ਮੁੰਬਈ (ਬਿਊਰੋ)– ਨੈੱਟਫਲਿਕਸ ਦੀ ਕਾਮੇਡੀ-ਥ੍ਰਿਲਰ ਫ਼ਿਲਮ ‘ਲੂਪ ਲਪੇਟਾ’ ਦਾ ਪ੍ਰੀਮੀਅਰ 4 ਫਰਵਰੀ, 2022 ਨੂੰ ਹੋਇਆ। ਇਸ ’ਚ ਉਹ ਸਭ ਕੁਝ ਹੈ, ਜਿਸ ਦਾ ਕਲਾਕਾਰਾਂ ਨੇ ਵਾਅਦਾ ਕੀਤਾ ਸੀ। ਇਹ ਫ਼ਿਲਮ ਇਕ ਪ੍ਰੇਮਿਕਾ ਸਾਵੀ (ਤਾਪਸੀ ਪਨੂੰ) ਦੀ ਪਾਗਲ ਸਵਾਰੀ ਹੈ, ਜੋ ਪ੍ਰੇਮੀ ਸੱਤਿਆ (ਤਾਹਿਰ ਰਾਜ ਭਸੀਨ) ਨੂੰ ਖ਼ੁਸ਼ਕਿਸਮਤੀ ਤੇ ਬਦਕਿਸਮਤੀ ਭਰੀਆਂ ਘਟਨਾਵਾਂ ਦੀ ਇਕ ਲੜੀ ’ਚੋਂ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ’ਚ ਸਮੇਂ ਦੀ ਤਰ੍ਹਾਂ ਹੀ ਇਕ ਕਹਾਣੀ ਹੈ।
ਇਹ ਖ਼ਬਰ ਵੀ ਪੜ੍ਹੋ : ਬੀਨੂੰ ਢਿੱਲੋਂ ਦੀ ਮਾਤਾ ਜੀ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸੰਸਕਾਰ
ਰਿਲੀਜ਼ ਦੇ ਬਾਅਦ ਤੋਂ ‘ਲੂਪ ਲਪੇਟਾ’ ਭਾਰਤ ’ਚ ਫ਼ਿਲਮਾਂ ’ਚ ਨੰਬਰ 1 ’ਤੇ ਤੇ ਨੈੱਟਫਲਿਕਸ ’ਤੇ ਪੂਰੀ ਦੁਨੀਆ ’ਚ ਪਹਿਲੀਆਂ 5 ਗੈਰ ਅੰਗਰੇਜ਼ੀ ਫ਼ਿਲਮਾਂ ’ਚ ਟਰੈਂਡ ਕਰ ਰਹੀ ਹੈ। ਇਹ ਭਾਰਤ, ਸੰਯੁਕਤ ਅਰਬ ਅਮੀਰਾਤ, ਸ਼੍ਰੀਲੰਕਾ ਤੇ ਬੰਗਲਾਦੇਸ਼ ਸਹਿਤ ਨੈੱਟਫਲਿਕਸ ’ਤੇ 10 ਦੇਸ਼ਾਂ ਦੀਆਂ ਫ਼ਿਲਮਾਂ ’ਚ ਟਾਪ 10 ’ਚ ਵੀ ਰਹੀ ਹੈ।
‘ਲੂਪ ਲਪੇਟਾ’ ਦੀ ਸਫਲਤਾ ’ਤੇ ਤਾਪਸੀ ਨੇ ਸਾਂਝਾ ਕੀਤਾ, ‘ਫ਼ਿਲਮ ਨੂੰ ਭਾਰਤ ਤੇ ਅੰਤਰਰਾਸ਼ਟਰੀ ਪੱਧਰ ’ਤੇ ਟਰੈਂਡ ਕਰਦੇ ਦੇਖਣਾ ਤੇ ਹਰ ਜਗ੍ਹਾ ਦਰਸ਼ਕਾਂ ਵਲੋਂ ਪਸੰਦ ਕੀਤਾ ਜਾਣਾ ਅਸਲ ’ਚ ਮਾਣ ਦਾ ਪਲ ਹੈ।’
ਇਸ ਫ਼ਿਲਮ ਦੀ ਨਾ ਸਿਰਫ ਲੋਕ, ਸਗੋਂ ਫ਼ਿਲਮ ਸਮੀਖਿਅਕ ਵੀ ਪ੍ਰਸ਼ੰਸਾ ਕਰ ਰਹੇ ਹਨ। ਫ਼ਿਲਮ ਸਮੀਖਿਅਕਾਂ ਵਲੋਂ ਫ਼ਿਲਮ ਨੂੰ ਚੰਗੀ ਰੇਟਿੰਗ ਵੀ ਦਿੱਤੀ ਗਈ ਹੈ। ਵੱਖਰੇ ਵਿਸ਼ੇ ਨਾਲ ਇਸ ਫ਼ਿਲਮ ਨੇ ਸਭ ਦਾ ਦਿਲ ਜਿੱਤਿਆ ਹੈ। ਫ਼ਿਲਮ ’ਚ ਕਾਮੇਡੀ ਵੀ ਦੇਖਣ ਨੂੰ ਮਿਲ ਰਹੀ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
‘ਜੈਪੁਰ ’ਚ ‘ਧੋਖਾ’ ਦੀ ਸ਼ੂਟਿੰਗ ਕਰਨਾ ਸੌਖਾ ਨਹੀਂ ਸੀ’
NEXT STORY