ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਦਾ ਵਿਆਹ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹੈ। ਇਸ ਪਿਆਰੇ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਈਆਂ ਹਨ। ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਦੋਹਾਂ ਨੇ ਕੈਪਸ਼ਨ 'ਚ ਲਿਖਿਆ, 'ਹੁਣ ਸਾਡੀ ਪੱਕੀ ਬੁਕਿੰਗ ਹੋ ਗਈ ਹੈ। ਅਸੀਂ ਅੱਗੇ ਦੀ ਯਾਤਰਾ ਲਈ ਤੁਹਾਡੇ ਆਸ਼ੀਰਵਾਦ ਅਤੇ ਪਿਆਰ ਦੀ ਮੰਗ ਕਰਦੇ ਹਾਂ।'
ਕਿਆਰਾ-ਸਿਧਾਰਥ ਦੇ ਵਿਆਹ ਨੇ ਤੋੜਿਆ ਆਲੀਆ-ਰਣਬੀਰ ਦਾ ਇਹ ਰਿਕਾਰਡ
ਕਿਆਰਾ-ਸਿਧਾਰਥ ਵਿਆਹ ਦੌਰਾਨ ਖੂਬ ਮਸਤੀ ਕੀਤੀ। ਇਸ ਦੇ ਨਾਲ ਹੀ ਪ੍ਰਸ਼ੰਸਕ ਵਿਆਹ ਦੀਆਂ ਤਸਵੀਰਾਂ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਨਵੇਂ ਜੋੜੇ ਨੂੰ ਵਧਾਈਆਂ ਦੇ ਰਹੇ ਹਨ। ਵਿਆਹ ਦੀਆਂ ਤਸਵੀਰਾਂ 'ਤੇ ਲਗਾਤਾਰ ਲਾਈਕਸ ਦੀ ਵਰਖਾ ਹੋ ਰਹੀ ਹੈ।
ਦੱਸ ਦੇਈਏ ਕਿ ਵਿਆਹ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤੇ ਸਿਰਫ਼ 48 ਘੰਟੇ ਹੀ ਹੋਏ ਹਨ ਅਤੇ ਉਨ੍ਹਾਂ ਦੀਆਂ ਤਸਵੀਰਾਂ ਨੇ ਇਕ ਅਨੋਖਾ ਰਿਕਾਰਡ ਕਾਇਮ ਕਰ ਲਿਆ ਹੈ। ਅਸਲ 'ਚ ਕਿਆਰਾ ਦੀਆਂ ਤਸਵੀਰਾਂ 'ਤੇ 13.48 ਮਿਲੀਅਨ ਲਾਈਕਸ ਆ ਚੁੱਕੇ ਹਨ। ਇਸ ਨਾਲ ਕਿਆਰਾ ਦੀ ਇਹ ਪੋਸਟ ਭਾਰਤ 'ਚ ਹੁਣ ਤੱਕ ਦੀ ਸਭ ਤੋਂ ਵੱਧ ਪਸੰਦ ਕੀਤੀ ਜਾਣ ਵਾਲੀ ਪੋਸਟ ਸਾਬਤ ਹੁੰਦੀ ਹੈ।
ਫ਼ਿਲਮੀ ਸਿਤਾਰਿਆਂ ਨੂੰ ਛੱਡਿਆ ਪਿੱਛੇ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਆਲੀਆ ਭੱਟ ਅਤੇ ਰਣਬੀਰ ਕਪੂਰ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਸਨ, ਜਿਨ੍ਹਾਂ ਨੂੰ ਉਨ੍ਹਾਂ ਨੇ ਖ਼ੁਦ ਸ਼ੇਅਰ ਕੀਤਾ ਸੀ। ਦੋਵਾਂ ਦੀਆਂ ਤਸਵੀਰਾਂ 'ਤੇ 13.19 ਮਿਲੀਅਨ ਲਾਈਕਸ ਸਨ। ਉਥੇ ਹੀ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀਆਂ ਤਸਵੀਰਾਂ ਨੂੰ 12.62 ਮਿਲੀਅਨ ਲਾਈਕਸ ਮਿਲੇ ਹਨ। ਅਜਿਹੇ 'ਚ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਿਡ-ਕਿਆਰਾ ਨੇ ਪਸੰਦ ਦੇ ਮਾਮਲੇ 'ਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
ਹੁਣ ਹਿਮਾਂਸ਼ੀ ਖੁਰਾਣਾ ਜਲਦ ਬੱਝੇਗੀ ਵਿਆਹ ਦੇ ਬੰਧਨ 'ਚ, ਸਿਧਾਰਥ-ਕਿਆਰਾ ਦੀ ਤਸਵੀਰ ਨਾਲ ਸਾਂਝੀ ਕੀਤੀ ਜਾਣਕਾਰੀ
NEXT STORY