ਮੁੰਬਈ (ਬਿਊਰੋ)– ਲਤਾ ਮੰਗੇਸ਼ਕਰ ਦੀ ਸਿਹਤ ਨੂੰ ਲੈ ਕੇ ਦੁਨੀਆ ਭਰ ’ਚ ਫੈਲੇ ਉਨ੍ਹਾਂ ਦੇ ਕਰੋੜਾਂ ਪ੍ਰਸ਼ੰਸਕ ਉਦੋਂ ਤੋਂ ਪ੍ਰੇਸ਼ਾਨ ਹਨ, ਜਦੋਂ ਤੋਂ ਲਤਾ ਨੂੰ ਕੋਰੋਨਾ ਦੇ ਚਲਦਿਆਂ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੁਆਵਾਂ ਹੋ ਰਹੀਆਂ ਹਨ ਕਿ ਉਨ੍ਹਾਂ ਦੀ ਮਨਪਸੰਦ ਗਾਇਕਾ ਜਲਦ ਠੀਕ ਹੋ ਜਾਵੇ।
ਇਹ ਖ਼ਬਰ ਵੀ ਪੜ੍ਹੋ : ਕੰਗਨਾ ਰਣੌਤ ਨੂੰ ਰਾਹਤ, ਸਿੱਖ ਭਾਈਚਾਰੇ ਖ਼ਿਲਾਫ਼ ਪੋਸਟ ਨੂੰ ਲੈ ਕੇ ਦਾਇਰ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਖਾਰਜ
ਸੋਸ਼ਲ ਮੀਡੀਆ ਦੀ ਇਕ ਮਾੜੀ ਗੱਲ ਇਹ ਹੈ ਕਿ ਬਿਨਾਂ ਕੁਝ ਜਾਣੇ ਕੋਈ ਨਾ ਪੋਸਟ ਵਾਇਰਲ ਹੋ ਹੀ ਜਾਂਦੀ ਹੈ। ਜਦੋਂ ਵੀ ਕੋਈ ਵੱਡੀ ਸ਼ਖ਼ਸੀਅਤ ਹਸਪਤਾਲ ’ਚ ਦਾਖ਼ਲ ਹੁੰਦੀ ਹੈ ਤਾਂ ਉਸ ਬਾਰੇ ਝੂਠੀਆਂ ਖ਼ਬਰਾਂ ਸਾਹਮਣੇ ਆਉਣ ਲੱਗਦੀਆਂ ਹਨ, ਜਿਸ ਕਾਰਨ ਗਲਤ ਗੱਲਾਂ ਲੋਕਾਂ ਤਕ ਪਹੁੰਚ ਜਾਂਦੀਆਂ ਹਨ।
ਲਤਾ ਮੰਗੇਸ਼ਕਰ ਬਾਰੇ ਵੀ ਅਜਿਹੀਆਂ ਝੂਠੀਆਂ ਖ਼ਬਰਾਂ ਹਨ, ਜੋ ਬਿਲਕੁਲ ਗਲਤ ਹਨ।
ਏ. ਐੱਨ. ਆਈ. ਨੇ ਅੱਜ ਇਸ ਸਬੰਧੀ ਟਵੀਟ ਕੀਤਾ ਹੈ। ਇਸ ’ਚ ਲਿਖਿਆ ਗਿਆ ਹੈ ਕਿ ਲਤਾ ਮੰਗੇਸ਼ਕਰ ਅਜੇ ਵੀ ਹਸਪਤਾਲ ’ਚ ਹੈ। ਉਹ ਆਈ. ਸੀ. ਯੂ. ’ਚ ਹਨ। ਉਨ੍ਹਾਂ ਦੀ ਸਿਹਤ ’ਚ ਹਲਕਾ ਸੁਧਾਰ ਵੀ ਹੋਇਆ ਹੈ।
ਇਹ ਸਭ ਡਾਕਟਰ ਪ੍ਰਤੀਤ ਸਮਦਾਨੀ ਨੇ ਕਿਹਾ ਹੈ, ਜੋ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ’ਚ ਲਤਾ ਮੰਗੇਸ਼ਕਰ ਦਾ ਇਲਾਜ ਕਰ ਰਹੇ ਹਨ। ਇਸ ਤੋਂ ਸਾਰੀਆਂ ਗੱਲਾਂ ਸਾਫ ਹੋ ਜਾਂਦੀਆਂ ਹਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਯੈਲੋ ਲਹਿੰਗੇ 'ਚ ਸ਼ਹਿਨਾਜ਼ ਗਿੱਲ ਨੇ ਦਿੱਤੇ ਖੂਬਸੂਰਤ ਪੋਜ਼, ਅਦਾਕਾਰਾ ਦੀ ਸਾਦਗੀ 'ਤੇ ਦਿਲ ਹਾਰੇ ਪ੍ਰਸ਼ੰਸਕ (ਤਸਵੀਰਾਂ)
NEXT STORY