ਮੁੰਬਈ : ਰਣਬੀਰ ਅਤੇ ਦੀਪਿਕਾ ਨੇ ਇਕੱਠੇ ਫਿਲਮ 'ਤਮਾਸ਼ਾ' 'ਚ ਕੰਮ ਕੀਤਾ ਸੀ। ਪਿਛਲੇ ਦਿਨੀਂ ਕੈਟਰੀਨਾ ਨੇ ਇਸ ਮੁੱਦੇ 'ਤੇ ਵੀ ਆਪਣੇ ਦਿਲ ਦੀ ਗੱਲ ਖੋਲ੍ਹ ਕੇ ਰੱਖ ਦਿੱਤੀ। ਉਸ ਨੇ ਕਿਹਾ, ''ਮੈਂ ਆਪਣੀ ਜ਼ਿੰਦਗੀ 'ਚ ਆਉਣ ਵਾਲੇ ਲੋਕਾਂ 'ਤੇ ਆਪਣੀ ਮਰਜ਼ੀ ਨਹੀਂ ਥੋਪ ਸਕਦੀ। ਉਨ੍ਹਾਂ ਦੀ ਪਸੰਦ ਉਨ੍ਹਾਂ ਦੀ ਆਪਣੀ ਹੈ। ਜ਼ਰੂਰੀ ਨਹੀਂ ਕਿ ਮੈਂ ਉਨ੍ਹਾਂ ਤੋਂ ਖੁਸ਼ ਹੀ ਰਹਾਂ ਪਰ ਮੈਨੂੰ ਆਸ ਹੈ ਕਿ ਜਿਵੇਂ-ਜਿਵੇਂ ਉਹ ਸਮਝਦਾਰ ਹੋਣਗੇ, ਉਨ੍ਹਾਂ ਦੀ ਪਸੰਦ ਬਦਲ ਜਾਵੇਗੀ।''
ਅੱਜਕਲ ਕੈਟਰੀਨਾ ਕੈਫ ਆਪਣੀ ਨਵੀਂ ਲੁੱਕ ਨੂੰ ਲੈ ਕੇ ਚਰਚਾ 'ਚ ਹੈ। ਉਹ ਆਪਣੀ ਅਗਲੀ ਫਿਲਮ 'ਬਾਰ-ਬਾਰ ਦੇਖੋ' 'ਚ ਨਵੀਂ ਲੁੱਕ 'ਚ ਨਜ਼ਰ ਆਏਗੀ ਤਾਂਕਿ ਦਰਸ਼ਕ ਉਸ ਨੂੰ ਵਾਰ-ਵਾਰ ਦੇਖਦੇ ਰਹਿ ਜਾਣ।
ਕੈਟਰੀਨਾ ਦੀ ਇਸ ਲੁੱਕ ਦੀ ਇਕ ਤਸਵੀਰ ਹੁਣੇ ਜਿਹੇ ਲੀਕ ਹੋ ਕੇ ਟਵਿਟਰ 'ਤੇ ਵਾਇਰਲ ਹੋਈ। ਇਸ ਵਿਚ ਕੈਟਰੀਨਾ ਛੋਟੇ ਵਾਲਾਂ 'ਚ ਨਜ਼ਰ ਆ ਰਹੀ ਹੈ, ਜਦਕਿ ਆਮ ਤੌਰ 'ਤੇ ਉਹ ਲੰਬੇ ਵਾਲਾਂ 'ਚ ਹੀ ਨਜ਼ਰ ਆਉਂਦੀ ਹੈ। ਉਸ ਨੇ ਵਾਲ ਹੀ ਨਹੀਂ ਕਟਵਾਏ, ਸਗੋਂ ਮਸ਼ਹੂਰ 'ਬੌਬ ਕੱਟ' ਹੇਅਰ ਸਟਾਈਲ ਰੱਖ ਲਿਆ ਹੈ। ਕਾਰਨ ਕੁਝ ਵੀ ਹੋਵੇ ਛੋਟੇ ਵਾਲਾਂ 'ਚ ਕੈਟਰੀਨਾ ਬਹੁਤ ਮਾਸੂਮ ਅਤੇ ਬਬਲੀ ਲੱਗ ਰਹੀ ਹੈ।
ਅਜੇ ਹੁਣੇ ਜਿਹੇ ਅਕਸ਼ੈ ਕੁਮਾਰ ਨੇ ਤਾਂ ਕੈਟਰੀਨਾ ਨੂੰ ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਿਮ ਕਾਰਦਾਸ਼ੀਅਨ ਦੀ ਹਮਸ਼ਕਲ ਦੱਸਿਆ ਸੀ। ਇਕ ਪਾਸੇ ਜ਼ਰੀਨ ਖਾਨ ਨੂੰ ਉਸ ਦੇ ਕੰਮ ਲਈ ਘੱਟ ਅਤੇ ਕੈਟਰੀਨਾ ਦੀ ਹਮਸ਼ਕਲ ਹੋਣ ਕਾਰਨ ਵਧੇਰੇ ਜਾਣਿਆ ਜਾਂਦਾ ਹੈ ਪਰ ਹੁਣ ਅਕਸ਼ੈ ਨੇ ਕੈਟ ਨੂੰ ਕਿਮ ਦੀ ਹਮਸ਼ਕਲ ਦੱਸ ਦਿੱਤਾ ਹੈ। ਉਂਝ ਉਸ ਦੀਆਂ ਗੱਲਾਂ ਨੂੰ ਸਮਝੋ ਤਾਂ ਉਸ ਨੂੰ ਕਿਮ ਅਤੇ ਕੈਟ ਦੇ ਹਿਪਸ 'ਚ ਕਾਫੀ ਸਮਾਨਤਾ ਨਜ਼ਰ ਆਉਂਦੀ ਹੈ, ਨਾ ਕਿ ਚਿਹਰਿਆਂ 'ਚ।
VJ ਅਨੁਸ਼ਾ ਨੂੰ ਡੇਟ ਕਰ ਰਿਹੈ ਕਰਨ ਕੁੰਦਰਾ, LIP KISS ਦੀ ਫੋਟੋ ਵਾਇਰਲ
NEXT STORY