ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਫ਼ਿਲਮਾਂ ਤੋਂ ਇਲਾਵਾ ਸਮਾਜਿਕ ਮੁੱਦਿਆਂ 'ਤੇ ਆਪਣੀ ਸਲਾਹ ਦੇਣ ਕਾਰਨ ਕਾਫ਼ੀ ਚਰਚਾ 'ਚ ਰਹਿੰਦੀ ਹੈ। ਹੁਣ ਕੰਗਨਾ ਰਣੌਤ ਨੇ ਭਾਰਤ ਦੀ ਜ਼ਿਆਦਾ ਆਬਾਦੀ ਨੂੰ ਲੈ ਕੇ ਆਪਣਾ ਗੁੱਸਾ ਜ਼ਾਹਿਰ ਕੀਤਾ ਹੈ। ਅਸਲ 'ਚ ਕੋਰੋਨਾ ਮਹਾਮਾਰੀ ਦੀ ਦੂਸਰੀ ਲਹਿਰ ਨੇ ਪੂਰੇ ਦੇਸ਼ ਦੀ ਸਿਹਤ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਆਲਮ ਇਹ ਹੈ ਕਿ ਹਸਪਤਾਲਾਂ 'ਚ ਕੋਰੋਨਾ ਦੀਆਂ ਦਵਾਈਆਂ, ਵੈਕਸੀਨ ਤੇ ਆਕਸੀਜਨ ਦੀ ਘਾਟ ਹੋਣ ਲੱਗੀ ਹੈ।
ਇਕ ਸੋਸ਼ਲ ਮੀਡੀਆ ਯੂਜ਼ਰ ਨੇ ਕੰਗਨਾ ਰਣੌਤ ਨੂੰ ਟਵਿੱਟਰ 'ਤੇ ਸਵਾਲ ਕਰਦੇ ਹੋਏ ਲਿਖਿਆ, 'ਪ੍ਰਿਯ ਕੰਗਨਾ, ਲੋਕ ਮਰ ਰਹੇ ਹਨ ਕਿਉਂਕਿ ਕਈ ਹਸਪਤਾਲਾਂ 'ਚ ਬੈੱਡ ਉਪਲਬਧ ਨਹੀਂ ਹਨ, ਆਕਸੀਜਨ ਤੇ ਦਵਾਈਆਂ ਦੀ ਘਾਟ ਹੈ ਅਤੇ ਸਰਕਾਰ ਨਾਗਰਿਕਾਂ ਦੀ ਜ਼ਿੰਦਗੀ ਤੋਂ ਜ਼ਿਆਦਾ ਚੋਣਾਂ ਨੂੰ ਲੈ ਕੇ ਚਿੰਤਤ ਹੈ। ਇਸ ਲਈ ਕੁਝ ਦਿਨਾਂ ਲਈ ਆਪਣੀ ਮਾੜੀ ਸ਼ਬਦਾਵਾਲੀ ਵਾਲੀ ਪੋਸਟਿੰਗ ਨੂੰ ਕੰਟਰੋਲ ਕਰੋ, ਥੋੜ੍ਹੀ ਸ਼ਰਮ ਕਰੋ।' ਕੰਗਨਾ ਰਣੌਤ ਨੇ ਯੂਜ਼ਰ ਦੇ ਇਸ ਟਵੀਟ 'ਤੇ ਆਪਣਾ ਗੁੱਸਾ ਕੱਢਿਆ ਹੈ।
ਉਸ ਨੇ ਯੂਜ਼ਰ ਦੇ ਟਵੀਟ 'ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ, 'ਲੋਕ ਮਰ ਰਹੇ ਹਨ ਕਿਉਂਕਿ ਦਸਤਾਵੇਜ਼ਾਂ ਮੁਤਾਬਿਕ 130 ਕਰੋੜ ਤੋਂ ਜ਼ਿਆਦਾ ਭਾਰਤੀ ਹਨ ਪਰ 25 ਕਰੋੜ ਤੋਂ ਜ਼ਿਆਦਾ ਗ਼ੈਰ-ਪਰਵਾਸੀਆਂ ਨੂੰ ਇਕ ਤੀਸਰੀ ਦੁਨੀਆ ਦੇ ਦੇਸ਼ ਨਾਲ ਜੋੜ ਦਿੱਤਾ ਹੈ। ਇਕ ਮਹਾਨ ਅਗਵਾਈ ਮਿਲੀ ਹੈ ਜੋ ਟੀਕਾਕਰਨ ਮੁਹਿੰਮ 'ਚ ਦੁਨੀਆ ਦੀ ਅਗਵਾਈ ਕਰ ਰਿਹਾ ਹੈ ਅਤੇ ਕੋਰੋਨਾ ਖ਼ਿਲਾਫ਼ ਲੜਾਈ ਲੜ ਰਿਹਾ ਹੈ ਪਰ ਸਾਨੂੰ ਵੀ ਜ਼ਿੰਮੇਵਾਰੀ ਲੈਣ ਦੀ ਜ਼ਰੂਰਤ ਹੈ।' ਕੰਗਨਾ ਇੱਥੇ ਨਹੀਂ ਰੁਕੀ, ਉਸ ਨੇ ਆਪਣੇ ਅਗਲੇ ਟਵੀਟ 'ਤੇ ਭਾਰਤ ਦੀ ਆਬਾਦੀ ਸਬੰਧੀ ਵੱਡੀ ਗੱਲ ਆਖ ਦਿੱਤੀ। ਉਸ ਨੇ ਤੀਸਰੇ ਬੱਚੇ ਦੇ ਪੈਦਾ ਹੋਣ 'ਤੇ ਲੋਕਾਂ ਨੂੰ ਜੁਰਮਾਨਾ ਅਤੇ ਜੇਲ੍ਹ ਭੇਜਣ ਤਕ ਦੀ ਗੱਲ ਆਖੀ ਹੈ। ਕੰਗਨਾ ਰਣੌਤ ਨੇ ਆਪਣੇ ਟਵੀਟ 'ਚ ਲਿਖਿਆ, 'ਸਾਨੂੰ ਆਬਾਦੀ ਕੰਟਰੋਲ ਲਈ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ। ਵੋਟ ਪਾਲਿਟਿਕਸ ਬਥੇਰੀ ਹੋਈ। ਇਹ ਸੱਚ ਹੈ ਕਿ ਇੰਦਰਾ ਗਾਂਧੀ ਚੋਣਾਂ ਹਾਰ ਗਈ ਸੀ ਤੇ ਬਾਅਦ 'ਚ ਇਸ ਮੁੱਦੇ ਨੂੰ ਚੁੱਕਣ ਕਾਰਨ ਮਾਰ ਦਿੱਤੀ ਗਈ ਸੀ ਕਿਉਂਕਿ ਉਸ ਨੇ ਲੋਕਾਂ ਨੂੰ ਸਟਰਲਾਈਜ਼ (ਬੱਚੇ ਪੈਦਾ ਕਰਨ 'ਚ ਅਸਮਰਥ ਬਣਾਉਣਾ) ਕਰ ਦਿੱਤਾ ਸੀ ਪਰ ਇਸ ਵੇਲੇ ਸੰਕਟ ਨੂੰ ਦੇਖਦਿਆਂ ਤੀਸਰੇ ਬੱਚਾ ਹੋਣ 'ਤੇ ਘੱਟੋ-ਘੱਟ ਜੁਰਮਾਨਾ ਤੇ ਜੇਲ੍ਹ ਦੀ ਸਜ਼ਾ ਹੋਣੀ ਚਾਹੀਦੀ ਹੈ।'
ਸੋਸ਼ਲ ਮੀਡੀਆ 'ਤੇ ਕੰਗਨਾ ਰਣੌਤ ਦੇ ਇਹ ਦੋਵੇਂ ਟਵੀਟ ਕਾਫ਼ੀ ਵਾਇਰਲ ਹੋ ਰਹੇ ਹਨ। ਅਦਾਕਾਰਾ ਦੇ ਕਈ ਪ੍ਰਸ਼ੰਸਕ ਅਤੇ ਤਮਾਮ ਸੋਸ਼ਲ ਮੀਡੀਆ ਯੂਜ਼ਰਜ਼ ਟਵੀਟ 'ਤੇ ਕੁਮੈਂਟ ਕਰ ਕੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ। ਗੱਲ ਕਰੀਏ ਕੰਗਨਾ ਰਣੌਤ ਦੇ ਵਰਕਫਰੰਟ ਦੀ ਤਾਂ ਉਹ ਜਲਦ ਹੀ 'ਥਲਾਇਵੀ', 'ਤੇਜਸ' ਤੇ 'ਧਾਕੜ' ਫ਼ਿਲਮ 'ਚ ਨਜ਼ਰ ਆਉਣ ਵਾਲੀ ਹੈ। ਕੰਗਨਾ ਰਣੌਤ ਦੀਆਂ ਇਨ੍ਹਾਂ ਫ਼ਿਲਮਾਂ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਸ਼ੈਰੀ ਮਾਨ ਨੂੰ ਲੱਗੀ ਕਿਸ ਦੀ ਨਜ਼ਰ? ਗੁੱਸੇ ’ਚ ਹੋਇਆ ਤੱਤਾ!
NEXT STORY