ਮੁੰਬਈ: ਅਦਾਕਾਰਾ ਕੰਗਨਾ ਰਣੌਤ ਆਪਣੇ ਬਿਆਨ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਛਾਈ ਰਹਿੰਦੀ ਹੈ। ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਕੰਗਨਾ ਨੂੰ ਦੇਸ਼ ਤੋਂ ਲੈ ਕੇ ਵਿਦੇਸ਼ੀ ਮੁੱਦਿਆਂ ਤੱਕ ’ਤੇ ਆਪਣੀ ਰਾਏ ਰੱਖਦੇ ਦੇਖਿਆ ਜਾ ਸਕਦਾ ਹੈ ਜਿਸ ਦੇ ਚੱਲਦੇ ਉਹ ਕਈ ਵਾਰ ਟਰੋਲਰਸ ਦੇ ਨਿਸ਼ਾਨੇ ’ਤੇ ਵੀ ਆ ਜਾਂਦੀ ਹੈ ਪਰ ਕੰਗਨਾ ਨੂੰ ਟਰੋਲਰਸ ਤੋਂ ਕੋਈ ਫਰਕ ਨਹੀਂ ਪੈਂਦਾ ਅਤੇ ਉਹ ਇਹ ਗੱਲ ਆਪਣੀ ਪੋਸਟ ’ਚ ਹਮੇਸ਼ਾ ਸਾਬਿਤ ਕਰਦੀ ਰਹਿੰਦੀ ਹੈ। ਹੁਣ ਕੰਗਨਾ ਰਣੌਤ ਲੋਕਾਂ ਨੂੰ ਜਾਗਰੂਕ ਕਰਦੀ ਨਜ਼ਰ ਆ ਰਹੀ ਹੈ।
ਹਾਲ ਹੀ ’ਚ ਕੰਗਨਾ ਰਣੌਤ ਨੇ ਇਕ ਵੀਡੀਓ ਪੋਸਟ ਕੀਤੀ ਹੈ। ਕੰਗਨਾ ਰਣੌਤ ਨੇ ਵੀਡੀਓ ਸਾਂਝੀ ਕਰਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਦੇ ਕਾਰਨ ਕਾਫ਼ੀ ਲੋਕ ਨੈਗੇਟਿਵ ਮਹਿਸੂਸ ਕਰ ਰਹੇ ਹਨ ਪਰ ਇਹ ਸਮਾਂ ਨੈਗੇਟਿਵ ਮਹਿਸੂਸ ਕਰਨ ਦਾ ਨਹੀਂ ਸਗੋਂ ਟੀਕਾ ਲਗਵਾ ਕੇ ਪਾਜ਼ੇਟਿਵ ਰਹਿਣ ਦਾ ਹੈ। ਕੰਗਨਾ ਨੇ ਟੀਕਾ ਲਗਵਾਏ ਜਾਣ ਦੇ ਫ਼ਾਇਦੇ ਵੀ ਦੱਸੇ ਹਨ ਅਤੇ ਕਿਹਾ ਹੈ ਕਿ ਉਹ ਆਪਣੇ ਸਟਾਫ਼ ਅਤੇ ਪਰਿਵਾਰ ਦੇ ਸਾਰੇ ਲੋਕਾਂ ਨੂੰ ਜਲਦ ਹੀ ਵੈਕਸ਼ੀਨੇਸ਼ਨ ਕਰਵਾਏਗੀ
ਹਾਲਾਂਕਿ ਇਸ ਵੀਡੀਓ ’ਚ ਕੰਗਨਾ ਨੇ ਜਲਦਬਾਜ਼ੀ ’ਚ ਕੁਝ ਅਜਿਹੀਆਂ ਗੱਲਾਂ ਬੋਲ ਦਿੱਤੀਆਂ ਜਿਸ ਦੇ ਕਾਰਨ ਲੋਕ ਉਨ੍ਹਾਂ ਨੂੰ ਟਰੋਲ ਕਰ ਰਹੇ ਹਨ। ਇਸ ਵੀਡੀਓ ’ਚ ਕੰਗਨਾ ਨੇ ਭਾਰਤ ਨੂੰ ਦੁਨੀਆ ਦੀ ਸਭ ਤੋਂ ਜ਼ਿਆਦਾ ਜਨਸੰਖਿਆ ਵਾਲਾ ਦੇਸ਼ ਦੱਸਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀਕੇ ਨੂੰ ਦਵਾਈ ਬੋਲ ਦਿੱਤਾ ਅਤੇ ਕੋਰੋਨਾ ਦੇ ਫੈਲਣ ਲਈ ਜਨਸੰਖਿਆ ਨੂੰ ਦੋਸ਼ੀ ਠਹਿਰਾ ਦਿੱਤਾ। ਉੱਧਰ ਕੁਝ ਯੂਜ਼ਰਸ ਕੰਗਨਾ ਨੂੰ ਇਹ ਵੀ ਪੁੱਛ ਰਹੇ ਹਨ ਕਿ ਜਦੋਂ ਜਨਸੰਖਿਆ ਹੀ ਕਾਰਨ ਹੈ ਤਾਂ ਉਨ੍ਹਾਂ ਨੇ ਕੁੰਭ ਮੇਲੇ ਅਤੇ ਰਾਜਨੀਤਿਕ ਰੈਲੀਆਂ ਨੂੰ ਰੋਕਣ ਲਈ ਵੀਡੀਓ ਕਿਉਂ ਸਾਂਝੀ ਨਹੀਂ ਕੀਤੀ।
ਇਸ ਤੋਂ ਪਹਿਲਾਂ ਕੰਗਨਾ ਰਣੌਤ ਆਕਸੀਜਨ ਦੇ ਮਾਮਲੇ ’ਚ ਸਰਕਾਰ ਦੀ ਪੈਰਵੀ ਕਰਨ ’ਤੇ ਟਰੋਲ ਹੋਈ ਸੀ। ਭੜਕੀ ਹੋਈ ਜਨਤਾ ਦੇ ਸਾਹਮਣੇ, ਸਰਕਾਰ ਦੀ ਪੈਰਵੀ ਕਰਨੀ ਕੰਗਨਾ ਨੂੰ ਭਾਰੀ ਪੈ ਗਈ। ਕੰਗਨਾ ਨੇ ਟਵੀਟ ਕੀਤਾ ਸੀ ਕਿ ਜੇਕਰ ਸਮਝ ਆਉਂਦਾ ਹੈ ਤਾਂ ਫੈਕਟਸ ਨੂੰ ਜਾਣੋ। ਭਾਰੀ ਜਨਸੰਖਿਆ, ਅਨਪੜ੍ਹ, ਗਰੀਬ ਅਤੇ ਬਹੁਤ ਜਟਿਲ ਦੇਸ਼ ਨੂੰ ਸੰਭਾਲਣਾ ਆਸਾਨ ਨਹੀਂ ਹੈ। ਹਰ ਕੋਈ ਆਪਣਾ ਬੈਸਟ ਚੰਗਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਨੁਕਸਾਨ ਦੀ ਭਰਪਾਈ ਨਹੀਂ ਹੋ ਸਕਦੀ ਪਰ ਸਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਉਹ ਜੋ ਹਮੇਸ਼ਾ ਤੁਹਾਡੇ ਲਈ ਮੌਜੂਦ ਰਹਿੰਦਾ ਹੈ, ਉਸ ਨੂੰ ਆਪਣਾ ਪੰਚਿੰਗ ਬੈਗ ਨਾ ਬਣਾਓ।
ਜਦੋਂ ਜਯਾ ਪ੍ਰਦਾ ਨੇ ਤਿੰਨ ਬੱਚਿਆਂ ਦੇ ਪਿਓ ਨਾਲ ਵਿਆਹ ਕਰਵਾ ਕੇ ਕੀਤਾ ਸੀ ਸਭ ਨੂੰ ਹੈਰਾਨ
NEXT STORY