ਮੁੰਬਈ- ਅਦਾਕਾਰ ਕਰਨ ਵਾਹੀ ਟੀ.ਵੀ. ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ 'ਚੋਂ ਇਕ ਹਨ। ਕਰਨ ਨੇ 9 ਜੂਨ ਨੂੰ ਆਪਣਾ 36ਵਾਂ ਜਨਮਦਿਨ ਮਨਾਇਆ। ਇਸ ਮੌਕੇ 'ਤੇ ਅਦਾਕਾਰ ਅੰਮ੍ਰਿਤਸਰ ਹਰਿਮੰਦਰ ਸਾਹਿਬ ਦਰਸ਼ਨ ਕਰਨ ਗਏ ਅਤੇ ਪਰਿਵਾਰ-ਦੋਸਤਾਂ ਦੇ ਨਾਲ ਵੀ ਖ਼ਾਸ ਅੰਦਾਜ਼ 'ਚ ਬਰਥਡੇਅ ਮਨਾਇਆ। ਬਰਥਡੇਅ ਸੈਲੀਬਿਰੇਸ਼ਨ ਦੀਆਂ ਤਸਵੀਰਾਂ ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਟ 'ਤੇ ਸਾਂਝੀਆਂ ਕੀਤੀਆਂ ਹਨ।
ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਰਨ ਵਾਹੀ ਗੋਲਡਨ ਟੈਂਪਲ ਦੇ ਸਾਹਮਣੇ ਸਿਰ 'ਤੇ ਰੂਮਾਲ ਬੰਨ੍ਹੇ ਪੋਜ਼ ਦੇ ਰਹੇ ਹਨ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ-'Couldn’t have asked for a Better Birthday'।
ਹੋਰ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਕਰਨ ਆਪਣੇ ਮੰਮੀ ਪਾਪਾ ਨਾਲ ਪੂਰੇ ਸੈਲੀਬਿਰੇਸ਼ਨ ਮੂਡ 'ਚ ਦਿਖ ਰਹੇ ਹਨ। ਇਸ ਦੌਰਾਨ ਉਹ ਆਪਣੀ ਮੰਮੀ ਨਾਲ ਵ੍ਹਾਈਟ ਆਊਟਫਿਟ 'ਚ ਮੈਚਿੰਗ ਕੀਤੇ ਵੀ ਨਜ਼ਰ ਆ ਰਹੇ ਹਨ।
ਇੰਸਟਾ ਸਟੋਰੀ 'ਤੇ ਸਾਂਝੀਆਂ ਕੀਤੀਆਂ ਹੋਰ ਤਸਵੀਰਾਂ 'ਚ ਕਰਨ ਖੂਬਸੂਰਤ ਚਾਕਲੇਟੀ ਕੇਕ ਕੱਟਦੇ ਨਜ਼ਰ ਆ ਰਹੇ ਹਨ ਅਤੇ ਦੋਸਤਾਂ ਨਾਲ ਮਸਤੀ ਕਰ ਰਹੇ ਹਨ।
ਕੰਮਕਾਰ ਦੀ ਗੱਲ ਕਰੀਏ ਤਾਂ ਕਰਨ ਵਾਹੀ ਨੇ ਟੀ.ਵੀ. 'ਤੇ ਰਿਮੀਕਸ ਸ਼ੋਅ ਨਾਲ ਡੈਬਿਊ ਕੀਤਾ ਸੀ। ਸ਼ੋਅ ਤੋਂ ਬਾਅਦ ਉਹ 'ਹੋ ਕਯਾ ਹੋਗਾ ਨਿੰਮੋ ਕਾ', 'ਕਸਮ ਸੇ', 'ਦਿਲ ਮਿਲ ਗਏ','ਬਾਤ ਹਮਾਰੀ ਪੱਕੀ ਹੈ', 'ਕਹਾਣੀ ਹਮਾਰੀ...ਦਿਲ ਦੋਸਤੀ ਦੀਵਾਨੇਪਨ ਕੀ' ਵਰਗੇ ਟੀਵੀ ਸ਼ੋਅਜ਼ 'ਚ ਨਜ਼ਰ ਆਏ। ਕਰਨ 'ਝਲਕ ਦਿਖਲਾ ਜਾ 5','ਕਾਮੇਡੀ ਨਾਈਟਸ ਵਿਦ ਕਪਿਲ', 'ਬਾਕਸ ਕ੍ਰਿਕੇਟ ਲੀਗ 2', ਅਤੇ 'ਖਤਰੋਂ ਕੇ ਖਿਲਾੜੀ 8' ਸਮੇਤ ਕਈ ਰਿਐਲਿਟੀ ਸ਼ੋਅ ਦਾ ਵੀ ਹਿੱਸਾ ਰਹੇ ਹਨ। ਉਨ੍ਹਾਂ ਨੇ 'ਨਚ ਬਲੀਏ 5, 'ਇੰਡੀਅਨ ਆਈਡਲ ਜੂਨੀਅਰ' ਵਰਗੇ ਕਈ ਮਸ਼ਹੂਰ ਸ਼ੋਅ ਦੀ ਮੇਜ਼ਬਾਨੀ ਵੀ ਕੀਤੀ।
ਅਕਸ਼ੈ ਕੁਮਾਰ ਦੀ ਫ਼ਿਲਮ ‘ਸਮਰਾਟ ਪ੍ਰਿਥਵੀਰਾਜ’ ਦੇਖਣ ਵਾਲੇ ਦਰਸ਼ਕ ਹੋਏ ਗਾਇਬ
NEXT STORY