ਜਲੰਧਰ (ਬਿਊਰੋ) : ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਜਲਦ ਹੀ ਆਪਣੇ ਸ਼ੋਅ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਸੀਜ਼ਨ 2 ਨਾਲ ਵਾਪਸੀ ਕਰਨ ਜਾ ਰਹੇ ਹਨ। ਇਸ ਦੌਰਾਨ ਕਪਿਲ ਸ਼ਰਮਾ ਬੀਤੇ ਦਿਨੀਂ ਸ਼ਾਮ ਆਪਣੇ ਹੋਮ ਟਾਊਨ ਅੰਮ੍ਰਿਤਸਰ ਵਿਖੇ ਪਹੁੰਚੇ ਤੇ ਅਟਾਰੀ ਵਾਹਗਾ ਬਾਰਡਰ 'ਤੇ ਪੂਰੀ ਟੀਮ ਨਾਲ ਰ੍ਰੀਟ੍ਰੀਟ ਸੈਰੇਮਨੀ ਵੇਖਣ ਪੁੱਜੇ।

ਦੱਸ ਦਈਏ ਕਿ ਕਪਿਲ ਸ਼ਰਮਾ 'ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ' ਦੇ ਸੀਜ਼ਨ 2 ਨਾਲ ਵਾਪਸੀ ਕਰਨ ਜਾ ਰਹੇ ਹਨ। ਸੁਨੀਲ ਗਰੋਵਰ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ, ਰਾਜੀਵ ਠਾਕੁਰ ਅਤੇ ਅਰਚਨਾ ਪੂਰਨ ਸਿੰਘ ਦੀ ਟੀਮ 21 ਸਤੰਬਰ ਨੂੰ ਹੋਣ ਵਾਲੇ ਪ੍ਰੀਮੀਅਰ ਤੋਂ ਪਹਿਲਾਂ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ।

ਹਾਲ ਹੀ 'ਚ ਕਪਿਲ ਸ਼ਰਮਾ ਆਪਣੇ ਹੋਮ ਟਾਊਨ ਅੰਮ੍ਰਿਤਸਰ ਵਿਖੇ ਪੁੱਜੇ ਹਨ। ਇਸ ਦੌਰਾਨ ਉਨ੍ਹਾਂ ਦੀ ਟੀਮ ਦੇ ਮੈਂਬਰ ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਤੇ ਸੁਨੀਲ ਗਰੋਵਰ ਸੱਚਖੰਡ ਹਰਿਮੰਦਰ ਸਾਹਬ ਵੀ ਨਤਮਸਤਕ ਹੋਣ ਪਹੁੰਚੇ।

ਇਸ ਮਗਰੋਂ ਕਪਿਲ ਆਪਣੀ ਟੀਮ ਦੇ ਨਾਲ ਅਟਾਰੀ ਵਾਹਗਾ ਬਾਰਡਰ 'ਤੇ ਰੀਟ੍ਰੀਟ ਸੈਰੇਮਨੀ ਵੇਖਣ ਪਹੁੰਚੇ, ਜਿੱਥੋਂ ਉਨ੍ਹਾਂ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਇਸ ਵੀਡੀਓ 'ਚ ਤੁਸੀਂ ਕਪਿਲ ਸ਼ਰਮਾ ਦੀ ਟੀਮ ਦੇ ਸਾਰੇ ਮੈਂਬਰਾਂ ਨੂੰ ਕਾਲੇ ਰੰਗ ਦੀ ਟੀ ਸ਼ਰਟ ਪਹਿਨੇ ਹੋਏ ਵੇਖ ਸਕਦੇ ਹੋ।

ਜਿੱਥੇ ਇੱਕ ਪਾਸੇ ਕਪਿਲ ਦੀ ਟੀਮ ਰੀਟ੍ਰੀਟ ਸੈਰੇਮਨੀ ਦਾ ਆਨੰਦ ਮਾਣਦੀ ਨਜ਼ਰ ਆਈ, ਉੱਥੇ ਹੀ ਦੂਜੇ ਪਾਸੇ ਉਹ ਆਪਣੇ ਸ਼ੋਅ ਦੀ ਪ੍ਰਮੋਸ਼ਨ ਕਰਦੇ ਅਤੇ ਫੈਨਜ਼ ਨਾਲ ਮੁਲਾਕਾਤ ਕਰਦੇ ਤੇ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਏ।

ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਵੱਡੀ ਗਿਣਤੀ 'ਚ ਫੈਨਜ਼ ਨੇ ਕਿਹਾ ਕਿ ਉਹ ਆਪਣੇ ਸ਼ੋਅ ਦਾ ਫਾਰਮੈਟ ਪਹਿਲਾਂ ਵਾਂਗ ਰੱਖ ਲੈਣ ਕਿਉਂਕਿ ਉਹ ਲੋਕਾਂ ਨੂੰ ਕਾਫੀ ਪਸੰਦ ਸੀ ਤੇ ਅਜੇ ਵੀ ਪਸੰਦ ਹੈ।

ਫ਼ਿਲਮ 'ਜਿਗਰਾ' ਦਾ ਗੀਤ 'ਚੱਲ ਕੁੜੀਏ' ਰਿਲੀਜ਼, ਆਲੀਆ ਭੱਟ ਤੇ ਦਿਲਜੀਤ ਨੇ ਖਿੱਚਿਆ ਸਭ ਦਾ ਧਿਆਨ
NEXT STORY