ਮੁੰਬਈ : ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੇ ਆਪਣੀ ਆਉਣ ਵਾਲੀ ਫਿਲਮ 'ਕੀ ਐਂਡ ਕਾ' ਦੇ ਪ੍ਰਚਾਰ ਦੌਰਾਨ ਹੈਰਾਨ ਕਰ ਦੇਣ ਵਾਲੀ ਗੱਲ ਕਹਿ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਵਾਰ ਹੋਲੀ ਨਹੀਂ ਮਨਾਵੇਗੀ। ਉਨ੍ਹਾਂ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਡਿਨਰ ਕਰੇਗੀ ਪਰ ਹੋਲੀ ਨਹੀਂ ਖੇਡੇਗੀ ਕਿਉਂਕਿ ਉਹ ਫਿਲਮ ਦੇ ਪ੍ਰਚਾਰ ਵੱਲ ਆਪਣਾ ਪੂਰਾ ਧਿਆਨ ਰੱਖਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਫਿਲਮ ਦੇ ਰਿਲੀਜ਼ ਹੋਣ 'ਚ ਅਜੇ ਇਕ ਹਫਤਾ ਬਾਕੀ ਹੈ, ਜੋ ਉਨ੍ਹਾਂ ਲਈ ਬੇਹੱਦ ਜ਼ਰੂਰੀ ਹੈ।
ਜ਼ਿਕਰਯੋਗ ਹੈ ਕਿ ਨਿਰਦੇਸ਼ਕ ਆਰ.ਬਾਲਕੀ ਵਲੋਂ ਨਿਰਦੇਸ਼ਤ ਫਿਲਮ 'ਕੀ ਐਂਡ ਕਾ' 'ਚ ਕਰੀਨਾ ਨੇ ਵਰਕਿੰਗ ਲੇਡੀ ਦਾ ਕਿਰਦਾਰ ਨਿਭਾਇਆ ਹੈ ਅਤੇ ਅਦਾਕਾਰ ਅਰਜੁਨ ਕਪੂਰ ਉਨ੍ਹਾਂ ਦੇ ਘਰੇਲੂ ਪਤੀ ਬਣੇ ਹਨ। ਇਸ ਫਿਲਮ 'ਚ ਪਤੀ-ਪਤਨੀ ਦਾ ਸੰਬੰਧ ਨੂੰ ਇਕ ਵੱਖਰੇ ਅੰਦਾਜ਼ 'ਚ ਦਿਖਾਇਆ ਗਿਆ ਹੈ। ਇਹ ਫਿਲਮ 1 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
ਕਪਿਲ ਸ਼ਰਮਾ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ
NEXT STORY