ਲੰਡਨ : ਹਾਲੀਵੁੱਡ ਮਾਡਲ ਕੇਂਡਲ ਜੇਨਰ ਦਾ ਕਹਿਣਾ ਹੈ ਕਿ ਉਹ ਨਵੇਂ ਲੋਕਾਂ ਨਾਲ ਛੇਤੀ ਘੁਲਦੀ ਮਿਲਦੀ ਨਹੀਂ ਹੈ, ਕਿਉਂਕਿ ਉਹ ਇਹ ਪਤਾ ਲਗਾਉਣ 'ਚ ਮਾਹਰ ਹੈ ਕਿ ਕਿਸ ਦੀ ਨਿਯਤ ਬੁਰੀ ਹੈ। ਸੂਤਰਾਂ ਅਨੁਸਾਰ, 20 ਸਾਲਾ ਮਾਡਲ ਕਹਿੰਦੀ ਹੈ ਕਿ ਲੋਕਾਂ ਨਾਲ ਜਲਦੀ ਜਾਣ-ਪਛਾਣ ਬਣਾਉਣਾ ਸਹੀ ਗੱਲ ਨਹੀਂ ਹੈ, ਕਿਉਂਕਿ ਉਹ ਲੋਕਾਂ ਦੇ ਚਿਹਰੇ ਬਹੁਤ ਜਲਦੀ ਪੜ੍ਹ ਲੈਂਦੀ ਹੈ। ਇਸ ਨਾਲ ਇਹ ਸਾਫ ਹੋ ਜਾਂਦਾ ਹੈ ਕਿ ਕਿਸ ਦੀ ਨੀਯਤ ਕਿਸ ਤਰ੍ਹਾਂ ਦੀ ਹੈ। ਉਨ੍ਹਾਂ ਅੱਗੇ ਕਿਹਾ, ''ਮੇਰੇ ਦੋਸਤਾਂ ਅਤੇ ਜਾਨਣ ਵਾਲਿਆਂ ਦਾ ਦਾਇਰਾ ਬਹੁਤ ਛੋਟਾ ਜਿਹਾ ਹੈ, ਜਿਨ੍ਹਾਂ 'ਤੇ ਮੈਂ ਭਰੋਸਾ ਕਰਦੀ ਹਾਂ। ਮੇਰੇ ਦਿਲ ਦੀ ਆਵਾਜ਼ ਬਹੁਤ ਮਜ਼ਬੂਤ ਹੈ। ਇਸ ਲਈ ਮੈਨੂੰ ਇਹ ਪਤਾ ਲਗਾਉਣ 'ਚ ਅਸਾਨੀ ਹੁੰਦੀ ਹੈ ਕਿ ਕੋਈ ਵਿਅਕਤੀ ਕਿਸ ਤਰਾਂ ਦਾ ਹੈ।''
ਪ੍ਰਿਟੀ ਜ਼ਿੰਟਾ ਦੀ ਰਿਸੈਪਸ਼ਨ ਪਾਰਟੀ 'ਚ ਸਲਮਾਨ ਪਹੁੰਚੇ ਆਪਣੀ ਪ੍ਰੇਮਿਕਾ ਲੂਲੀਆ ਨਾਲ (PICS)
NEXT STORY