ਮੁੰਬਈ (ਏਜੰਸੀ) : ਬਾਲੀਵੁੱਡ ਅਤੇ ਸਾਊਥ ਫ਼ਿਲਮ ਇੰਡਸਟਰੀ ਦੀ ਉਭਰਦੀ ਅਦਾਕਾਰਾ ਕਸ਼ਿਕਾ ਕਪੂਰ ਇਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ ‘CASTE’ ਨੂੰ ਲੈ ਕੇ ਕਾਫ਼ੀ ਚਰਚਾ ਵਿੱਚ ਹੈ। ਖ਼ਬਰਾਂ ਮੁਤਾਬਕ, ਕਸ਼ਿਕਾ ਨੇ ਇਸ ਫ਼ਿਲਮ ਵਿੱਚ ਆਪਣੇ ਕਿਰਦਾਰ ਨੂੰ ਅਸਲੀ ਦਿਖਾਉਣ ਲਈ ਜ਼ਬਰਦਸਤ ਮਿਹਨਤ ਕੀਤੀ ਹੈ ਅਤੇ ਆਪਣਾ 5 ਤੋਂ 6 ਕਿਲੋ ਭਾਰ ਵਧਾਇਆ ਹੈ।
ਇਹ ਵੀ ਪੜ੍ਹੋ: ਦੁਨੀਆ ਦੀ ਸਭ ਤੋਂ ਧਾਕੜ ਵੈੱਬ ਸੀਰੀਜ਼ ਦੇ ਐਕਟਰ ਦਾ ਹੋਇਆ ਦਿਹਾਂਤ ! ਉਮਰ ਸੀ ਸਿਰਫ 35 ਸਾਲ

ਕਿਰਦਾਰ ਲਈ ਕੀਤੀ ਖ਼ਾਸ ਤਿਆਰੀ
ਫ਼ਿਲਮ ‘CASTE’ ਇੱਕ ਸਮਾਜਿਕ ਡਰਾਮਾ ਹੈ, ਜਿਸ ਵਿੱਚ ਕਸ਼ਿਕਾ ਇੱਕ ਬਹੁਤ ਹੀ ਮਜ਼ਬੂਤ ਅਤੇ ਭਾਵਨਾਤਮਕ ਪਰਤਾਂ ਵਾਲੇ ਕਿਰਦਾਰ ਵਿੱਚ ਨਜ਼ਰ ਆਵੇਗੀ। ਅਦਾਕਾਰਾ ਨੇ ਦੱਸਿਆ ਕਿ ਉਸ ਲਈ ਇਹ ਫ਼ਿਲਮ ਸਿਰਫ਼ ਇੱਕ ਪ੍ਰੋਜੈਕਟ ਨਹੀਂ, ਸਗੋਂ ਸਮਾਜਿਕ ਸੱਚਾਈਆਂ ਨੂੰ ਪੇਸ਼ ਕਰਨ ਦਾ ਇੱਕ ਜ਼ਰੀਆ ਹੈ। ਆਪਣੇ ਲੁੱਕ ਬਾਰੇ ਗੱਲ ਕਰਦਿਆਂ ਕਸ਼ਿਕਾ ਨੇ ਕਿਹਾ ਕਿ ਕਿਰਦਾਰ ਦੀਆਂ ਲੋੜਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਸਰੀਰਕ ਬਦਲਾਅ ਕਰਨ ਦਾ ਫੈਸਲਾ ਲਿਆ।
ਇਹ ਵੀ ਪੜ੍ਹੋ: 'ਧੁਰੰਦਰ-2' ਗਲ ਪੈ ਗਿਆ ਪੰਗਾ ! 37 ਸਾਲ ਪੁਰਾਣਾ ਗਾਣਾ ਚੋਰੀ ਕਰਨ ਦਾ ਲੱਗਾ ਇਲਜ਼ਾਮ, ਕੋਰਟ ਪੁੱਜਾ ਮਾਮਲਾ

ਦਿੱਗਜ ਨਿਰਦੇਸ਼ਕ ਵੀ. ਵੀ. ਵਿਨਾਇਕ ਨੇ ਰਿਲੀਜ਼ ਕੀਤਾ ਪੋਸਟਰ
ਫ਼ਿਲਮ ਦੀ ਸ਼ੂਟਿੰਗ ਮੁਕੰਮਲ ਹੋਣ ਤੋਂ ਤੁਰੰਤ ਬਾਅਦ, ਮਸ਼ਹੂਰ ਫ਼ਿਲਮ ਨਿਰਮਾਤਾ ਵੀ. ਵੀ. ਵਿਨਾਇਕ ਨੇ ਇਸ ਦਾ ਪਹਿਲਾ ਪੋਸਟਰ ਲਾਂਚ ਕੀਤਾ। ਇਸ ਮੌਕੇ ਕਸ਼ਿਕਾ ਕਪੂਰ ਨੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਕਿਹਾ, "ਵਿਨਾਇਕ ਸਰ ਵੱਲੋਂ ਸਾਡੀ ਫ਼ਿਲਮ ਦਾ ਪੋਸਟਰ ਰਿਲੀਜ਼ ਕਰਨਾ ਮੇਰੇ ਲਈ ਬਹੁਤ ਵੱਡੀ ਗੱਲ ਹੈ। ਇਹ ਮੇਰੇ ਸਫ਼ਰ ਵਿੱਚ ਇੱਕ ਉਤਸ਼ਾਹਜਨਕ ਪਲ ਹੈ। ਮੈਂ ਹਮੇਸ਼ਾ ਅਜਿਹੀਆਂ ਕਹਾਣੀਆਂ ਦਾ ਹਿੱਸਾ ਬਣਨਾ ਚਾਹੁੰਦੀ ਸੀ ਜੋ ਸਮਾਜ 'ਤੇ ਪ੍ਰਭਾਵ ਪਾਉਣ।"
ਇਹ ਵੀ ਪੜ੍ਹੋ: ਬਾਲੀਵੁੱਡ ਅਦਾਕਾਰਾ ਨੇ ਆਪਣੀ Ex-ਭਾਬੀ ਖ਼ਿਲਾਫ਼ ਹੀ ਠੋਕ'ਤਾ 2 ਕਰੋੜ ਦਾ ਕੇਸ ! ਹੈਰਾਨ ਕਰੇਗਾ ਪੂਰਾ ਮਾਮਲਾ
ਰਾਮ ਚਰਨ ਦੇ ਰਿਸ਼ਤੇਦਾਰ ਨਾਲ ਨਜ਼ਰ ਆਵੇਗੀ ਜੋੜੀ
ਗੀਤਾ ਆਰਟਸ ਦੇ ਬੈਨਰ ਹੇਠ ਬਣੀ ਇਸ ਫ਼ਿਲਮ ਵਿੱਚ ਕਸ਼ਿਕਾ ਦੇ ਨਾਲ ਅਦਾਕਾਰ ਗਗਨ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਦੱਸ ਦੇਈਏ ਕਿ ਗਗਨ ਸੁਪਰਸਟਾਰ ਰਾਮ ਚਰਨ ਦੇ ਪਰਿਵਾਰ ਨਾਲ ਸਬੰਧ ਰੱਖਦੇ ਹਨ। ਇਸ ਨਵੀਂ ਜੋੜੀ ਨੂੰ ਪਰਦੇ 'ਤੇ ਦੇਖਣ ਲਈ ਪ੍ਰਸ਼ੰਸਕਾਂ ਵਿੱਚ ਕਾਫ਼ੀ ਉਤਸ਼ਾਹ ਹੈ।
ਇਹ ਵੀ ਪੜ੍ਹੋ: ਇਕ ਰਾਤ ਬਿਤਾਉਣ ਲਈ ਮਿਲ ਰਿਹੈ 50 ਲੱਖ ਰੁਪਏ ਦਾ Dirty Offer, ਮਸ਼ਹੂਰ 'ਵੜਾ ਪਾਵ ਗਰਲ' ਦਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
‘ਰੱਬ ਦਾ ਰੇਡੀਓ 3’ ਨੇ ਦੂਜੇ ਹਫ਼ਤੇ ’ਚ ਕੀਤੀ ਐਂਟਰੀ, ਦਰਸ਼ਕਾਂ ਦਾ ਪਿਆਰ ਜਾਰੀ
NEXT STORY