ਮੁੰਬਈ- ਬਾਲੀਵੁੱਡ ਦੇ ਦਿੱਗਜ ਅਭਿਨੇਤਾ ਧਰਮਿੰਦਰ ਦਾ ਅੱਜ (24 ਨਵੰਬਰ) 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਤੋਂ ਬਾਅਦ ਪੂਰਾ ਪਰਿਵਾਰ ਅਤੇ ਫਿਲਮ ਜਗਤ ਸੋਗ ਵਿੱਚ ਡੁੱਬਿਆ ਹੋਇਆ ਹੈ।
ਧਰਮਿੰਦਰ ਦਾ ਅੰਤਿਮ ਸੰਸਕਾਰ ਮੁੰਬਈ ਦੇ ਵਿਲੇ ਪਾਰਲੇ ਸ਼ਮਸ਼ਾਨ ਘਾਟ ਵਿੱਚ ਕੀਤਾ ਗਿਆ। ਅੰਤਿਮ ਸੰਸਕਾਰ ਤੋਂ ਬਾਅਦ ਉਨ੍ਹਾਂ ਦੀ ਪਤਨੀ ਅਦਾਕਾਰਾ ਅਤੇ ਭਾਜਪਾ MP ਹੇਮਾ ਮਾਲਿਨੀ ਦੀ ਪਹਿਲੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਬੇਹੱਦ ਭਾਵੁਕ ਨਜ਼ਰ ਆਈ।

ਰੋਂਦਿਆਂ ਹੋਇਆਂ ਮੀਡੀਆ ਨੂੰ ਜੋੜੇ ਹੱਥ
ਵੀਡੀਓ ਵਿੱਚ ਹੇਮਾ ਮਾਲਿਨੀ ਆਪਣੀ ਬੇਟੀ ਈਸ਼ਾ ਦਿਓਲ ਨਾਲ ਗੱਡੀ ਵਿੱਚ ਬੈਠੀ ਦਿਖਾਈ ਦਿੱਤੀ। ਧਰਮਿੰਦਰ ਦੇ ਜਾਣ ਦੇ ਗਮ ਵਿੱਚ ਡੁੱਬੀ ਹੇਮਾ ਮਾਲਿਨੀ ਰੋਂਦੇ ਹੋਏ ਮੀਡੀਆ ਦੇ ਸਾਹਮਣੇ ਹੱਥ ਜੋੜਦੀ ਨਜ਼ਰ ਆਈ। ਹੇਮਾ ਮਾਲਿਨੀ ਸ਼ਮਸ਼ਾਨ ਘਾਟ ਤੋਂ ਰਵਾਨਾ ਹੋਈ।
#WATCH महाराष्ट्र: BJP MP और एक्ट्रेस हेमा मालिनी मुंबई के विले पार्ले श्मशान घाट से रवाना हुईं। उनके पति और जाने-माने एक्टर धर्मेंद्र का आज 89 साल की उम्र में निधन हो गया। pic.twitter.com/EMnyJD95l8
— ANI_HindiNews (@AHindinews) November 24, 2025
ਦੱਸਣਯੋਗ ਹੈ ਕਿ ਧਰਮਿੰਦਰ ਕੁਝ ਦਿਨ ਪਹਿਲਾਂ ਸਾਹ ਲੈਣ ਵਿੱਚ ਦਿੱਕਤ ਹੋਣ ਕਾਰਨ ਹਸਪਤਾਲ ਵਿੱਚ ਦਾਖਲ ਸਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਉਨ੍ਹਾਂ ਦੀ ਸਿਹਤ ਵਿਗੜਨ ਲੱਗੀ ਸੀ ਅਤੇ 10 ਨਵੰਬਰ 2025 ਨੂੰ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ 'ਤੇ ਰੱਖਿਆ ਗਿਆ ਸੀ। ਹਾਲਾਂਕਿ ਡਿਸਚਾਰਜ ਹੋਣ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਨੇ ਆਪਣੇ ਜੂਹੂ ਸਥਿਤ ਘਰ ਵਿੱਚ ਆਖਰੀ ਸਾਹ ਲਿਆ। ਧਰਮਿੰਦਰ ਦੇ ਦਿਹਾਂਤ ਤੋਂ ਬਾਅਦ ਸਾਰੇ ਪਰਿਵਾਰ ਅਤੇ ਸਿਤਾਰੇ ਲਗਾਤਾਰ ਸ਼ਰਧਾਂਜਲੀ ਦੇ ਰਹੇ ਹਨ।
ਸੋਨਮ ਬਾਜਵਾ ਤੇ ਫਿਲਮ 'ਪਿੱਟ ਸਿਆਪਾ' ਦੀ ਟੀਮ ਨੂੰ ਗ੍ਰਿਫਤਾਰ ਕਰਨ ਦੀ ਮੰਗ, ਜਾਣੋ ਪੂਰਾ ਮਾਮਲਾ
NEXT STORY