ਮੁੰਬਈ- ਕ੍ਰਿਤੀ ਸੈਨਨ ਨੂੰ ਅੱਜ ਬਾਲੀਵੁੱਡ 'ਚ ਕਿਸੇ ਪਛਾਣ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਬਾਲੀਵੁੱਡ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅੱਜ ਉਹ ਫ਼ਿਲਮ ਇੰਡਸਟਰੀ ਦੀਆਂ ਚੋਟੀ ਦੀਆਂ ਅਦਾਕਾਰਾਂ 'ਚ ਗਿਣੀ ਜਾਂਦੀ ਹੈ ਪਰ ਬਾਲੀਵੁੱਡ ਦਾ ਇਹ ਸਫਰ ਉਸ ਲਈ ਬਿਲਕੁਲ ਵੀ ਆਸਾਨ ਨਹੀਂ ਰਿਹਾ। ਆਓ ਅੱਜ ਤੁਹਾਨੂੰ ਕ੍ਰਿਤੀ ਦੇ ਜਨਮਦਿਨ 'ਤੇ ਉਨ੍ਹਾਂ ਨਾਲ ਜੁੜੀਆਂ ਕੁਝ ਅਣਸੁਣੀਆਂ ਗੱਲਾਂ ਦੱਸਦੇ ਹਾਂ-

ਕ੍ਰਿਤੀ ਸੈਨਨ ਦਾ ਜਨਮ 27 ਜੁਲਾਈ 1990 ਨੂੰ ਦਿੱਲੀ 'ਚ ਹੋਇਆ ਹੈ। ਉਸ ਨੇ ਨੋਇਡਾ ਕਾਲਜ ਤੋਂ ਬੀ.ਟੈੱਕ ਕਰਕੇ ਇੰਜੀਨੀਅਰਿੰਗ ਕੀਤੀ, ਪਰ ਇਸ ਇੰਜੀਨੀਅਰ ਦੀ ਕਿਸਮਤ 'ਚ ਫ਼ਿਲਮ ਸਟਾਰ ਬਣਨਾ ਸੀ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਬਾਲੀਵੁੱਡ 'ਚ ਕੰਮ ਕਰਨ ਤੋਂ ਪਹਿਲਾਂ, ਕ੍ਰਿਤੀ ਨੇ ਸਾਊਥ ਫ਼ਿਲਮ ਇੰਡਸਟਰੀ ਦੇ ਸੁਪਰਸਟਾਰ ਮਹੇਸ਼ ਬਾਬੂ ਦੇ ਨਾਲ ਇੱਕ ਤੇਲਗੂ ਮਨੋਵਿਗਿਆਨਕ ਥ੍ਰਿਲਰ 'ਨੇਨੋਕਾਦਿਨ' ਕੀਤੀ ਸੀ।

ਅਦਾਕਾਰਾ ਨੇ 2014 'ਚ ਟਾਈਗਰ ਸ਼ਰਾਫ ਨਾਲ ਫ਼ਿਲਮ 'ਹੀਰੋਪੰਤੀ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਸੀ। ਇਸ ਫਿਲਮ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਇਸ ਤੋਂ ਬਾਅਦ ਉਹ 'ਲੁਕਾ ਛੂਪੀ', 'ਦਿਲਵਾਲੇ' ਅਤੇ 'ਬੱਚਨ ਪਾਂਡੇ' ਵਰਗੀਆਂ ਫਿਲਮਾਂ 'ਚ ਨਜ਼ਰ ਆਈ। ਕ੍ਰਿਤੀ ਸੈਨਨ ਨੇ ਆਪਣੇ ਦਮ 'ਤੇ ਕਈ ਫਿਲਮਾਂ ਹਿੱਟ ਕੀਤੀਆਂ ਹਨ। ਇਨ੍ਹਾਂ 'ਚ 'ਬਰੇਲੀ ਕੀ ਬਰਫੀ', 'ਲੁਕਾ ਛੂਪੀ' ਅਤੇ 'ਮਿਮੀ' ਸ਼ਾਮਲ ਹਨ।

ਉਹ ਆਪਣੀ ਹਰ ਫ਼ਿਲਮ 'ਚ ਕੁਝ ਵੱਖਰਾ ਕਰਦੀ ਨਜ਼ਰ ਆ ਰਹੀ ਹੈ। ਉਸ ਦੀ ਅਦਾਕਾਰੀ ਤੋਂ ਇਲਾਵਾ ਦਰਸ਼ਕ ਉਨ੍ਹਾਂ ਦੇ ਡਾਂਸ ਦੇ ਵੀ ਦੀਵਾਨੇ ਹਨ। ਕ੍ਰਿਤੀ ਨੇ ਆਪਣੇ 10 ਸਾਲ ਦੇ ਕਰੀਅਰ 'ਚ 18 ਤੋਂ 20 ਫਿਲਮਾਂ 'ਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਬਿਹਤਰੀਨ ਗੀਤਾਂ 'ਚ 'ਪਰਮ ਸੁੰਦਰੀ', 'ਆਪਣਾ ਬਨਾ ਲੇ', 'ਨਜ਼ਮ ਨਜ਼ਮ', 'ਲਾਲ ਪੀਲੀ ਅਣਖੀਆਂ' ਅਤੇ 'ਠਮਕੇਸ਼ਵਰੀ' ਸ਼ਾਮਲ ਹਨ।
ਗਲਤ ਮੈਸੇਜ਼ ਭੇਜਣ 'ਤੇ ਉਰਫੀ ਜਾਵੇਦ ਨੇ ਫੈਸ਼ਨ Influencer ਨੂੰ ਲਗਾਈ ਫਟਕਾਰ
NEXT STORY