ਮੁੰਬਈ (ਬਿਊਰੋ) : ਕੋਰੋਨਾ ਮਹਾਂਮਾਰੀ ਦੌਰਾਨ ਦੇਸ਼ 'ਚ ਬਹੁਤ ਸਾਰੇ ਬੱਚਿਆਂ ਦੇ ਅਜਿਹੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ ਨੇ ਆਪਣੇ ਮਾਪਿਆਂ ਜਾਂ ਨੂੰ ਮਹਾਂਮਾਰੀ 'ਚ ਹਮੇਸ਼ਾ ਲਈ ਗੁਆ ਦਿੱਤਾ ਹੈ। ਅਜਿਹੇ ਬੱਚਿਆਂ ਦੀ ਮਦਦ ਲਈ ਹੁਣ ਬਹੁਤ ਸਾਰੇ ਹੱਥ ਅੱਗੇ ਵਧ ਰਹੇ ਹਨ। ਹਾਲਾਂਕਿ ਇਹ ਕੰਮ ਸੌਖਾ ਨਹੀਂ ਹੋਵੇਗਾ। ਇਸੇ ਲਈ ਇਕ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਹੈਲਪ ਲਾਈਨ ਨੂੰ ਸਾਂਝਾ ਕਰਕੇ ਉਨ੍ਹਾਂ ਨੂੰ ਅਜਿਹੇ ਬੱਚਿਆਂ ਬਾਰੇ ਜਾਣਕਾਰੀ ਹੈਲਪ ਲਾਈਨ 'ਤੇ ਦੱਸਣ। ਪਿਤਾ ਜਾਂ ਕੋਈ ਮਾਪਾ ਗੁੰਮ ਗਿਆ ਹੈ ਜਾਂ ਉਨ੍ਹਾਂ ਦੇ ਮਾਪੇ ਹਸਪਤਾਲ 'ਚ ਹਨ ਅਤੇ ਬੱਚੇ ਇਕੱਲੇ ਰਹਿ ਗਏ ਹਨ। ਅਜਿਹੇ ਮਾਮਲਿਆਂ ਬਾਰੇ ਜਾਣਕਾਰੀ ਦੇਣ ਲਈ ਕਿਰਪਾ ਕਰਕੇ ਨੈਸ਼ਨਲ ਚਾਈਲਡ ਹੈਲਪਲਾਈਨ (1098) 'ਤੇ ਕਾਲ ਕਰੋ। ਅਸੀਂ ਬੱਚਿਆਂ ਦੇ ਸਦਮੇ ਬਾਰੇ ਸੋਚ ਵੀ ਨਹੀਂ ਸਕਦੇ।
ਦੱਸ ਦੇਈਏ ਕਿ ਕਰੀਨਾ ਕਪੂਰ ਖ਼ਾਨ ਇਸ ਸਾਲ ਇਕ ਹੋਰ ਬੱਚੇ ਦੀ ਮਾਂ ਬਣ ਗਈ ਹੈ। ਹਾਲਾਂਕਿ ਕਰੀਨਾ ਦਾ ਵੱਡਾ ਪੁੱਤਰ ਤੈਮੂਰ ਅਲੀ ਖ਼ਾਨ ਹੈ। ਬਾਲੀਵੁੱਡ ਦੇ ਹੋਰ ਮਸ਼ਹੂਰ ਮਿੱਤਰਾਂ ਦੀ ਤਰ੍ਹਾਂ ਕਰੀਨਾ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੀ ਵਰਤੋਂ ਕਰਕੇ ਕੋਰੋਨਾ ਵਾਇਰਸ ਨਾਲ ਜੁੜੀ ਜਾਣਕਾਰੀ ਲਿਆ ਰਹੀ ਹੈ।
ਕਰੀਨਾ ਕਪੂਰ ਦੂਜੇ ਬਾਲੀਵੁੱਡ ਸਿਤਾਰਿਆਂ ਵਾਂਗ ਆਪਣੇ ਸੋਸ਼ਲ ਮੀਡੀਆ ਅਕਾਊਂਟ ਦਾ ਇਸਤੇਮਾਲ ਕੋਰੋਨਾ ਵਾਇਰਸ ਨਾਲ ਜੁੜੀਆਂ ਜਾਣਕਾਰੀਆਂ ਨੂੰ ਅੱਗੇ ਵਧਾਉਣ 'ਚ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਕਰੀਨਾ ਨੇ ਮਾਸਕ ਨੂੰ ਲਗਾਉਣ ਦੀ ਅਪੀਲ ਕਰਦੇ ਹੋਏ ਲਿਖਿਆ, 'ਬਹੁਤ ਸਾਰੇ ਲੋਕ ਹਨ, ਜੋ ਹਾਲੇ ਵੀ ਸਥਿਤੀ ਦੀ ਗੰਭੀਰਤਾ ਨੂੰ ਨਹੀਂ ਸਮਝ ਰਹੇ ਹਨ। ਜਦੋਂ ਵੀ ਬਾਹਰ ਨਿਕਲੋ, ਠੋਡੀ ਦੇ ਹੇਠਾਂ ਤੱਕ ਮਾਸਕ ਲਗਾ ਕੇ ਰੱਖੋ। ਕਿਸੇ ਨਿਯਮ ਦੀ ਉਲੰਘਣਾ ਕਰਦੇ ਸਮੇਂ ਸਾਡੇ ਡਾਕਟਰਾਂ ਅਤੇ ਮੈਡੀਕਲ ਸਟਾਫ ਬਾਰੇ ਸੋਚੋ, ਜੋ ਮਾਨਸਿਕ ਅਤੇ ਸਰੀਰਕ ਤੌਰ 'ਤੇ ਟੁੱਟਣ ਦੀ ਕਗਾਰ 'ਤੇ ਹਨ। ਤੁਹਾਡੇ 'ਚੋਂ ਹਰ ਉਹ ਸ਼ਖਸ, ਜੋ ਇਸ ਨੂੰ ਪੜ੍ਹ ਰਿਹਾ ਹੈ, ਉਹ ਵਾਇਰਸਾਂ ਦੀ ਲੜੀ ਨੂੰ ਤੋੜਨ ਲਈ ਜ਼ਿੰਮੇਵਾਰ ਹੈ।'
ਇਕ ਹੋਰ ਇੰਸਟਾਗ੍ਰਾਮ ਪੋਸਟ 'ਚ ਕਰੀਨਾ ਨੇ ਟੌਮ ਐਂਡ ਜੈਰੀ ਰਾਹੀਂ ਬੱਚਿਆਂ ਨੂੰ ਇਸ ਬਾਰੇ ਸਮਝਾਇਆ ਸੀ। ਕਰੀਨਾ ਨੇ ਇਸ ਪੋਸਟ 'ਚ ਲਿਖਿਆ ਸੀ, 'ਅਸੀਂ ਟਿਮ (ਤੈਮੂਰ) ਨੂੰ ਬਜ਼ੁਰਗਾਂ ਨੂੰ ਲਾਏ ਜਾਣ ਵਾਲੇ ਟੀਕੇ ਬਾਰੇ ਸਮਝਾ ਰਹੇ ਹਾਂ। ਸਾਨੂੰ ਬੱਚਿਆਂ ਨੂੰ ਸਮਝਾਉਣ ਦੀ ਲੋੜ ਹੈ ਕਿ ਜਿਹੜੇ ਲੋਕ ਸਾਡੀ ਸਹਾਇਤਾ ਕਰ ਰਹੇ ਹਨ, ਸਾਨੂੰ ਉਨ੍ਹਾਂ ਦੀ ਮਦਦ ਕਰਨੀ ਹੈ। ਇਸ ਪੋਸਟ 'ਚ ਕਰੀਨਾ ਨੇ ਰਜਿਸਟ੍ਰੇਸ਼ਨ ਤੋਂ ਬਾਅਦ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ ਸੀ।
ਕੋਰੋਨਾ ਕਾਰਨ ਰੁਪਿੰਦਰ ਹਾਂਡਾ ਦੇ ਅੰਕਲ ਦੀ ਹੋਈ ਮੌਤ, ਪੋਸਟ ਸਾਂਝੀ ਕਰ ਲੋਕਾਂ ਨੂੰ ਕੀਤੀ ਖ਼ਾਸ ਅਪੀਲ
NEXT STORY