helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, AUG 18, 2025
ਫ਼ਿਲਮਾਂ ਹੋਈਆਂ Flop ਤਾਂ 'ਗੰਦਾ ਧੰਦਾ' ਕਰਨ ਲੱਗੀ...
ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ...
ਜਿੰਮਾਂ 'ਚ ਵਰਤੇ ਜਾਂਦੇ ਸਪਲੀਮੈਂਟਾਂ ਨੂੰ ਲੈ ਕੇ...
ਚੰਗੀ ਤਨਖ਼ਾਹ 'ਤੇ ਕੰਮ ਕਰਨ ਦੇ ਚਾਹਵਾਨਾਂ ਲਈ...
ਪੰਜਾਬ
ਮਨੋਰੰਜਨ
Photos
Videos
ਫਿਲਮ ਵਿਚ ਇਤਿਹਾਸ ਦੀਆਂ ਕੁਝ ਕਹਾਣੀਆਂ ਨੂੰ ਦਿਖਾਇਆ ਜਾਵੇਗਾ। ਹਾਲ ਹੀ ’ਚ ਫਿਲਮ ਦੇ ਮੁੱਖ ਅਦਾਕਾਰ ਵਿਸ਼ਨੂੰ ਮੰਚੂ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪ੍ਰ. ‘ਕਨੱਪਾ ਨੂੰ ਤੁਸੀਂ ਕਿਸ ਜਾਨਰ ’ਚ ਰੱਖਦੇ ਹੋ ਅਤੇ ਇਸ ਨੂੰ ਬਣਾਉਣ ’ਚ ਕਿੰਨਾ ਸਮਾਂ ਲੱਗਾ?
- ਮੈਂ ‘ਕਨੱਪਾ’ ਨੂੰ ਇਕ ਇਤਿਹਾਸਕ ਐਕਸ਼ਨ ਮੂਵੀ ਕਹਾਂਗਾ। ਇਸ ਦਾ ਆਈਡੀਆ ਮੈਨੂੰ 2014 ’ਚ ਆਇਆ ਸੀ ਅਤੇ 2015 ’ਚ ਮੈਂ ਇਸ ਦੀ ਸਕ੍ਰਿਪਟ ਲਿਖਣੀ ਸ਼ੁਰੂ ਕੀਤੀ। ਇਸ ਤੋਂ ਬਾਅਦ ਫਿਲਮ ਦੀ ਸ਼ੂਟਿੰਗ 2023 ’ਚ ਕੀਤੀ ਗਈ। ਯਾਨੀ ਇਸ ਫਿਲਮ ਨੂੰ ਬਣਾਉਣ ’ਚ ਕੁੱਲ ਮਿਲਾ ਕੇ 9 ਸਾਲ ਲੱਗੇ।
ਪ੍ਰ. ਫਿਲਮ ਦੀ ਕਾਸਟਿੰਗ ਪ੍ਰਕਿਰਿਆ ਬਾਰੇ ਦੱਸੋ?
- ਫਿਲਮ ਦੀ ਕਾਸਟਿੰਗ ਲਈ ਮੈਂ ਸਾਰੇ ਕਲਾਕਾਰਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕੀਤਾ ਅਤੇ ਸਾਰਿਆਂ ਨੇ ਖ਼ੁਸ਼ੀ-ਖ਼ੁਸ਼ੀ ਹਾਮੀ ਭਰ ਦਿੱਤੀ। ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿਉਂਕਿ ਇਸ ਫਿਲਮ ਲਈ ਇੰਨੇ ਵੱਡੇ ਕਲਾਕਾਰਾਂ ਦੀ ਲੋੜ ਨਹੀਂ ਸੀ, ਫਿਰ ਵੀ ਉਹ ਇਸ ਲਈ ਤਿਆਰ ਹੋਏ। ਇਸ ਦਾ ਇਕ ਕਾਰਨ ਇਹ ਵੀ ਹੈ ਕਿ ਸਾਰੇ ਮੇਰੇ ਪਿਤਾ (ਮੋਹਨ ਬਾਬੂ) ਦੀ ਬਹੁਤ ਇੱਜ਼ਤ ਕਰਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਕ੍ਰਿਪਟ ’ਤੇ ਪੂਰਾ ਭਰੋਸਾ ਸੀ। ਇਸ ਫਿਲਮ ਵਿਚ ਮੋਹਨ ਲਾਲ ਜੀ ਵੀ ਹਨ ਅਤੇ ਤਾਮਿਲਨਾਡੂ ਤੋਂ ਸ਼ਰਦ ਕੁਮਾਰ ਵੀ ਜੁੜੇ ਹਨ। ਫਿਲਮ ਦੇ ਤਿੰਨ ਗੀਤਾਂ ਨੂੰ ਪ੍ਰਭੂਦੇਵਾ ਜੀ ਨੇ ਕੋਰੀਓਗ੍ਰਾਫ ਕੀਤਾ ਹੈ। ਮੈਂ ਬੇਨਤੀ ਕੀਤੀ ਤਾਂ ਤੁਰੰਤ ਮੰਨ ਗਏ ਅਕਸ਼ੈ ਸਰ।
ਪ੍ਰ. ਕੀ ਅਕਸ਼ੈ ਕੁਮਾਰ ਨੇ ਪਹਿਲਾਂ ਇਸ ਫਿਲਮ ਲਈ ਮਨ੍ਹਾ ਕੀਤਾ ਸੀ?
- ਅਕਸ਼ੈ ਕੁਮਾਰ ਜੀ ਦੇਸ਼ ਦੇ ਬਹੁਤ ਵੱਡੇ ਸੁਪਰਸਟਾਰ ਹਨ। ਫਿਲਮ ’ਚ ਉਨ੍ਹਾਂ ਦਾ ਰੋਲ 7 ਦਿਨਾਂ ਦਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ਦੀ ਟੀਮ ਸ਼ੁਰੂ ’ਚ ਰਾਜ਼ੀ ਨਹੀਂ ਹੋ ਰਹੀ ਸੀ। ਫਿਰ ਮੈਂ ਸੁਧਾ ਕੁੰਦਰੂ ਜੀ ਨਾਲ ਗੱਲ ਕੀਤੀ, ਜੋ ਪਹਿਲਾਂ ਅਕਸ਼ੈ ਸਰ ਨਾਲ ਕੰਮ ਕਰ ਚੁੱਕੇ ਹਨ। ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਅਕਸ਼ੈ ਸਰ ਨਾਲ ਗੱਲ ਕਰਨ। ਫਿਰ ਮੇਰੀ ਖ਼ੁਦ ਅਕਸ਼ੈ ਸਰ ਨਾਲ ਫੋਨ ’ਤੇ ਗੱਲ ਹੋਈ ਅਤੇ ਪਹਿਲੀ ਕਾਲ ’ਚ ਹੀ ਉਹ ਮੰਨ ਗਏ।
ਪ੍ਰ. ਅਕਸ਼ੈ ਕੁਮਾਰ ਅਤੇ ਪ੍ਰਭਾਸ ਦੇ ਕੰਮ ਕਰਨ ਦੀ ਟਾਈਮਿੰਗ ’ਚ ਅੰਤਰ ਹੈ ਤਾਂ ਕੀ ਸ਼ੂਟਿੰਗ ਦੌਰਾਨ ਕੋਈ ਸਮੱਸਿਆ ਆਈ?
- ਨਹੀਂ, ਅਜਿਹਾ ਕੁਝ ਨਹੀਂ ਹੋਇਆ। ਸਾਰੇ ਬਹੁਤ ਪ੍ਰੋਫੈਸ਼ਨਲ ਹਨ, ਇਸ ਲਈ ਹਰ ਕੰਮ ਸਮੇਂ ’ਤੇ ਅਤੇ ਵਧੀਆ ਢੰਗ ਨਾਲ ਹੋ ਜਾਂਦਾ ਸੀ। ਮੈਂ ਖ਼ੁਦ ਵੀ ਸਵੇਰੇ ਕੰਮ ਕਰਨਾ ਪਸੰਦ ਕਰਦਾ ਹਾਂ ਕਿਉਂਕਿ ਰਾਤ ਨੂੰ ਜਲਦੀ ਸੌਂ ਜਾਂਦਾ ਹਾਂ। ਸ਼ਾਮ ਨੂੰ ਸ਼ੂਟਿੰਗ ਕਰਨਾ ਮੇਰੀ ਤਰਜੀਹ ਨਹੀਂ ਹੈ ਪਰ ਲੋੜ ਪੈਣ ’ਤੇ ਕਰਦਾ ਹਾਂ।
ਪ੍ਰ. ਤੁਸੀਂ ਅਦਾਕਾਰ ਕਿਵੇਂ ਬਣੇ? ਕੀ ਬਚਪਨ ਤੋਂ ਹੀ ਅਦਾਕਾਰ ਬਣਨ ਦੀ ਚਾਹਤ ਸੀ?
- ਜੀ ਹਾਂ, ਮੈਂ ਬਚਪਨ ਤੋਂ ਹੀ ਅਦਾਕਾਰ ਬਣਨਾ ਚਾਹੁੰਦਾ ਸੀ ਪਰ ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਇਕ ਆਈ.ਪੀ.ਐੱਸ. ਅਫ਼ਸਰ ਬਣਾਂ ਪਰ ਮੇਰਾ ਸੁਪਨਾ ਐਕਟਰ ਬਣਨ ਦਾ ਸੀ ਤੇ ਅੱਜ ਮੈਂ ‘ਕਨੱਪਾ’ ਬਣਾਈ ਹੈ। ਮੇਰੇ ਭੈਣ-ਭਰਾ ਵੀ ਅਦਾਕਾਰ ਹਨ ਅਤੇ ਇਹ ਇਕ ਵਿਰਾਸਤ ਹੈ, ਜਿਸ ਨੂੰ ਅਸੀਂ ਅੱਗੇ ਲਿਜਾ ਰਹੇ ਹਾਂ। ਇਹ ਚੰਗੀ ਵੀ ਹੈ ਕਿਉਂਕਿ ਸਾਨੂੰ ਆਪਣੇ ਪਿਤਾ ਤੋਂ ਪੂਰਾ ਸਮਰਥਨ ਮਿਲਿਆ। ਹਾਲਾਂਕਿ ਲੋਕ ਤੁਲਨਾ ਕਰਦੇ ਹਨ ਪਰ ਉਨ੍ਹਾਂ ਨੂੰ ਸਮਝਣਾ ਚਾਹੀਦਾ ਹੈ ਕਿ ਮੇਰੇ ਪਿਤਾ ਇਕ ਵੱਖਰੇ ਅਦਾਕਾਰ ਹਨ ਤੇ ਮੈਂ ਵੱਖਰਾ।
ਪ੍ਰ. ਫਿਲਮ ‘ਕਨੱਪਾ’ ’ਚ ਜੇਨ-ਜ਼ੈੱਡ ਲਈ ਕੀ ਖਾਸ ਹੈ?
- ਇਸ ਫਿਲਮ ’ਚ ਭਰਪੂਰ ਐਕਸ਼ਨ ਹੈ ਅਤੇ ਇਸ ਨੂੰ ਖ਼ਾਸ ਤੌਰ ’ਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਧਿਆਨ ’ਚ ਰੱਖਦਿਆਂ ਬਣਾਇਆ ਗਿਆ ਹੈ। ਇਸ ’ਚ ਕਨੱਪਾ ਦੀ ਪੂਰੀ ਕਹਾਣੀ ਦਿਖਾਈ ਗਈ ਹੈ, ਉਹ ਕਿੱਥੋਂ ਆਇਆ, ਕਿਉਂ ਉਹ ਨਾਸਤਿਕ ਸੀ ਅਤੇ ਉਸ ਦੀ ਜ਼ਿੰਦਗੀ ਕਿਵੇਂ ਦੀ ਰਹੀ। ਹਰ ਚੀਜ਼ ਨੂੰ ਧਿਆਨ ’ਚ ਰੱਖਦਿਆਂ ਇਸ ਨੂੰ ਇਕ ਫਿਕਸ਼ਨਲ ਤਰੀਕੇ ਨਾਲ ਲਿਖਿਆ ਤੇ ਬਣਾਇਆ ਗਿਆ ਹੈ।
ਪ੍ਰ. ਤੁਹਾਨੂੰ ਇਸ ਫਿਲਮ ਤੋਂ ਕੀ ਸਿੱਖਣ ਲਈ ਮਿਲਿਆ?
-ਇਸ ਫਿਲਮ ਨੇ ਮੈਨੂੰ ਸਬਰ ਰੱਖਣਾ ਸਿਖਾਇਆ। ਨਾਲ ਹੀ ਇਹ ਵੀ ਸਿਖਾਇਆ ਕਿ ਜੇਕਰ ਅਸੀਂ ਦਿਲੋਂ ਸੋਚੀਏ ਅਤੇ ਪੂਰੀ ਲਗਨ ਨਾਲ ਕੰਮ ਕਰੀਏ ਤਾਂ ਕੋਈ ਵੀ ਸੁਪਨਾ ਅਸੰਭਵ ਨਹੀਂ ਹੁੰਦਾ। ਜਦੋਂ ਤੁਹਾਨੂੰ ਆਪਣੇ ਕੰਮ ’ਤੇ ਪੂਰਾ ਭਰੋਸਾ ਹੁੰਦਾ ਹੈ ਤਾਂ ਤੁਸੀਂ ਸਭ ਕੁਝ ਕਰ ਸਕਦੇ ਹੋ। ਮੇਰਾ ਸੁਨੇਹਾ ਇਹੋ ਹੈ, ਸਬਰ ਰੱਖੋ ਅਤੇ ਸਖ਼ਤ ਮਿਹਨਤ ਕਰੋ।
ਪ੍ਰ. ਇਕ ਅਦਾਕਾਰ ਵਜੋਂ ਤੁਹਾਡੀ ਪ੍ਰੇਰਨਾ ਕੌਣ ਰਹੇ ਹਨ?
-ਮੇਰੀ ਪ੍ਰੇਰਨਾ ਹਮੇਸ਼ਾ ਤੋਂ ਹੀ ਵੱਡੇ ਅਦਾਕਾਰ ਰਹੇ ਹਨ ਜਿਵੇਂ ਕਿ ਅਮਿਤਾਭ ਬੱਚਨ, ਸ਼ਤਰੂਘਨ ਸਿਨਹਾ ਅਤੇ ਅਮਰੀਸ਼ ਪੁਰੀ ਜੀ। ਇਸ ਤੋਂ ਇਲਾਵਾ ਹਿੰਦੀ ਫਿਲਮ ਇੰਡਸਟਰੀ ’ਚ ਮੈਨੂੰ ਅਨਿਲ ਕਪੂਰ ਦੀ ਊਰਜਾ ਅਤੇ ਨਾਨਾ ਪਾਟੇਕਰ ਦੀ ਅਦਾਕਾਰੀ ਸਮਰੱਥਾ ਤੋਂ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ। ਇਨ੍ਹਾਂ ਸਾਰਿਆਂ ਤੋਂ ਪ੍ਰੇਰਨਾ ਲੈ ਕੇ ਹੀ ਮੈਂ ਆਪਣੀਆਂ ਫਿਲਮਾਂ ’ਚ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਹਾਂ।
‘ਬੜੇ ਅੱਛੇ ਲਗਤੇ ਹੈਂ’ ਦੇ ਨਵੇਂ ਸੀਜ਼ਨ ਲਈ ਐਕਸਾਈਟਿਡ ਦਿਸੇ ਰਵੀ ਦੂਬੇ ਤੇ ਸਰਗੁਨ ਮਹਿਤਾ
Stories You May Like
ਸੋਮਵਾਰ ਨੂੰ ਛੁੱਟੀ ਦਾ ਐਲਾਨ! ਬੰਦ ਰਹਿਣਗੇ ਸਾਰੇ ਸਕੂਲ
ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਵਿਗੜ ਸਕਦੇ ਨੇ ਹਾਲਾਤ, ਕੰਟਰੋਲ ਰੂਮ ਹੋ ਗਏ ਸਥਾਪਿਤ
ਪੰਜਾਬ 'ਚ ਰੂਹ ਕੰਬਾਊ ਵਾਰਦਾਤ! ਨਾਨਾ-ਨਾਨੀ ਨੇ ਦੋਹਤੀ ਦਾ ਕੀਤਾ ਕਤਲ, ਵਜ੍ਹਾ...
ਕਿਸ਼ਤਵਾੜ 'ਚ ਫਟੇ ਬੱਦਲ ਨੇ ਪੰਜਾਬ ਤੱਕ ਮਚਾਈ ਤਬਾਹੀ ! ਜਲੰਧਰ ਦੀਆਂ 2 ਕੁੜੀਆਂ...
ਪੰਜਾਬ ਲਈ 5 ਦਿਨ ਅਹਿਮ! IMD ਵੱਲੋਂ ਮੌਸਮ ਦੀ ਵੱਡੀ ਭਵਿੱਖਬਾਣੀ, ਇਨ੍ਹਾਂ...
ਹਰੀਕੇ ਹੈਡਰ 'ਤੇ ਲੋਕਾਂ ਨੇ ਸਾਂਭ ਲਿਆ ਮੋਰਚਾ, ਨਹੀਂ ਤਾਂ ਡੁੱਬ ਚੱਲੇ ਸੀ ਪਿੰਡਾਂ...
ਪੰਜਾਬ ਦੇ ਇਹ ਇਲਾਕੇ ਆਏ ਹੜ੍ਹ ਦੀ ਚਪੇਟ 'ਚ, ਪ੍ਰਸ਼ਾਸਨ ਨੇ ਕੀਤਾ HighAlert
ਪੰਜਾਬ 'ਚ ਜਲਾਲੀਆ ਦਰਿਆ ਉਫਾਨ 'ਤੇ, ਡੋਬ 'ਤੇ ਇਹ ਪਿੰਡ, ਘਰਾਂ 'ਚ ਬਣੀ ਹੜ੍ਹ...
ਪੰਜਾਬ 'ਚ ਆਧਾਰ ਕਾਰਡ ਵਾਲੀਆਂ ਬੱਸਾਂ ਨੂੰ ਲੈ ਕੇ ਲਿਆ ਗਿਆ ਵੱਡਾ ਫ਼ੈਸਲਾ, 19 ਤੇ...
ਪੰਜਾਬ 'ਚ ਅੱਜ ਲੰਬਾ Power Cut! ਇਹ ਇਲਾਕੇ ਹੋਣਗੇ ਪ੍ਰਭਾਵਿਤ
ਵੱਡੀ ਖ਼ਬਰ: ਰਾਵੀ ਦਰਿਆ 'ਚ ਲਗਾਤਾਰ ਵੱਧ ਰਿਹਾ ਪਾਣੀ ਦਾ ਪੱਧਰ, ਕਿਸ਼ਤੀ ਵੀ ਹੋਈ...
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ Alert ਜਾਰੀ
ਪੰਜਾਬ 'ਚ 19 ਤਾਰੀਖ਼ ਤੱਕ ਭਾਰੀ ਮੀਂਹ ਦਾ Alert ! ਇਨ੍ਹਾਂ ਜ਼ਿਲ੍ਹਿਆਂ ਦੇ ਲੋਕ...
ਪੰਜਾਬ 'ਚ ਕਾਂਗਰਸ ਹਾਈਕਮਾਂਡ ਨੇ 29 ਆਬਜ਼ਰਵਰ ਕੀਤੇ ਨਿਯੁਕਤ, ਲਿਸਟ 'ਚ ਵੇਖੋ...
ਪੰਜਾਬ 'ਚ ਐਨਰਜੀ ਡਰਿੰਕਸ ‘ਤੇ ਬੈਨ! ਪੰਚਾਇਤ ਨੇ ਕਰ ਲਿਆ ਫ਼ੈਸਲਾ, ਪਿੰਡ ਦੇ...
'ਆਪ' ਵੱਲੋਂ ਪੰਜਾਬ 'ਚ ਐੱਸ. ਸੀ. ਵਿੰਗ ਦੇ ਅਹੁਦੇਦਾਰਾਂ ਦਾ ਐਲਾਨ, ਵੇਖੋ List
ਪੰਜਾਬ 'ਚ ਬੁੱਧਵਾਰ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਪੰਜਾਬ ਦੇ 5 ਜ਼ਿਲ੍ਹਿਆਂ ਲਈ ਹੋ ਗਿਆ ਵੱਡਾ ਐਲਾਨ, ਜਲਦ ਸ਼ੁਰੂ ਹੋਵੇਗਾ ਪਾਇਲਟ...
Subscribe Now!