ਮੁੰਬਈ- ਟੀਵੀ ਦੇ ਮਸ਼ਹੂਰ ਸੀਰੀਅਲ ਦੇਵੋਂ ਕੇ ਦੇਵ ਮਹਾਦੇਵ ਵਿੱਚ 'ਪਾਰਵਤੀ' ਦਾ ਕਿਰਦਾਰ ਨਿਭਾ ਕੇ ਚਰਚਾ ਵਿੱਚ ਆਈ ਅਦਾਕਾਰਾ ਸੋਨਾਰਿਕਾ ਭਦੌਰੀਆ ਮਾਂ ਬਣ ਗਈ ਹੈ। ਅਦਾਕਾਰਾ ਨੇ ਬੇਬੀ ਗਰਲ ਨੂੰ ਜਨਮ ਦਿੱਤਾ ਹੈ। ਸੋਨਾਰਿਕਾ ਭਦੌਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਆਪਣੇ ਪ੍ਰਸ਼ੰਸਕਾਂ ਨੂੰ ਗੁੱਡ ਨਿਊਜ਼ ਦਿੱਤੀ ਹੈ।
5 ਦਸੰਬਰ ਨੂੰ ਹੋਇਆ ਬੇਬੀ ਗਰਲ ਦਾ ਜਨਮ
ਅਦਾਕਾਰਾ ਨੇ ਬੇਬੀ ਗਰਲ ਦੀ ਪਹਿਲੀ ਝਲਕ ਸਾਂਝੀ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ 5 ਦਸੰਬਰ 2025 ਨੂੰ ਆਪਣੀ ਧੀ ਨੂੰ ਜਨਮ ਦਿੱਤਾ। ਉਨ੍ਹਾਂ ਨੇ ਆਪਣੀ ਲਾਡਲੀ ਦੇ ਨੰਨ੍ਹੇ ਪੈਰਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ। ਸੋਨਾਰਿਕਾ ਨੇ ਤਸਵੀਰਾਂ ਦੇ ਕੈਪਸ਼ਨ ਵਿੱਚ ਲਿਖਿਆ, “5.12.2025. ਸਾਡਾ ਸਭ ਤੋਂ ਪਿਆਰਾ ਅਤੇ ਸਭ ਤੋਂ ਵੱਡਾ ਆਸ਼ੀਰਵਾਦ ਇੱਥੇ ਹੈ। ਇਹ ਪਹਿਲਾਂ ਹੀ ਸਾਡੀ ਪੂਰੀ ਦੁਨੀਆ ਹੈ”। ਇਸ ਪੋਸਟ ਵਿੱਚ ਉਨ੍ਹਾਂ ਨੇ ਆਪਣੇ ਪਤੀ ਵਿਕਾਸ ਪਰਾਸ਼ਰ ਨੂੰ ਵੀ ਟੈਗ ਕੀਤਾ।
ਟੀਵੀ ਦੀਆਂ ਹਸੀਨਾਵਾਂ ਨੇ ਦਿੱਤੀ ਵਧਾਈ
33 ਸਾਲਾ ਅਦਾਕਾਰਾ ਦੇ ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਵਧਾਈਆਂ ਦੀ ਬਾਰਿਸ਼ ਹੋ ਗਈ। ਉਨ੍ਹਾਂ ਦੇ ਪ੍ਰਸ਼ੰਸਕਾਂ ਅਤੇ ਇੰਡਸਟਰੀ ਦੇ ਦੋਸਤਾਂ ਨੇ ਉਨ੍ਹਾਂ ਨੂੰ ਭਰ-ਭਰ ਕੇ ਸ਼ੁਭਕਾਮਨਾਵਾਂ ਦਿੱਤੀਆਂ। ਸੋਨਾਰਿਕਾ ਨੂੰ ਵਧਾਈ ਦੇਣ ਵਾਲੀਆਂ ਟੀਵੀ ਦੀਆਂ ਹਸੀਨਾਵਾਂ ਵਿੱਚ ਲਤਾ ਸਬਰਵਾਲ, ਅਸ਼ਨੂਰ ਕੌਰ ਅਤੇ ਆਰਤੀ ਸਿੰਘ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਸੋਨਾਰਿਕਾ ਨੇ ਮਾਂ ਬਣਨ ਦੀ ਖੁਸ਼ਖਬਰੀ ਤੋਂ ਸਿਰਫ 5 ਦਿਨ ਪਹਿਲਾਂ ਹੀ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਫੋਟੋਜ਼ ਸ਼ੇਅਰ ਕੀਤੀਆਂ ਸਨ। ਸੋਨਾਰਿਕਾ ਭਦੌਰੀਆ ਨੇ 18 ਫਰਵਰੀ 2024 ਨੂੰ ਵਿਕਾਸ ਪਰਾਸ਼ਰ ਨਾਲ ਰਾਜਸਥਾਨ ਦੇ ਸਵਾਈ ਮਾਧੋਪੁਰ ਵਿੱਚ ਵਿਆਹ ਕਰਵਾਇਆ ਸੀ, ਜਿਸ ਵਿੱਚ ਸਿਰਫ਼ ਪਰਿਵਾਰ ਅਤੇ ਕਰੀਬੀ ਦੋਸਤ ਸ਼ਾਮਲ ਹੋਏ ਸਨ।
ਪ੍ਰਸ਼ੰਸਕਾਂ ਨਾਲ ਧਰਮਿੰਦਰ ਦਾ ਜਨਮਦਿਨ ਮਨਾਏਗਾ 'ਦਿਓਲ ਪਰਿਵਾਰ', ਪ੍ਰੋਗਰਾਮ 'ਚ ਹੋਇਆ ਵੱਡਾ ਬਦਲਾਅ
NEXT STORY