ਮੁੰਬਈ : 'ਕਿਆ ਕੂਲ ਹੈਂ ਹਮ-3' ਵਿਚ ਬਹੁਤ ਸਾਰੀਆਂ ਹਿੰਦੀ ਫਿਲਮਾਂ ਦਾ ਮਖੌਲ ਉਡਾਇਆ ਗਿਆ ਹੈ। ਇਸ ਤੋਂ ਇਲਾਵਾ ਕਈ ਅਦਾਕਾਰਾਂ ਸਮੇਤ ਨਿਰਦੇਸ਼ਕ ਸੂਰਜ ਬੜਜਾਤੀਆ ਨੂੰ ਵੀ ਮਖੌਲ ਦਾ ਪਾਤਰ ਬਣਾਇਆ ਗਿਆ। ਇਹੀ ਮਖੌਲ ਏਕਤਾ ਕਪੂਰ ਅਤੇ ਫਿਲਮ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ।
ਅਸਲ 'ਚ 'ਕਿਆ ਕੂਲ ਹੈਂ ਹਮ-3' ਵਿਚ ਸਲਮਾਨ ਖਾਨ, ਅਜੇ ਦੇਵਗਨ ਅਤੇ ਰੋਹਿਤ ਸ਼ੈੱਟੀ ਨੂੰ ਪੋਰਨ ਨਾਲ ਜੋੜ ਕੇ ਉਨ੍ਹਾਂ ਦਾ ਮਖੌਲ ਉਡਾਇਆ ਗਿਆ ਹੈ। ਇੰਨਾ ਹੀ ਨਹੀਂ, ਸੂਰਜ ਬੜਜਾਤੀਆ ਨਾਲ ਰਲਦਾ-ਮਿਲਦਾ ਇਕ ਕਿਰਦਾਰ ਵੀ ਇਸ ਫਿਲਮ 'ਚ ਲਿਆ ਗਿਆ ਹੈ, ਜਿਸ ਦਾ ਨਾਂ ਸੂਰਜ ਕਰਜਾਤੀਆ ਰੱਖਿਆ ਗਿਆ ਹੈ। ਜਦੋਂ ਉਨ੍ਹਾਂ ਦੇ ਸਹਾਇਕ ਨੇ ਇਹ ਟ੍ਰੇਲਰ ਦੇਖਿਆ ਤਾਂ ਉਸ ਨੂੰ ਇਹ ਗੱਲ ਚੰਗੀ ਨਹੀਂ ਲੱਗੀ। ਉਸ ਦੇ ਕਹਿਣ 'ਤੇ ਜਦੋਂ ਨਿਰਦੇਸ਼ਕ ਸੂਰਜ ਨੇ ਇਹ ਟ੍ਰੇਲਰ ਦੇਖਿਆ ਤਾਂ ਉਨ੍ਹਾਂ ਨੂੰ ਵੀ ਵੱਡਾ ਝਟਕਾ ਲੱਗਾ।
ਦੱਸਿਆ ਜਾ ਰਿਹੈ ਕਿ ਸੂਰਜ ਨੇ ਆਪਣੇ ਕਾਨੂੰਨੀ ਸਲਾਹਕਾਰ ਦੀ ਮਦਦ ਨਾਲ ਏਕਤਾ ਨੂੰ ਨੋਟਿਸ ਭੇਜ ਕੇ ਇਸ ਫਿਲਮ 'ਚ ਤਬਦੀਲੀ ਕਰਨ ਦੀ ਮੰਗ ਕੀਤੀ ਹੈ, ਜਿਸ ਕਾਰਨ 'ਕਿਆ ਕੂਲ ਹੈਂ ਹਮ-3' ਇਕ ਵਾਰ ਫਿਰ ਕਾਨੂੰਨੀ ਚੱਕਰ 'ਚ ਫਸਦੀ ਨਜ਼ਰ ਆ ਰਹੀ ਹੈ।
... ਜਦੋਂ ਹੱਸਦੇ-ਹੱਸਦੇ ਕੁਰਸੀ ਤੋਂ ਡਿੱਗ ਪਏ ਸਲਮਾਨ ਖਾਨ, ਹੋਏ ਕੈਮਰੇ 'ਚ ਕੈਦ VIDEO
NEXT STORY