ਲਾਸ ਏਂਜਲਸ—ਰਿਐਲਿਟੀ ਟੀਵੀ ਸਟਾਰ ਕਿਮ ਕਰਦਾਸ਼ੀਆ ਨੇ ਫੈਨਜ਼ ਨੂੰ ਆਪਣੇ ਬੇਟੇ ਦੀ ਪਹਿਲੀ ਝਲਕ ਸ਼ੇਅਰ ਕਰ ਦਿੱਤੀ ਹੈ। ਉਸ ਨੇ ਆਪਣੇ ਬੇਟੇ ਸੈਂਟ ਵੈਸਟ ਦੇ ਜਨਮ ਦੇ ਚਾਰ ਹਫਤਿਆਂ ਬਾਅਦ ਉਸ ਦੀ ਤਸਵੀਰ ਟਵਿੱਟਰ 'ਤੇ ਪੋਸਟ ਕੀਤੀ ਹੈ। ਇਸ ਤਸਵੀਰ ਨੂੰ ਕੈਪਸ਼ਨ ਦਿੰਦੇ ਹੋਏ ਕਿਮ ਨੇ ਲਿਖਿਆ ਹੈ ਕਿ ਬੀ.ਐਫ.ਐਫ.ਐਸ ਇਸ ਤਸਵੀਰ 'ਚ ਸੈਂਟ ਨੇ ਆਪਣੀ ਵੱਡੀ ਭੈਣ ਨਾਰਥ ਵੈਸਟ ਦੀ ਉਂਗਲੀ ਫੜੀ ਹੋਈ ਹੈ। ਇਹ ਅਹਿਸਾਸ ਕਾਫੀ ਕਿਊਟ ਹੈ। ਹਾਲਾਂਕਿ ਇਸ ਤਸਵੀਰ 'ਚ ਸੈਂਟ ਦਾ ਮੂੰਹ ਨਜ਼ਰ ਨਹੀਂ ਆ ਰਿਹਾ ਹੈ।
ਦੱਸਿਆ ਜਾਂਦਾ ਹੈ ਕਿ ਕਿਮ ਨੇ ਪਿਛਲੇ ਸਾਲ 5 ਦਸੰਬਰ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਜਨਮ ਦੌਰਾਨ ਸੈਂਟ ਦਾ ਭਾਰ 3.65 ਕਿਲੋ ਸੀ। ਕਿਮ ਨੂੰ ਦੂਜੀ ਵਾਰ ਮਾਂ ਬਣਨ 'ਚ ਕਾਫੀ ਪ੍ਰੇਸ਼ਾਨੀ ਆਈ ਸੀ।
ਇਸ ਸੁਪਰਹੌਟ ਹਸੀਨਾ ਨੇ ਇੰਸਟਾਗ੍ਰਾਮ 'ਤੇ ਕੀਤੀਆਂ ਅਜਿਹੀਆਂ ਤਸਵੀਰਾਂ ਪੋਸਟ, ਮਚ ਗਿਆ ਤਹਿਲਕਾ
NEXT STORY