ਚੰਡੀਗੜ੍ਹ (ਬਿਊਰੋ)– ਕੈਟਰੀਨਾ ਕੈਫ ਪੰਜਾਬ ਦੀ ਨੂੰਹ ਬਣ ਚੁੱਕੀ ਹੈ। 9 ਦਸੰਬਰ ਨੂੰ ਵਿੱਕੀ ਕੌਸ਼ਲ ਨਾਲ ਵਿਆਹ ਦੇ ਬੰਧਨ ’ਚ ਬੱਝੀ ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਚੌਂਕੇ ਚੜ੍ਹਨ ਦੀ ਰਸਮ ਨਿਭਾਈ ਹੈ।
ਇਹ ਖ਼ਬਰ ਵੀ ਪੜ੍ਹੋ : ਜਦੋਂ ਅਕਸ਼ੇ ਦੇ ਬਾਡੀਗਾਰਡ ਨੇ ਭਾਰਤੀ ਫੌਜੀ ਨੂੰ ਤਸਵੀਰ ਖਿੱਚਵਾਉਣ ਤੋਂ ਰੋਕਿਆ, ਦੇਖੋ ਕੀ ਸੀ ਅਦਾਕਾਰ ਦੀ ਪ੍ਰਤੀਕਿਰਿਆ
ਦਰਅਸਲ ਸਹੁਰੇ ਘਰ ਵਿਆਹ ਤੋਂ ਬਾਅਦ ਖਾਣਾ ਬਣਾਉਣ ਤੋਂ ਪਹਿਲਾਂ ਨੂੰਹ ਨੇ ਚੌਂਕੇ ਚੜ੍ਹਨ ਦੀ ਰਸਮ ਪੂਰੀ ਕਰਨੀ ਹੁੰਦੀ ਹੈ। ਇਸ ਰਸਮ ’ਚ ਨੂੰਹ ਨੇ ਪਹਿਲੀ ਵਾਰ ਰਸੋਈ ’ਚ ਕੁਝ ਮਿੱਠਾ ਬਣਾਉਣਾ ਹੁੰਦਾ ਹੈ। ਇਸ ਤੋਂ ਬਾਅਦ ਹੀ ਉਹ ਰਸੋਈ ’ਚ ਕੁਝ ਹੋਰ ਬਣਾ ਸਕਦੀ ਹੈ।
ਕੈਟਰੀਨਾ ਨੇ ਇਸ ਰਸਮ ਨੂੰ ਨਿਭਾਉਂਦਿਆਂ ਕੜਾਹ ਬਣਾਇਆ ਹੈ। ਕੜਾਹ ਦੀ ਤਸਵੀਰ ਸਾਂਝੀ ਕਰਦਿਆਂ ਕੈਟਰੀਨਾ ਲਿਖਦੀ ਹੈ, ‘ਮੈਂ ਬਣਾਇਆ। ਚੌਂਕਾ ਚੜ੍ਹਾਉਣਾ।’
ਦੱਸ ਦੇਈਏ ਕਿ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਰਾਜਸਥਾਨ ’ਚ ਵਿਆਹ ਤੋਂ ਬਾਅਦ ਮੁੰਬਈ ਪਰਤ ਗਏ ਹਨ। ਕੈਟਰੀਨਾ ਤੇ ਵਿੱਕੀ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਵੀ ਬਹੁਤ ਜਲਦ ਹੋਣ ਵਾਲੀ ਹੈ। ਇਸ ਪਾਰਟੀ ’ਚ ਬਾਲੀਵੁੱਡ ਦੇ ਵੱਡੇ ਸਿਤਾਰੇ ਹਿੱਸਾ ਲੈਣਗੇ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਨੇਹਾ ਧੂਪੀਆ ਨੇ ਖੂਬਸੂਰਤ ਤਸਵੀਰ ਸਾਂਝੀ ਕਰ ਦਿੱਤੀ ਪਿਤਾ ਨੂੰ ਜਨਮ ਦਿਨ ਦੀ ਵਧਾਈ
NEXT STORY