ਮੁੰਬਈ : ਭਾਰਤ ਵਿਚ 2 ਮਹੀਨੇ ਤੋਂ ਚੱਲ ਰਹੇ ਕਿਸਾਨ ਅੰਦੋਲਨ ’ਤੇ ਪੌਪ ਸਿੰਗਰ ਰਿਹਾਨਾ ਦੇ ਟਵੀਟ ਕਰਣ ਦੇ ਬਾਅਦ ਤੋਂ ਇਹ ਮੁੱਦਾ ਕਾਫ਼ੀ ਗੰਭੀਰ ਹੋ ਗਿਆ ਹੈ। ਰਿਹਾਨਾ ਅਤੇ ਕਈ ਵਿਦੇਸ਼ੀਆਂ ਹਸਤੀਆਂ ਦੇ ਕਿਸਾਨ ਅੰਦੋਲਨ ਵਿਚ ਬੋਲਣ ਦੇ ਬਾਅਦ ਬਾਲੀਵੁੱਡ ਇੰਡਸਟਰੀ ਦੋ ਗੁੱਟਾਂ ਵਿਚ ਵੰਡੀ ਗਈ ਹੈ। ਜਿੱਥੇ ਸੋਸ਼ਲ ਮੀਡੀਆ ’ਤੇ ਸਟਾਰਸ ਇਸ ਮੁੱਦੇ ’ਤੇ ਆਪਣੀ ਰਾਏ ਰੱਖ ਰਹੇ ਹਨ। ਉਥੇ ਹੀ ਸਲਮਾਨ ਖਾਨ ਵੱਲੋਂ ਹੁਣ ਤੱਕ ਇਸ ਮਾਮਲੇ ’ਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਸੀ।
ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਨੂੰ ਲੈ ਕੇ ਰੋਹਿਤ ਸ਼ਰਮਾ ਦੇ ਟਵੀਟ ’ਤੇ ਕੰਗਨਾ ਰਣੌਤ ਨੇ ਕੀਤੀ ਭੱਦੀ ਟਿੱਪਣੀ
ਹਾਲਾਂਕਿ ਜਦੋਂ ਇਕ ਇਵੈਂਟ ਦੌਰਾਨ ਉਨ੍ਹਾਂ ਨੂੰ ਦੇਸ਼ ਵਿਚ ਚੱਲ ਰਹੇ ਇਸ ਕਿਸਾਨ ਅੰਦੋਲਨ ਬਾਰੇ ਪੁੱਛਿਆ ਗਿਆ ਤਾਂ ਉਹ ਖੁੱਲ ਕੇ ਇਸ ’ਤੇ ਗੱਲ ਕਰਨ ਤੋਂ ਬਚਦੇ ਨਜ਼ਰ ਆਏ ਅਤੇ ਕਿਹਾ ਕਿ ਜੋ ਸਹੀ ਹੈ ਉਹ ਹੋਣਾ ਚਾਹੀਦਾ ਹੈ। ਸਲਮਾਨ ਖਾਨ ਨੂੰ ਪੁੱਛਿਆ ਗਿਆ- ‘ਕਿਸਾਨ ਅੰਦੋਲਨ ਇੰਟਰਨੈਸ਼ਨਲ ਮੁੱਦਾ ਬਣ ਗਿਆ ਹੈ। ਕਈ ਸਟਾਰਸ ਟਵੀਟ ਕਰ ਰਹੇ ਹਨ। ਕੀ ਉਹ ਇਸ ’ਤੇ ਕੁੱਝ ਕਹਿਣਾ ਚਾਹੁੰਦੇ ਹੋ?’ ਇਸ ’ਤੇ ਸਲਮਾਨ ਨੇ ਕਿਹਾ, ‘ਬਿਲਕੁੱਲ ਮੈਂ ਇਸ ’ਤੇ ਗੱਲ ਕਰਾਂਗਾ, ਜ਼ਰੂਰ ਕਰਾਂਗਾ। ਜੋ ਵੀ ਸਹੀ ਹੈ ਉਹ ਜ਼ਰੂਰ ਹੋਣਾ ਚਾਹੀਦਾ ਹੈ। ਜੋ ਠੀਕ ਹੈ ਉਹ ਹੋਣਾ ਚਾਹੀਦਾ ਹੈ। ਸਹੀ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਸਾਰਿਆਂ ਨਾਲ।’
ਇਹ ਵੀ ਪੜ੍ਹੋ: ਮੋਦੀ ਦੇ ਇਕ ਫੋਨ ਕਾਲ ਦੀ ਦੂਰੀ ਵਾਲੇ ਬਿਆਨ ’ਤੇ ਟਿਕੈਤ ਦਾ ਪਲਟਵਾਰ, PM ਦਾ ਫੋਨ ਨੰਬਰ ਕੀ ਹੈ?
ਦੱਸ ਦੇਈਏ ਕਿ ਜਿੱਥੇ ਅਜੇ ਦੇਵਗਨ,ਅਨੁਪਨ ਖੇਰ ਅਤੇ ਅਕਸ਼ੈ ਕੁਮਾਰ ਨੇ ਇਸ ਮਾਮਲੇ ਵਿਚ ਭਾਰਤ ਦੇ ਲੋਕਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ ਹੈ। ਉਥੇ ਹੀ ਤਾਪਸੀ ਪੰਨੂ, ਰਿੱਚਾ ਚੱਢਾ, ਦਿਲਜੀਤ ਦੋਸਾਂਝ ਸਮੇਤ ਕਈ ਹਸਤੀਆਂ ਕਿਸਾਨਾਂ ਦੇ ਸਮਰਥਨ ਵਿਚ ਹਨ।
ਇਹ ਵੀ ਪੜ੍ਹੋ: ਰਾਕੇਸ਼ ਟਿਕੈਤ ਬੋਲੇ- ਮੇਰੇ ਮੰਚ ਤੋਂ ਮੋਦੀ ਨੂੰ ਕੋਈ ਨਹੀਂ ਕੱਢ ਸਕਦਾ ਗਾਲ੍ਹ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਅਮਿਤਾਭ ਨੇ ਇਸ ਖ਼ਾਸ ਅੰਦਾਜ਼ ’ਚ ਦਿੱਤੀ ਬੇਟੇ ਅਭਿਸ਼ੇਕ ਨੂੰ ਜਨਮਦਿਨ ਦੀ ਵਧਾਈ
NEXT STORY