ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘ਧਾਕੜ’ ਦੀ ਸ਼ੂਟਿੰਗ ’ਚ ਰੁੱਝੀ ਹੈ। ਇਸ ਫ਼ਿਲਮ ’ਚ ਉਹ ਇਕ ਅੰਡਰਕਵਰ ਏਜੰਟ ਦਾ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ। ਫ਼ਿਲਮ ’ਚ ਉਸ ਦਾ ਜ਼ਬਰਦਸਤ ਐਕਸ਼ਨ ਹੋਵੇਗਾ ਅਤੇ ਉਸ ਲਈ ਕੰਗਨਾ ਨੇ ਲੰਬੇ ਸਮੇਂ ਤੱਕ ਤਿਆਰੀ ਵੀ ਕੀਤੀ ਹੈ। ਕੋਵਿਡ ਦੌਰਾਨ ਅਤੇ ਉਸ ਤੋਂ ਬਾਅਦ ਵੀ ਉਹ ਮਨਾਲੀ ਸਥਿਤ ਆਪਣੇ ਘਰ ’ਚ ਫਾਈਟ ਸੀਕਵੈਂਸ ਦੀ ਰਿਹਰਸਲ ਕਰਦੀ ਰਹੀ ਸੀ ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਖ਼ੂਬ ਵਾਇਰਲ ਹੋਈਆ।
ਹਾਲਾਂਕਿ ਹੁਣ ਰਿਹਰਸਲ ਦਾ ਟਾਈਮ ਖ਼ਤਮ ਹੋ ਗਿਆ ਹੈ ਅਤੇ ਹੁਣ ਉਹ ਭੋਪਾਲ ’ਚ ਇਸ ਫ਼ਿਲਮ ਦੇ ਧਮਾਕੇਦਾਰ ਐਕਸ਼ਨ ਸੀਨਜ਼ ਦੀ ਸ਼ੂਟਿੰਗ ਕਰ ਰਹੀ ਹੈ। ਸੋਸ਼ਲ ਮੀਡੀਆ ’ਤੇ ਸਰਗਰਮ ਰਹਿਣ ਵਾਲੀ ਕੰਗਨਾ ਨੇ ਹਾਲ ’ਚ ਹੀ ਸ਼ੂਟਿੰਗ ਸੈੱਟ ਤੋਂ ਆਪਣੀ ਇਕ ਤਸਵੀਰ ਸਾਂਝੀ ਕੀਤੀ ਜਿਸ ’ਚ ਉਹ ਧਾਕੜ ਅੰਦਾਜ਼ ’ਚ ਨਜ਼ਰ ਆ ਰਹੀ ਹੈ। ਕੰਗਨਾ ਨੇ ਆਪਣੇ ਚਿਹਰੇ ’ਤੇ ਵਾਰ ਜੋਨ ਵਾਲਾ ਮੇਕਅੱਪ ਕੀਤਾ ਹੋਇਆ ਹੈ ਅਤੇ ਇਸ ਤਸਵੀਰ ਨੂੰ ਲੱਖਾਂ ਦੀ ਤਾਦਾਦ ’ਚ ਲਾਈਕਸ ਅਤੇ ਸ਼ੇਅਰ ਮਿਲੇ।
ਕੰਗਨਾ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੈਪਸ਼ਨ ’ਚ ਲਿਖਿਆ ਕਿ ਤੁਸੀਂ ਅਜਿਹਾ ਸੋਚ ਸਕਦੇ ਹੋ ਕਿ ਸੰਘਰਸ਼ ’ਚ ਸੁਕੂਨ ਲੱਭਣਾ ਬਹੁਤ ਅਜ਼ੀਬ ਗੱਲ ਹੈ। ਤੁਸੀਂ ਅਜਿਹਾ ਸੋਚ ਸਕਦੇ ਹੋ ਕਿ ਤਲਵਾਰਾਂ ਦੇ ਟਕਰਾਅ ਦੀ ਆਵਾਜ਼ ਨਾਲ ਪਿਆਰ ਹੋਣਾ ਬਹੁਤ ਅਜ਼ੀਬ ਗੱਲ ਹੈ। ਤੁਹਾਡੇ ਲਈ ਯੁੱਧ ਦਾ ਮੈਦਾਨ ਬਹੁਤ ਬੁਰੀ ਹਕੀਕਤ ਹੋ ਸਕਦਾ ਹੈ ਪਰ ਉਹ ਜੋ ਲੜਨ ਲਈ ਹੀ ਪੈਦਾ ਹੋਇਆ ਹੈ ਉਸ ਲਈ ਇਸ ਪੂਰੀ ਦੁਨੀਆ ’ਚ ਉਸ ਤੋਂ ਬਿਹਤਰ ਕੋਈ ਥਾਂ ਨਹੀਂ ਹੈ, ਜਿਥੋਂ ਉਹ ਆਉਂਦਾ ਹੈ।
ਕੰਗਨਾ ਦੀਆਂ ਆਉਣ ਵਾਲੀਆਂ ਫ਼ਿਲਮਾਂ?
ਕੰਗਨਾ ਦੀ ਬੀਤੇ ਸਾਲ ਸ਼ੂਟ ਹੋਈ ਫ਼ਿਲਮ ‘ਥਲਾਇਵੀ’ ਬਣ ਕੇ ਤਿਆਰ ਹੈ। ਇਸ ਫ਼ਿਲਮ ’ਚ ਕੰਗਨਾ ਨੇ ਸਵ. ਅਦਾਕਾਰਾ ਅਤੇ ਕਾਮਯਾਬ ਰਾਜਨੇਤਾ ਜੇ. ਜੈਲਲਿਤਾ ਦਾ ਕਿਰਦਾਰ ਨਿਭਾਇਆ ਹੈ। ਇਸ ਫ਼ਿਲਮ ਨੂੰ ਪਿਛਲੇ ਸਾਲ ਹੀ ਰਿਲੀਜ਼ ਕੀਤਾ ਜਾਣਾ ਸੀ ਪਰ ਕੋਵਿਡ ਦੇ ਚੱਲਦੇ ਇਹ ਰਿਲੀਜ਼ ਨਹੀਂ ਹੋ ਪਾਈ। ਹੁਣ ਇਸ ਨੂੰ ਇਸ ਸਾਲ ਮੇਕਅਰਸ ਕਦੋਂ ਰਿਲੀਜ਼ ਕਰਦੇ ਹਨ ਇਹ ਦੇਖਣਾ ਹੋਵੇਗਾ। ਇਸ ਤੋਂ ਇਲਾਵਾ ਕੰਗਨਾ ਜ਼ਲਦ ਹੀ ਫ਼ਿਲਮ ‘ਧਾਕੜ’ ਅਤੇ ‘ਤੇਜਸ’ ’ਚ ਕੰਮ ਕਰਦੀ ਨਜ਼ਰ ਆਵੇਗੀ।
ਪਿਤਾ ਦੇ ਆਟੋ ’ਚ ਬੈਠ ਕੇ ਸਨਮਾਨ ਸਮਾਰੋਹ ’ਚ ਪੁੱਜੀ ਮਿਸ ਇੰਡੀਆ ਰਨਰ ਅਪ, ਹਰ ਪਾਸੇ ਹੋ ਰਹੀ ਤਾਰੀਫ਼
NEXT STORY