ਼ੁਦ ਕੰਗਨਾ ਰਣੌਤ ਨੇ ਰੋਕ ਲਗਾ ਦਿੱਤੀ ਹੈ। ਉਸ ਨੇ ਸੋਸ਼ਲ ਮੀਡੀਆ ’ਤੇ ‘ਥਲਾਇਵੀ’ ਦੀ ਰਿਲੀਜ਼ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਕੰਗਨਾ ਰਣੌਤ ਸੋਸ਼ਲ ਮੀਡੀਆ ’ਤੇ ਕਾਫੀ ਸਰਗਰਮ ਰਹਿਣ ਵਾਲੀਆਂ ਅਦਾਕਾਰਾਂ ’ਚੋਂ ਇਕ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ’ਤੇ ਇਕ ਪੋਸਟ ਵੀ ਸਾਂਝੀ ਕੀਤੀ ਹੈ। ਇਸ ਪੋਸਟ ’ਚ ਕੰਗਨਾ ਰਣੌਤ ਨੇ ਫ਼ਿਲਮ ‘ਥਲਾਇਵੀ’ ਨੂੰ ਲੈ ਕੇ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਉਸ ਨੇ ਪੋਸਟ ’ਚ ਲਿਖਿਆ, ‘‘ਥਲਾਇਵੀ’ ਨੂੰ ਲੈ ਕੇ ਅਜੇ ਤਕ ਕੋਈ ਵੀ ਰਿਲੀਜ਼ ਡੇਟ ਫਾਈਨਲ ਨਹੀਂ ਹੋਈ ਹੈ। ਕਿਰਪਾ ਕਰਕੇ ਅਫ਼ਵਾਹਾਂ ਤੋਂ ਬਚੋ। ਅਸੀਂ ਫ਼ਿਲਮ ਨੂੰ ਉਦੋਂ ਰਿਲੀਜ਼ ਕਰਾਂਗੇ, ਜਦੋਂ ਪੂਰੇ ਦੇਸ਼ ’ਚ ਸਾਰੇ ਸਿਨੇਮਾਹਾਲ ਖੁੱਲ੍ਹ ਜਾਣਗੇ।’ ਕੰਗਨਾ ਦੀ ਇਸ ਪੋਸਟ ਤੋਂ ਜ਼ਾਹਿਰ ਹੈ ਕਿ ‘ਥਲਾਇਵੀ’ ਦਾ ਇੰਤਜ਼ਾਰ ਕਰ ਰਹੇ ਪ੍ਰਸ਼ੰਸਕਾਂ ਨੂੰ ਅਜੇ ਇਸ ਫ਼ਿਲਮ ਲਈ ਥੋੜ੍ਹਾ ਹੋਰ ਇੰਤਜ਼ਾਰ ਕਰਨਾ ਪਵੇਗਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਾਨ੍ਹਵੀ ਕਪੂਰ ਦੇ ਸਟਾਈਲਿਸ਼ ਲੁੱਕ ਦੀਆਂ ਤਸਵੀਰਾਂ ਵਾਇਰਲ, ਦਿੱਤੇ ਦਿਲਕਸ਼ ਪੋਜ਼
NEXT STORY