ਇੰਟਰਨੈਸ਼ਨਲ ਡੈਸਕ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਏਅਰ ਕੈਨੇਡਾ ਏਅਰਲਾਈਨ ਦੇ 10 ਹਜ਼ਾਰ ਤੋਂ ਵੀ ਵੱਧ ਫਲਾਈਟ ਅਟੈਂਡੈਂਟ ਹੜਤਾਲ 'ਤੇ ਚਲੇ ਗਏ ਹਨ। ਕੈਨੇਡੀਅਨ ਯੂਨੀਅਨ ਆਫ਼ ਪਬਲਿਕ ਐਂਪਲਾਈਜ਼ ਦੇ ਬੁਲਾਰੇ ਹਿਊਗ ਪੋਲਿਅਟ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਸਮਝੌਤਾ ਨਾ ਹੋਣ ਕਾਰਨ ਏਅਰਲਾਈਨ ਦੇ ਕਰਮਚਾਰੀ ਹੜਤਾਲ 'ਤੇ ਚਲੇ ਗਏ ਹਨ।
ਜਾਣਕਾਰੀ ਅਨੁਸਾਰ ਕੰਪਨੀ ਦੇ ਫਲਾਈਟ ਅਟੈਂਡੈਂਟ, ਜਿਨ੍ਹਾਂ 'ਚੋਂ 70 ਫ਼ੀਸਦੀ ਔਰਤਾਂ ਹਨ, ਆਪਣੀਆਂ ਤਨਖਾਹਾਂ 'ਚ ਵਾਧਾ ਕਰਨ ਅਤੇ ਜਹਾਜ਼ਾਂ ਦੇ ਉਡਾਣ ਭਰਨ ਤੋਂ ਪਹਿਲਾਂ ਅਤੇ ਉਤਰਨ ਤੋਂ ਬਾਅਦ ਬਿਨਾਂ ਮੁਆਵਜ਼ੇ ਦੇ ਕੀਤੇ ਜਾਂਦੇ ਕੰਮ ਲਈ ਭੁਗਤਾਨ ਕੀਤੇ ਜਾਣ ਦੀ ਮੰਗ ਕਰ ਰਹੀਆਂ ਹਨ, ਜਿਸ ਨੂੰ ਗ੍ਰਾਊਂਡਵਰਕ ਕਿਹਾ ਜਾਂਦਾ ਹੈ।
Air Canada and Air Canada Rouge Flights Suspended due to a Strike By CUPE Flight Attendants : https://t.co/dj08XM4jJK
//
Air Canada et Air Canada Rouge suspendent leurs vols en raison d’une grève des agents de bord représentés par le SCFP : https://t.co/E1O3qCnv87 pic.twitter.com/OHL1XWhfMs
— Air Canada (@AirCanada) August 16, 2025
ਏਅਰ ਕੈਨੇਡਾ ਅਨੁਸਾਰ ਜਦੋਂ ਤੱਕ ਹੜਤਾਲ ਜਾਰੀ ਹੈ, ਉਦੋਂ ਤੱਕ ਕੰਪਨੀ ਦੀਆਂ ਸਾਰੀਆਂ ਫਲਾਈਟਾਂ ਰੱਦ ਰਹਿਣਗੀਆਂ। 'ਏਅਰ ਕੈਨੇਡਾ' ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਕੰਪਨੀ ਹੈ ਤੇ ਕੰਪਨੀ ਪਹਿਲਾਂ ਹੀ 600 ਤੋਂ ਵੱਧ ਫਲਾਈਟਾਂ ਰੱਦ ਕਰ ਚੁੱਕੀ ਹੈ। ਕੰਪਨੀ ਦੁਨੀਆ ਦੇ 60 ਤੋਂ ਜ਼ਿਆਦਾ ਦੇਸ਼ਾਂ 'ਚ ਫਲਾਈਟਾਂ ਦਾ ਸੰਚਾਲਨ ਕਰਦੀ ਹੈ, ਜਿਸ ਤੋਂ ਬਾਅਦ ਹੜਤਾਲ ਕਾਰਨ ਹੁਣ ਦੁਨੀਆਭਰ 'ਚ ਲੱਖਾਂ ਯਾਤਰੀ ਪਰੇਸ਼ਾਨ ਹੋ ਰਹੇ ਹਨ।
ਇਹ ਵੀ ਪੜ੍ਹੋ- UAE 'ਚ ਵੀ ਗੂੰਜੇ 'ਭਾਰਤ ਮਾਤਾ ਦੀ ਜੈ' ਦੇ ਜੈਕਾਰੇ ! ਤਿਰੰਗੇ ਦੇ ਰੰਗਾਂ 'ਚ ਰੰਗਿਆ ਗਿਆ ਬੁਰਜ ਖ਼ਲੀਫ਼ਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ਨੂੰ ਰੂਸ ਤੋਂ ਤੇਲ ਖਰੀਦਣ 'ਤੇ ਮਿਲ ਸਕਦੀ ਹੈ ਛੋਟ, ਟਰੰਪ ਦੇ ਬਿਆਨ ਨੇ ਜਗਾਈ ਉਮੀਦ
NEXT STORY