ਮੁੰਬਈ (ਬਿਊਰੋ)– ਫ਼ਿਲਮ ਇੰਡਸਟਰੀ ਅੱਜ-ਕੱਲ ਬਹੁਤ ਉਤਸ਼ਾਹਿਤ ਨਜ਼ਰ ਆ ਰਹੀ ਹੈ। ਇਸ ਦਾ ਕਾਰਨ ਹਾਲ ਹੀ ’ਚ ਆਈਆਂ ਕੁਝ ਫ਼ਿਲਮਾਂ ਦੀ ਕਮਾਈ ਹੈ। 11 ਅਗਸਤ ਨੂੰ ਰਿਲੀਜ਼ ਹੋਈ ‘ਗਦਰ 2’ ਤੇ ‘OMG 2’ ਨੇ ਬਾਕਸ ਆਫਿਸ ’ਤੇ ਜ਼ਬਰਦਸਤ ਕਮਾਈ ਕੀਤੀ ਹੈ।
ਇਸ ਤੋਂ ਪਹਿਲਾਂ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੇ ਤਗੜੀ ਕਲੈਕਸ਼ਨ ਕੀਤੀ। ਇਸ ਵਿਚਾਲੇ ਫ਼ਿਲਮ ਦੇ ਡਾਇਰੈਕਟਰ ਤੇ ਪ੍ਰੋਡਿਊਸਰ ਕਰਨ ਜੌਹਰ ਨੇ ਅਜਿਹਾ ਬਿਆਨ ਦਿੱਤਾ ਹੈ, ਜੋ ਇਸ ਖ਼ੁਸ਼ੀ ਦੇ ਕਾਰਨ ’ਤੇ ਵੀ ਸਵਾਲ ਚੁੱਕਦਾ ਹੈ।
ਇਹ ਖ਼ਬਰ ਵੀ ਪੜ੍ਹੋ : ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਪੰਜਾਬੀ, ਹਿੰਦੀ ਤੇ ਸਾਊਥ ਕਲਾਕਾਰਾਂ ਨੇ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ
ਕਰਨ ਜੌਹਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਬਾਲੀਵੁੱਡ ਦੇ ਬਾਕਸ ਆਫਿਸ ਅੰਕੜਿਆਂ ਨੂੰ ਹੇਰ-ਫੇਰ ਕਰਕੇ ਪੇਸ਼ ਕੀਤਾ ਜਾਂਦਾ ਹੈ। ਇਹ ਇਕ ਸੱਚ ਹੈ ਕਿ ਅੰਕੜਿਆਂ ਨੂੰ ਵਧਾ ਕੇ ਦਿਖਾਇਆ ਜਾਂਦਾ ਹੈ।
ਕਰਨ ਨੇ ਇਹ ਵੀ ਕਿਹਾ ਕਿ ਫ਼ਿਲਮਾਂ ਦੇ ਰੀਵਿਊ ਵੀ ਪੂਰੀ ਤਰ੍ਹਾਂ ਸੱਚ ਨਹੀਂ ਹੁੰਦੇ। ਇਨ੍ਹਾਂ ’ਚ ਵੀ ਬਹੁਤ ਕੁਝ ਝੂਠ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਕਰਨ ਜੌਹਰ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।
ਚੰਦਰਯਾਨ-3 ਦੀ ਸਫ਼ਲਤਾਪੂਰਵਕ ਲੈਂਡਿੰਗ ’ਤੇ ਪੰਜਾਬੀ, ਹਿੰਦੀ ਤੇ ਸਾਊਥ ਕਲਾਕਾਰਾਂ ਨੇ ਇੰਝ ਦਿੱਤੀ ਦੇਸ਼ ਵਾਸੀਆਂ ਨੂੰ ਵਧਾਈ
NEXT STORY