ਐਂਟਰਟੇਨਮੈਂਟ ਡੈਸਕ - ਪ੍ਰਸਿੱਧ ਮਾਰਸ਼ਲ ਆਰਟਿਸਟ ਅਤੇ ਅਦਾਕਾਰ ਬਰੂਸ ਲੀ ਦੀ ਵੱਡੀ ਭੈਣ ਫੋਬੀ ਲੀ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਦੇਹਾਂਤ 8 ਜੂਨ ਨੂੰ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਆਪਣੇ ਘਰ ਵਿੱਚ ਹੋਇਆ।
ਇਹ ਵੀ ਪੜ੍ਹੋ: ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

ਬਰੂਸ ਲੀ ਕਲੱਬ, ਜਿੱਥੇ ਫੋਬੀ ਨੇ ਆਨਰੇਰੀ ਚੇਅਰਮੈਨ ਵਜੋਂ ਸੇਵਾ ਨਿਭਾਈ ਸੀ, ਨੇ 14 ਜੂਨ ਨੂੰ ਸੋਸ਼ਲ ਮੀਡੀਆ ਪੋਸਟ ਰਾਹੀਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਕਲੱਬ ਨੇ ਪ੍ਰਸ਼ੰਸਕਾਂ ਅਤੇ ਆਮ ਲੋਕਾਂ ਨੂੰ ਇਸ ਮੁਸ਼ਕਲ ਸਮੇਂ ਦੌਰਾਨ ਪਰਿਵਾਰ ਦੀ ਨਿੱਜਤਾ ਦਾ ਸਨਮਾਨ ਕਰਨ ਦੀ ਅਪੀਲ ਵੀ ਕੀਤੀ। ਕਲੱਬ ਨੇ ਬਿਆਨ ਵਿਚ ਕਿਹਾ ਹੈ ਕਿ ਲੀ ਪਰਿਵਾਰ ਇਸ ਸਮੇਂ ਅੰਤਿਮ ਸੰਸਕਾਰ ਦੀ ਤਿਆਰੀ ਕਰ ਰਿਹਾ ਹੈ ਅਤੇ ਸ਼ਰਾਧਾਂਜਲੀ ਸਭਾ ਬਾਰੇ ਜਲਦੀ ਜਾਣਕਾਰੀ ਸਾਂਝੀ ਕਰਾਂਗੇ। ਬਰੂਸ ਲੀ ਦੀ ਧੀ, ਅਦਾਕਾਰਾ ਅਤੇ ਨਿਰਮਾਤਾ ਸ਼ੈਨਨ ਲੀ ਨੇ ਵੀ ਆਪਣੀ ਭੂਆ ਨੂੰ ਸੋਸ਼ਲ ਮੀਡੀਆ 'ਤੇ ਸ਼ਰਧਾਂਜਲੀ ਦਿੱਤੀ ਹੈ।
ਇਹ ਵੀ ਪੜ੍ਹੋ: ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੀ ਫਿਲਮ 'ਸੌਰੀ ਬਾਬੂ' ਦੇ ਪੋਸਟਰ ਨੇ ਮਚਾਈ ਹਲਚਲ, ਕੀ ਖੁੱਲ੍ਹੇਗਾ Actor ਦੀ ਮੌਤ ਦਾ ਰਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸੋਨਮ ਕਪੂਰ ਨੇ ਆਪਣੇ B'day 'ਤੇ ਦਿਖਾਈ ਛੋਟੇ ਬੇਟੇ 'ਰੁਦਰਲੋਕ' ਦੀ ਪਹਿਲੀ ਝਲਕ
NEXT STORY