ਮੁੰਬਈ (ਬਿਊਰੋ)– ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਓਡਿਸ਼ਾ ਦੇ ਭੁਵਨੇਸ਼ਵਰ ਸ਼ਹਿਰ ’ਚ ਨੰਦਿਤਾ ਦਾਸ ਦੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਫ਼ਿਲਮ ’ਚ ਕਪਿਲ ਸ਼ਰਮਾ ਇਕ ਫੂਡ ਡਿਲੀਵਰੀ ਰਾਈਡਰ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਪੰਜਾਬੀ ਫ਼ਿਲਮ ‘ਬੱਬਰ’ (ਵੀਡੀਓ)
ਹਾਲ ਹੀ ’ਚ ਸੋਸ਼ਲ ਮੀਡੀਆ ’ਤੇ ਇਕ ਪ੍ਰਸ਼ੰਸਕ ਨੇ ਕਪਿਲ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਬਾਈਕ ’ਤੇ ਆਰੇਂਜ ਕਲਰ ਦੀ ਟੀ-ਸ਼ਰਟ ਪਹਿਨ ਕੇ ਪਿੱਠ ’ਤੇ ਡਿਲਿਵਰੀ ਬੈਗ ਚੁੱਕੀ ਨਜ਼ਰ ਆ ਰਹੇ ਹਨ।
ਤਸਵੀਰ ਨੂੰ ਸਾਂਝਾ ਕਰਦਿਆਂ ਪ੍ਰਸ਼ੰਸਕ ਨੇ ਲਿਖਿਆ, ‘ਸਰ ਜੀ ਮੈਂ ਅੱਜ ਤੁਹਾਨੂੰ ਲਾਈਵ ਦੇਖ ਲਿਆ।’ ਕਪਿਲ ਨੇ ਇਸ ਤਸਵੀਰ ਨੂੰ ਰੀ-ਟਵੀਟ ਕਰਦਿਆਂ ਲਿਖਿਆ, ‘ਕਿਸੇ ਨੂੰ ਦੱਸਣਾ ਨਹੀਂ।’
ਕਪਿਲ ਦੀ ਇਸ ਤਸਵੀਰ ’ਤੇ ਪ੍ਰਸ਼ੰਸਕ ਕੁਮੈਂਟ ਕਰ ਰਹੇ ਹਨ। ਇਕ ਪ੍ਰਸ਼ੰਸਕ ਨੇ ਲਿਖਿਆ, ‘ਮੈਂ ਕਪਿਲ ਨੂੰ ਲੱਭ ਰਿਹਾ ਸੀ, ਇਸ ’ਚ ਸਵਿਗੀ ਵਾਲਾ ਬੰਦਾ ਕਪਿਲ ਨਿਕਲਿਆ।’ ਦੂਜੇ ਪ੍ਰਸ਼ੰਸਕ ਨੇ ਲਿਖਿਆ, ‘ਦੂਜਾ ਕੰਮ ਲੱਭ ਲਿਆ ਕੀ ਸਰ?’ ਉਥੇ ਤੀਜੇ ਪ੍ਰਸ਼ੰਸਕ ਨੇ ਲਿਖਿਆ, ‘ਪਾਰਟ ਟਾਈਮ ਜੌਬ ਕਰਦੇ ਕਪਿਲ ਭਾਅ ਜੀ।’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਾਣੋ ਦਰਸ਼ਕਾਂ ਨੂੰ ਕਿਵੇਂ ਦੀ ਲੱਗੀ ਪੰਜਾਬੀ ਫ਼ਿਲਮ ‘ਬੱਬਰ’ (ਵੀਡੀਓ)
NEXT STORY