ਮੁੰਬਈ (ਬਿਊਰੋ)– ਕਾਮੇਡੀ ਕਿੰਗ ਕਪਿਲ ਸ਼ਰਮਾ ਦਾ ਸ਼ੋਅ ਟਵਿਟਰ ’ਤੇ ਟਰੋਲ ਹੋ ਰਿਹਾ ਹੈ। ਹੁਣ ਸਵਾਲ ਇਹ ਉਠਦਾ ਹੈ ਕਿ ਕਰੋੜਾਂ ਚਿਹਰਿਆਂ ’ਤੇ ਮੁਸਕਾਨ ਲਿਆਉਣ ਵਾਲੇ ਕਪਿਲ ਸ਼ਰਮਾ ਦਾ ਸ਼ੋਅ ਆਖਿਰ ਕਿਉਂ ਟਰੋਲ ਕੀਤਾ ਜਾ ਰਿਹਾ ਹੈ?
ਇਹ ਖ਼ਬਰ ਵੀ ਪੜ੍ਹੋ : ਪਹਿਲੀ ਵਾਰ ਗੈਰੀ ਸੰਧੂ ਨੇ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਕੀਤੀ ਸਾਂਝੀ
ਅਸਲ ’ਚ ਜਦੋਂ ਵਿਵੇਕ ਅਗਨੀਹੋਤਰੀ ਨੂੰ ਉਸ ਦੇ ਇਕ ਪ੍ਰਸ਼ੰਸਕ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਫ਼ਿਲਮ ਨੂੰ ‘ਦਿ ਕਪਿਲ ਸ਼ਰਮਾ ਸ਼ੋਅ’ ’ਤੇ ਪ੍ਰਮੋਟ ਕਰਨਾ ਚਾਹੀਦਾ ਹੈ ਤਾਂ ਉਨ੍ਹਾਂ ਨੇ ਜਵਾਬ ’ਚ ਲਿਖਿਆ, ‘ਇਸ ਗੱਲ ਦਾ ਫ਼ੈਸਲਾ ਮੈਂ ਨਹੀਂ ਕਰਦਾ ਹਾਂ ਕਿ ਕਪਿਲ ਸ਼ਰਮਾ ਸ਼ੋਅ ’ਤੇ ਕੌਣ ਆ ਸਕਦਾ ਹੈ।’
ਵਿਵੇਕ ਅਗਨੀਹੋਤਰੀ ਨੇ ਕਿਹਾ, ‘ਇਹ ਉਨ੍ਹਾਂ ਦਾ ਤੇ ਉਨ੍ਹਾਂ ਦੇ ਪ੍ਰੋਡਿਊਸਰ ਦਾ ਫ਼ੈਸਲਾ ਹੁੰਦਾ ਹੈ ਕਿ ਉਹ ਕਿਸ ਨੂੰ ਸੱਦਾ ਦੇਣਾ ਚਾਹੁੰਦੇ ਹਨ। ਜਿਥੋਂ ਤਕ ਬਾਲੀਵੁੱਡ ਦੀ ਗੱਲ ਹੈ ਤਾਂ ਮੈਂ ਅਮਿਤਾਭ ਬੱਚਨ ਦੀ ਗੱਲ ਨੂੰ ਇਥੇ ਕੋਟ ਕਰਨਾ ਚਾਹਾਂਗਾ, ‘ਵੋ ਰਾਜਾ ਹੈਂ, ਹਮ ਰੰਕ।’
ਦੱਸ ਦੇਈਏ ਕਿ ਕਸ਼ਮੀਰੀ ਪੰਡਿਤਾਂ ਨਾਲ ਹੋਏ ਧੱਕੇ ’ਤੇ ਬਣੀ ਵਿਵੇਕ ਅਗਨੀਹੋਤਰੀ ਦੀ ਫ਼ਿਲਮ ਇਕ ਬੇਹੱਦ ਮਹੱਤਵਪੂਰਨ ਮੁੱਦੇ ਨੂੰ ਚੁੱਕਦੀ ਹੈ।
ਵਿਵੇਕ ਅਗਨੀਹੋਤਰੀ ਨੇ ਇਕ ਹੋਰ ਟਵੀਟ ’ਚ ਦੋਸ਼ ਲਗਾਇਆ ਕਿ ‘ਦਿ ਕਪਿਲ ਸ਼ਰਮਾ ਸ਼ੋਅ’ ਦੇ ਮੇਕਰਜ਼ ਨੇ ਉਨ੍ਹਾਂ ਦੀ ਫ਼ਿਲਮ ਨੂੰ ਪ੍ਰਮੋਟ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿਉਂਕਿ ਇਸ ’ਚ ਕਮਰਸ਼ੀਅਲ ਸਟਾਰ ਕਾਸਟ ਨਹੀਂ ਹੈ।
ਇਕ ਬੇਹੱਦ ਇਤਿਹਾਸਕ ਤੇ ਮਹੱਤਵਪੂਰਨ ਮੁੱਦੇ ਨੂੰ ਚੁੱਕਦੀ ਇਸ ਫ਼ਿਲਮ ਨੂੰ ਪ੍ਰਮੋਟ ਨਾ ਕੀਤਾ ਜਾਣਾ ਕੁਝ ਲੋਕਾਂ ਨੂੰ ਗੁੱਸਾ ਦਿਵਾ ਗਿਆ ਤੇ ਫਿਰ ਟਵਿਟਰ ’ਤੇ ਲੋਕਾਂ ਨੇ ਹੈਸ਼ਟੈਗ #BoycottKapilSharmaShow ਟਰੈਂਡ ਕਰਵਾਉਣਾ ਸ਼ੁਰੂ ਕਰ ਦਿੱਤਾ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਹੈਰਾਨੀਜਨਕ! ਰਾਜਨੀਤਕ ਮੁੱਦਿਆਂ ’ਤੇ ਬੋਲਣ ਵਾਲੀ ਪਾਇਲ ਰੋਹਾਤਗੀ ਨੂੰ ਨਹੀਂ ਪਤਾ ਭਾਰਤ ਦੇ ਰਾਸ਼ਟਰਪਤੀ ਦਾ ਨਾਂ
NEXT STORY