ਮੁੰਬਈ (ਬਿਊਰੋ) - ਸੂਰਜ ਪੰਚੋਲੀ, ਸੁਨੀਲ ਸ਼ੈੱਟੀ, ਵਿਵੇਕ ਓਬਰਾਏ ਅਤੇ ਆਕਾਂਕਸ਼ਾ ਸ਼ਰਮਾ ਅਭਿਨੀਤ ‘ਕੇਸਰੀ ਵੀਰ : ਲੇਜੈਂਡਸ ਆਫ ਸੋਮਨਾਥ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਫਿਲਮ ਵਿਚ ਸੂਰਜ ਪੰਚੋਲੀ ਨੂੰ ਇਸ ਪੀਰੀਅਡ ਡਰਾਮੇ ਵਿਚ ਗੁੰਮਨਾਮ ਯੋਧਾ ਵੀਰ ਹਮੀਰਜੀ ਗੋਹਿਲ ਦੇ ਰੂਪ ਵਿਚ ਦਿਖਾਇਆ ਗਿਆ ਹੈ, ਜਿਨ੍ਹਾਂ ਨੇ 14ਵੀਂ ਸਦੀ ਵਿਚ ਗੁਜਰਾਤ ਵਿਚ ਸੋਮਨਾਥ ਮੰਦਰ ਨੂੰ ਬਚਾਉਣ ਲਈ ਲੜ੍ਹਾਈ ਲੜੀ ਸੀ।
ਇਹ ਵੀ ਪੜ੍ਹੋ- ਮਸ਼ਹੂਰ ਗਾਇਕ ਦਾ ਹੋਇਆ ਭਿਆਨਕ ਐਕਸੀਡੈਂਟ, ਸ਼ੋਅ ਕੀਤਾ ਰੱਦ
ਪ੍ਰਿੰਸ ਧੀਮਾਨ ਦੁਆਰਾ ਨਿਰਦੇਸ਼ਿਤ ਅਤੇ ਚੌਹਾਨ ਸਟੂਡੀਓ ਤਹਿਤ ਕਨੁ ਚੌਹਾਨ ਦੁਆਰਾ ਨਿਰਮਿਤ ‘ਕੇਸਰੀ ਵੀਰ : ਲੇਜੈਂਡਸ ਆਫ ਸੋਮਨਾਥ’ ਨੂੰ ਕਈ ਭਾਸ਼ਾਵਾਂ ਵਿਚ ਦੇਸ਼ ’ਚ ਰਿਲੀਜ਼ ਕੀਤਾ ਜਾਵੇਗਾ। ਇਹ 14 ਮਾਰਚ, 2025 ਨੂੰ ਸਿਨੇਮਾਘਰਾਂ ਵਿਚ ਆਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਿਲਮ ‘ਕਿੰਗਡਮ’ ਦੀ ਟੀਜ਼ਰ ਰਿਲੀਜ਼
NEXT STORY