ਚੇਨਈ (ਏਜੰਸੀ)- ਤਮਿਲ ਸਿਨੇਮਾ ਦੇ ਮਸ਼ਹੂਰ ਨਿਰਦੇਸ਼ਕ ਲੋਕੇਸ਼ ਕੰਨਗਰਾਜ ਨੇ ਆਪਣੀ ਆਉਣ ਵਾਲੀ ਫਿਲਮ 'ਕੂਲੀ' ਦੀ ਰਿਲੀਜ਼ ਤੋਂ ਪਹਿਲਾਂ ਤੀਰੁਵੰਨਾਮਲੈ ਸਥਿਤ ਪ੍ਰਸਿੱਧ ਸ਼ਿਵ ਮੰਦਰ 'ਚ ਪੂਜਾ ਕੀਤੀ। ਉਨ੍ਹਾਂ ਦੀ ਇਸ ਯਾਤਰਾ ਦੀਆਂ ਵੀਡੀਓਜ਼ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 14 ਅਗਸਤ 2025 ਨੂੰ ਰਿਲੀਜ਼ ਹੋਣ ਜਾ ਰਹੀ 'ਕੂਲੀ' ਵਿੱਚ ਸੁਪਰਸਟਾਰ ਰਜਨੀਕਾਂਤ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫਿਲਮ ਰਿਲੀਜ਼ ਤੋਂ ਪਹਿਲਾਂ ਹੀ ਕਈ ਕਾਰਨਾਂ ਕਰਕੇ ਚਰਚਾ 'ਚ ਆ ਚੁੱਕੀ ਹੈ।
ਅੰਤਰਰਾਸ਼ਟਰੀ ਰਿਲੀਜ਼
ਉਮੀਦ ਜਤਾਈ ਜਾ ਰਹੀ ਹੈ ਕਿ ਇਹ ਫਿਲਮ 100 ਤੋਂ ਵੱਧ ਦੇਸ਼ਾਂ ਵਿੱਚ ਇੱਕੋ ਦਿਨ ਰਿਲੀਜ਼ ਹੋ ਸਕਦੀ ਹੈ। ਇਸ ਦੇ ਨਾਲ, ਇਹ ਤਮਿਲ ਸਿਨੇਮਾ ਦੀ ਸਭ ਤੋਂ ਮਹਿੰਗੀ ਓਵਰਸੀਜ਼ ਡੀਲ ਵਾਲੀ ਫਿਲਮ ਵੀ ਬਣ ਗਈ ਹੈ।
ਕਾਸਟ
ਇਸ ਫਿਲਮ ਵਿੱਚ ਰਜਨੀਕਾਂਤ ਤੋਂ ਇਲਾਵਾ ਨਾਗਾਰਜੁਨਾ, ਆਮਿਰ ਖਾਨ, ਸੱਤਿਆਰਾਜ, ਉਪੇਂਦਰ, ਸੌਬਿਨ ਸ਼ਾਹਿਰ, ਸ਼ਰੂਤੀ ਹਾਸਨ ਵਰਗੇ ਮਸ਼ਹੂਰ ਕਲਾਕਾਰ ਵੀ ਮੁੱਖ ਭੂਮਿਕਾਵਾਂ ਵਿਚ ਹਨ।
'A' ਸਰਟੀਫਿਕੇਟ ਤੇ ਪਰਿਵਾਰਕ ਦਰਸ਼ਕਾਂ ਵਿਚ ਚਿੰਤਾ
ਸੈਂਸਰ ਬੋਰਡ ਨੇ ਇਸ ਐਕਸ਼ਨ-ਭਰਪੂਰ ਫਿਲਮ ਨੂੰ 'A' ਸਰਟੀਫਿਕੇਟ ਨਾਲ ਰਿਲੀਜ਼ ਲਈ ਹਰੀ ਝੰਡੀ ਦੇ ਦਿੱਤੀ ਹੈ। ਫਿਲਮ ਨੂੰ ਏ ਸਰਟੀਫਿਕੇਟ ਮਿਲਣ ਨਾਲ ਦਰਸ਼ਕਾਂ ਦਾ ਇੱਕ ਹਿੱਸਾ ਚਿੰਤਤ ਹੋ ਗਿਆ ਹੈ। ਪਰਿਵਾਰਕ ਦਰਸ਼ਕ ਅਤੇ ਬੱਚੇ ਅਦਾਕਾਰ ਰਜਨੀਕਾਂਤ ਦੇ ਪ੍ਰਸ਼ੰਸਕਾਂ ਦਾ ਇੱਕ ਵੱਡਾ ਹਿੱਸਾ ਹਨ ਅਤੇ ਕੂਲੀ ਨੂੰ 'ਏ' ਸਰਟੀਫਿਕੇਟ ਮਿਲਣ ਦਾ ਮਤਲਬ ਹੈ ਕਿ ਪਰਿਵਾਰ ਆਪਣੇ ਬੱਚਿਆਂ ਨੂੰ ਬੇਸਬਰੀ ਨਾਲ ਉਡੀਕੀ ਜਾ ਰਹੀ ਫਿਲਮ ਦੇਖਣ ਲਈ ਸਿਨੇਮਾਘਰਾਂ ਵਿੱਚ ਨਹੀਂ ਲਿਜਾ ਸਕਣਗੇ।
ਧੀ ਦੇ ਬਰਥਡੇਅ 'ਤੇ ਮਾਤਾ-ਪਿਤਾ ਨੂੰ ਮਜ਼ਾਕ ਕਰਨਾ ਪਿਆ ਭਾਰੀ, ਗੁੱਸੇ 'ਚ...
NEXT STORY