ਮੁੰਬਈ- ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਨੇ 19 ਦਸੰਬਰ 2021 ਨੂੰ ਵਿਆਹ ਕੀਤਾ ਸੀ। ਦੋਵਾਂ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਨੇ ਵੀ ਖੂਬ ਵਾਹਾਵਾਹੀ ਖੱਟੀ ਸੀ। ਵਿਆਹ ਤੋਂ ਬਾਅਦ ਤੋਂ ਦੋਵੇਂ ਲਗਾਤਾਰ ਚਰਚਾ 'ਚ ਬਣੇ ਹੋਏ ਹਨ। ਕੈਟਰੀਨਾ ਅਤੇ ਵਿੱਕੀ ਹਮੇਸ਼ਾ ਸੋਸ਼ਲ ਮੀਡੀਆ 'ਤੇ ਇਕ ਦੂਜੇ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਪਿਆਰ ਦਾ ਇਜ਼ਹਾਰ ਕਰਦੇ ਰਹਿੰਦੇ ਹਨ। ਹਾਲ ਹੀ 'ਚ ਅਦਾਕਾਰਾ ਨੇ ਵਿੱਕੀ ਦੇ ਨਾਲ ਇਕ ਰੋਮਾਂਟਿਕ ਤਸਵੀਰ ਸਾਂਝੀ ਕੀਤੀ ਹੈ ਜੋ ਖੂਬ ਦੇਖੀ ਜਾ ਰਹੀ ਹੈ।

ਤਸਵੀਰ 'ਚ ਕੈਟਰੀਨਾ ਵ੍ਹਾਈਟ ਸਵਿਮਸੂਟ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਬਿਨਾਂ ਮੇਕਅਪ ਦੇ ਦਿਖਾਈ ਦੇ ਰਹੀ ਹੈ। ਪੋਨੀ ਨਾਲ ਅਦਾਕਾਰਾ ਨੇ ਆਪਣੀ ਲੁਕ ਨੂੰ ਪੂਰਾ ਕੀਤਾ ਹੋਇਆ ਹੈ। ਉਧਰ ਵਿੱਕੀ ਸ਼ਰਟਲੈਂਸ ਨਜ਼ਰ ਆ ਰਹੇ ਹਨ। ਦੋਵੇਂ ਪੂਲ 'ਚ ਰੋਮਾਂਟਿਕ ਅੰਦਾਜ਼ 'ਚ ਦਿਖਾਈ ਦੇ ਰਹੇ ਹਨ। ਕੈਟਰੀਨਾ ਨੇ ਵਿੱਕੀ ਨੂੰ ਗਲੇ ਲਗਾਇਆ ਹੋਇਆ ਹੈ। ਤਸਵੀਰ ਸਾਂਝੀ ਕਰਦੇ ਹੋਏ ਕੈਟਰੀਨਾ ਨੇ ਲਿਖਿਆ-'ਮੀ ਐਂਡ ਮਾਈਨ'। ਪ੍ਰਸ਼ੰਸਕ ਇਸ ਤਸਵੀਰ ਨੂੰ ਖੂਬ ਪਸੰਦ ਕਰ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਵਿੱਕੀ ਬਹੁਤ ਜਲਦ ਫਿਲਮ 'ਗੋਵਿੰਦਾ ਮੇਰਾ ਨਾਮ' 'ਚ ਨਜ਼ਰ ਆਉਣ ਵਾਲੇ ਹਨ। ਇਸ ਤੋਂ ਇਲਾਵਾ ਅਦਾਕਾਰ 'ਸੈਮ ਬਹਾਦੁਰ' 'ਚ ਦਿਖਾਈ ਦੇਣਗੇ। ਉਧਰ ਕੈਟਰੀਨਾ ਬਹੁਤ ਜਲਦ ਫਿਲਮ 'ਟਾਈਗਰ 3' 'ਚ ਦਿਖਾਈ ਦੇਣ ਵਾਲੀ ਹੈ। ਇਸ ਫਿਲਮ 'ਚ ਅਦਾਕਾਰਾ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ।

ਸ਼ਾਹਰੁਖ ਨਾਲ ਅਣਬਨ ਦੀਆਂ ਖ਼ਬਰਾਂ 'ਤੇ ਅਜੇ ਦੇਵਗਨ ਨੇ ਸਾਲਾਂ ਬਾਅਦ ਤੋੜੀ ਚੁੱਪੀ, ਆਖੀ ਇਹ ਗੱਲ
NEXT STORY