ਮੁੰਬਈ : ਫਿਲਮ 'ਪ੍ਰੇਮ ਰਤਨ ਧਨ ਪਾਇਓ' ਸਟਾਰ ਨੀਲ ਨਿਤਿਨ ਮੁਕੇਸ਼ ਨੇ ਲੋਕਾਂ ਨੂੰ ਇਕ ਸੈਲਾਨੀ ਦੇ ਰੂਪ 'ਚ ਹਾਥੀ ਦੀ ਸਵਾਰੀ ਨਾ ਕਰਨ ਦੀ ਬੇਨਤੀ ਕੀਤੀ ਹੈ। 34 ਸਾਲਾ ਨੀਲ 'ਪੀਪਲ ਫਾਰ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼' (ਪੇਟਾ) ਇੰਡੀਆ ਦੀ ਨਵੀਂ ਮੁਹਿੰਮ ਦਾ ਹਿੱਸਾ ਹਨ।
ਇਕ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਇਹ ਅਜੀਬ ਜਿਹੀ ਗੱਲ ਹੈ ਕਿ ਇਕ ਪਾਸੇ ਅਸੀਂ ਭਗਵਾਨ ਗਣੇਸ਼ ਦਾ ਸਤਿਕਾਰ ਕਰਦੇ ਹਾਂ ਅਤੇ ਦੂਜੇ ਪਾਸੇ ਹਾਥੀਆਂ ਦੀ ਸਵਾਰੀ ਕਰਦੇ ਹਾਂ, ਜਿਸ ਨਾਲ ਉਨ੍ਹਾਂ ਦੇ ਸਰੀਰ ਨੂੰ ਦੁਖ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਆਤਮਾ ਨੂੰ ਦੁਖੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਤੁਸੀਂ ਹਾਥੀਆਂ 'ਤੇ ਸਵਾਰੀ ਕਰਨ ਤੋਂ ਨਾਂਹ ਕਰਕੇ ਇਸ ਅਪਰਾਧ ਨੂੰ ਰੋਕਣ 'ਚ ਮਦਦ ਕਰ ਸਕਦੇ ਹੋ।
ਕਰਣ ਜੌਹਰ ਨੂੰ ਅਕਸ਼ੈ ਕੁਮਾਰ ਨੇ ਦਿੱਤੀ ਧਿਆਨ ਨਾਲ ਬੋਲਣ ਦੀ ਨਸੀਹਤ
NEXT STORY