ਮੁੰਬਈ (ਏਜੰਸੀ)- ਬਾਲੀਵੁੱਡ ਦੇ ਮਸ਼ਹੂਰ ਜੋੜੇ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਆਪਣੇ ਨਵਜੰਮੇ ਬੇਟੇ ਦੇ ਨਾਂ ਦਾ ਖੁਲਾਸਾ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ 'ਵਿਹਾਨ ਕੌਸ਼ਲ' ਰੱਖਿਆ ਹੈ ਅਤੇ ਉਸ ਨੂੰ ਆਪਣੀ "ਰੋਸ਼ਨੀ ਦੀ ਕਿਰਨ" (Ray of Light) ਦੱਸਿਆ ਹੈ। ਬੁੱਧਵਾਰ ਨੂੰ ਦੋਵਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਸਾਂਝੀ ਪੋਸਟ ਰਾਹੀਂ ਇਹ ਖੁਸ਼ਖਬਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ।
ਇਹ ਵੀ ਪੜ੍ਹੋ: ਮਸ਼ਹੂਰ ਅਦਾਕਾਰਾ ਨੇ ਦਿੱਤੀ Good News ! 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਪਹਿਲੀ ਤਸਵੀਰ ਆਈ ਸਾਹਮਣੇ
ਜੋੜੇ ਨੇ ਇੱਕ ਬਹੁਤ ਹੀ ਪਿਆਰੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਕੈਟਰੀਨਾ ਦਾ ਹੱਥ, ਵਿੱਕੀ ਦਾ ਹੱਥ ਅਤੇ ਉਨ੍ਹਾਂ ਦੇ ਬੇਟੇ ਦਾ ਹੱਥ ਇਕੱਠੇ ਦਿਖਾਈ ਦੇ ਰਿਹਾ ਹੈ। ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਸਾਡੀ ਰੋਸ਼ਨੀ ਦੀ ਕਿਰਨ, ਵਿਹਾਨ ਕੌਸ਼ਲ। ਅਰਦਾਸਾਂ ਪੂਰੀਆਂ ਹੋਈਆਂ ਹਨ। ਜ਼ਿੰਦਗੀ ਖੂਬਸੂਰਤ ਹੈ। ਸਾਡੀ ਦੁਨੀਆ ਇੱਕ ਪਲ ਵਿੱਚ ਬਦਲ ਗਈ ਹੈ। ਸ਼ਬਦਾਂ ਤੋਂ ਪਰੇ ਸ਼ੁਕਰਗੁਜ਼ਾਰ ਹਾਂ"।
ਇਹ ਵੀ ਪੜ੍ਹੋ: 24 ਸਾਲ ਦੀ ਉਮਰ 'ਚ ਬਿਨਾਂ ਵਿਆਹ ਤੋਂ 3 ਬੱਚਿਆਂ ਦੀ ਮਾਂ ਬਣੀ ਇਹ ਮਸ਼ਹੂਰ ਅਦਾਕਾਰਾ; ਕਿਹਾ...

7 ਨਵੰਬਰ ਨੂੰ ਹੋਇਆ ਸੀ ਬੇਟੇ ਦਾ ਜਨਮ
ਜ਼ਿਕਰਯੋਗ ਹੈ ਕਿ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ ਪਿਛਲੇ ਸਾਲ 7 ਨਵੰਬਰ, 2025 ਨੂੰ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। ਕੈਟਰੀਨਾ ਨੇ ਸਤੰਬਰ 2025 ਵਿੱਚ ਇੱਕ ਮੈਟਰਨਿਟੀ ਫੋਟੋਸ਼ੂਟ ਦੀ ਤਸਵੀਰ ਸਾਂਝੀ ਕਰਕੇ ਆਪਣੀ ਗਰਭ ਅਵਸਥਾ ਦੀ ਪੁਸ਼ਟੀ ਕੀਤੀ ਸੀ। ਉਸ ਸਮੇਂ ਉਨ੍ਹਾਂ ਨੇ ਲਿਖਿਆ ਸੀ ਕਿ ਉਹ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਅਧਿਆਏ ਸ਼ੁਰੂ ਕਰਨ ਜਾ ਰਹੇ ਹਨ।
ਇਹ ਵੀ ਪੜ੍ਹੋ: ਜਲਦ ਹੀ ਵਿਆਹ ਕਰਾਵੇਗੀ ਇਹ ਮਸ਼ਹੂਰ ਅਦਾਕਾਰਾ ! ਸੋਸ਼ਲ ਮੀਡੀਆ 'ਤੇ ਕੀਤਾ ਐਲਾਨ
ਰਾਜਸਥਾਨ ਵਿੱਚ ਹੋਇਆ ਸੀ ਸ਼ਾਹੀ ਵਿਆਹ
ਵਿੱਕੀ ਅਤੇ ਕੈਟਰੀਨਾ 9 ਦਸੰਬਰ, 2021 ਨੂੰ ਰਾਜਸਥਾਨ ਦੇ ਸਿਕਸ ਸੈਂਸ ਫੋਰਟ ਬਰਵਾੜਾ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਕੈਟਰੀਨਾ ਨੇ 'ਕੌਫੀ ਵਿਦ ਕਰਨ' ਸ਼ੋਅ ਵਿੱਚ ਦੱਸਿਆ ਸੀ ਕਿ ਉਨ੍ਹਾਂ ਦੀ ਪਹਿਲੀ ਮੁਲਾਕਾਤ ਜ਼ੋਇਆ ਅਖਤਰ ਦੀ ਪਾਰਟੀ ਵਿੱਚ ਹੋਈ ਸੀ, ਜਿੱਥੋਂ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਸੀ।
ਇਹ ਵੀ ਪੜ੍ਹੋ: ਜਲਦ ਹੀ OTT 'ਤੇ ਦਸਤਕ ਦੇਵੇਗੀ 'ਧੁਰੰਦਰ' ! ਜਾਣੋ ਕਦੋਂ ਤੇ ਕਿੱਥੇ ਹੋਵੇਗੀ ਰਿਲੀਜ਼
ਮਸ਼ਹੂਰ ਅਦਾਕਾਰਾ ਨੇ ਦਿੱਤੀ Good News ! 3 ਮਹੀਨੇ ਪਹਿਲਾਂ ਹੋਇਆ ਸੀ ਵਿਆਹ
NEXT STORY