ਮੁੰਬਈ- ਬਾਲੀਵੁੱਡ ਦੀ ਪਸੰਦੀਦਾ ਜੋੜੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਹਾਲ ਹੀ ਵਿੱਚ ਮਾਤਾ-ਪਿਤਾ ਬਣੇ ਹਨ। ਕੈਟਰੀਨਾ ਕੈਫ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿਚ ਜੋੜਾ ਆਪਣੇ ਬੇਟੇ ਨਾਲ ਘਰ ਜਾਂਦੇ ਦਿਖਾਈ ਦਿੱਤਾ। ਪੈਪਰਾਜ਼ੀ ਨੇ ਉਨ੍ਹਾਂ ਨੂੰ ਆਪਣੇ ਕੈਮਰੇ ਵਿੱਚ ਕੈਦ ਕੀਤਾ ਹੈ।
ਇਹ ਵੀ ਪੜ੍ਹੋ: ਧਰਮਿੰਦਰ ਦੀ ICU ਤੋਂ ਵੀਡੀਓ ਲੀਕ ਕਰਨ ਵਾਲਾ ਮਾਸਟਰਮਾਈਂਡ ਗ੍ਰਿਫ਼ਤਾਰ, ਜਾਣੋ ਕਿਸ ਨੇ ਕੀਤੀ ਸੀ ਇਹ ਹਰਕਤ
ਦੱਸ ਦੇਈਏ ਕਿ ਕੈਟਰੀਨਾ ਨੇ 7 ਨਵੰਬਰ ਨੂੰ ਇੱਕ ਬੇਟੇ ਨੂੰ ਜਨਮ ਦਿੱਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ, ਇਹ ਜਨਮ ਮੁੰਬਈ ਦੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਸਵੇਰੇ ਹੋਇਆ ਸੀ। ਅੱਜ, 14 ਨਵੰਬਰ ਦੀ ਸਵੇਰ ਨੂੰ, ਬੇਟੇ ਦੇ ਜਨਮ ਤੋਂ ਬਾਅਦ ਕੈਟਰੀਨਾ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਸ਼੍ਰੇਆ ਘੋਸ਼ਾਲ ਦੇ ਲਾਈਵ ਸ਼ੋਅ ਦੌਰਾਨ ਮਚੀ ਭਾਜੜ; ਭੀੜ ਹੋਈ ਬੇਕਾਬੂ, ਕਈ ਦਰਸ਼ਕ ਬੇਹੋਸ਼ ਹੋ ਕੇ ਡਿੱਗੇ
ਵਿੱਕੀ ਕੌਸ਼ਲ ਦਾ ਕੰਮ
ਇਸ ਖੁਸ਼ੀ ਦੇ ਮਾਹੌਲ ਦੌਰਾਨ, ਵਿੱਕੀ ਕੌਸ਼ਲ ਆਪਣੇ ਕੰਮ ਵਿਚ ਵੀ ਰੁੱਝੇ ਹੋਏ ਹਨ। ਉਹ ਕਈ ਪ੍ਰੋਜੈਕਟਾਂ 'ਤੇ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚ ਸੰਜੇ ਲੀਲਾ ਭੰਸਾਲੀ ਦੀ 'ਲਵ ਐਂਡ ਵਾਰ' ਅਤੇ ਅਮਰ ਕੌਸ਼ਿਕ ਦੁਆਰਾ ਨਿਰਦੇਸ਼ਿਤ ਮਹਾਂਕਾਵਿ 'ਮਹਾਵਤਾਰ' ਸ਼ਾਮਲ ਹਨ। ਬਾਲੀਵੁੱਡ ਦਾ ਇਹ 'ਪਾਵਰ ਕਪਲ' ਹੁਣ ਆਪਣੇ ਜੀਵਨ ਵਿੱਚ ਆਏ ਇਸ ਛੋਟੇ ਮਹਿਮਾਨ ਦਾ ਜਸ਼ਨ ਮਨਾ ਰਿਹਾ ਹੈ।
ਇਹ ਵੀ ਪੜ੍ਹੋ: ਵਿਆਹਾਂ ਦੀ ਹੋਣੀ ਚਾਹੀਦੀ ਹੈ 'ਐਕਸਪਾਇਰੀ ਡੇਟ'! ਅਦਾਕਾਰਾ ਕਾਜੋਲ ਦਾ ਵੱਡਾ ਬਿਆਨ
ਸਿੱਧੀਵਿਨਾਇਕ ਮੰਦਰ ’ਚ ਰਕੁਲਪ੍ਰੀਤ ਨੇ ਟੇਕਿਆ ਮੱਥਾ, ਗਣਪਤੀ ਬੱਪਾ ਦਾ ਲਿਆ ਆਸ਼ੀਰਵਾਦ
NEXT STORY