ਮੁੰਬਈ (ਬਿਊਰੋ) : 'ਸ਼ੇਰਸ਼ਾਹ' ਫੇਮ ਜੋੜਾ ਕਿਆਰਾ ਅਡਵਾਨੀ ਅਤੇ ਸਿਧਾਰਥ ਮਲਹੋਤਰਾ ਵਿਆਹ ਦੇ ਬੰਧਨ 'ਚ ਬੱਝ ਚੁੱਕਿਆ ਹੈ। ਦੋਵਾਂ ਦਾ ਵਿਆਹ 7 ਫਰਵਰੀ 2022 ਨੂੰ ਜੈਸਲਮੇਰ ਦੇ ਸੂਰਿਆਗੜ੍ਹ ਪੈਲੇਸ 'ਚ ਹੋਇਆ ਸੀ।
ਹੁਣ ਇਹ ਜੋੜਾ ਹੌਲੀ-ਹੌਲੀ ਕਰਕੇ ਆਪਣੇ ਵਿਆਹ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਲਗਾਤਾਰ ਸ਼ੇਅਰ ਕਰ ਰਿਹਾ ਹੈ।
ਹਾਲ ਹੀ 'ਚ ਕਿਆਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਵਿਆਹ ਦੀਆਂ ਖ਼ਾਸ ਝਲਕੀਆਂ ਨਜ਼ਰ ਆ ਰਹੀਆਂ ਹਨ।
ਇਸ ਵੀਡੀਓ 'ਚ ਕਿਆਰ ਦੀ ਐਂਟਰੀ, ਵਰਮਾਲਾ ਪਾਉਂਦਿਆਂ ਦੇ ਖ਼ਾਸ ਪਲ ਤੇ ਫੇਰੇ ਲੈਣ ਦੀਆਂ ਕੁਝ ਤਸਵੀਰਾਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਦੱਸ ਦਈਏ ਕਿ ਸਿਧਾਰਥ ਬੁੱਧਵਾਰ ਰਾਤ ਨੂੰ ਆਪਣੀ ਦੁਲਹਨ ਨੂੰ ਜੱਦੀ ਸ਼ਹਿਰ ਦਿੱਲੀ ਲੈ ਕੇ ਆਏ ਸਨ।
ਨੂੰਹ ਕਿਆਰਾ ਦਾ ਸਹੁਰੇ ਘਰ ਪਹੁੰਚਦਿਆਂ ਹੀ ਢੋਲ ਨਾਲ ਨਿੱਘਾ ਸਵਾਗਤ ਕੀਤਾ ਗਿਆ ਸੀ।
ਇਸ ਦੌਰਾਨ ਨਵ-ਵਿਆਹੁਤਾ ਜੋੜੀ ਕਾਫੀ ਖ਼ੁਸ਼ ਨਜ਼ਰ ਆ ਰਹੀ ਸੀ। ਵਿਆਹ ਤੋਂ ਬਾਅਦ ਘਰ ਪਹੁੰਚੇ ਨਵੇਂ ਵਿਆਹੇ ਸਿਧਾਰਥ-ਕਿਆਰਾ ਦੇ ਸਵਾਗਤ ਲਈ ਘਰ ਨੂੰ ਰੌਸ਼ਨੀਆਂ ਨਾਲ ਸਜਾਇਆ ਗਿਆ ਸੀ।
ਜਿਵੇਂ ਹੀ ਪਤੀ-ਪਤਨੀ ਘਰ ਪਹੁੰਚੇ ਤਾਂ ਢੋਲ ਨਾਲ ਦੋਵਾਂ ਦਾ ਸਵਾਗਤ ਕੀਤਾ ਗਿਆ। ਘਰ ’ਚ ਦਾਖ਼ਲ ਹੋਣ ਤੋਂ ਬਾਅਦ ਸਿਧਾਰਥ ਤੇ ਉਨ੍ਹਾਂ ਦੀ ਪਤਨੀ ਵੀ ਢੋਲ ’ਤੇ ਨੱਚਦੇ ਨਜ਼ਰ ਆਏ।
ਸਿਧਾਰਥ-ਕਿਆਰਾ ਦੇ ਵਿਆਹ ਨੇ ਤੋੜਿਆ ਰਣਬੀਰ-ਆਲੀਆ ਦਾ ਇਹ ਰਿਕਾਰਡ, ਫ਼ਿਲਮੀ ਜੋੜਿਆਂ ਨੂੰ ਵੀ ਛੱਡਿਆ ਪਿੱਛੇ
NEXT STORY