ਜਲੰਧਰ(ਬਿਊਰੋ) - ਪੰਜਾਬੀ ਸੰਗੀਤ ਜਗਤ 'ਚ ਰੋਜ ਨਵੇਂ-ਨਵੇਂ ਗੀਤ ਰਿਲੀਜ਼ ਹੁੰਦੇ ਹਨ। ਕਈ ਗਾਇਕ ਆਪਣੇ ਹਿੱਟ ਗੀਤ ਸਦਕਾ ਖਾਸ ਪਹਿਚਾਣ ਬਣਾ ਲੈਂਦੇ ਹਨ ਅਜਿਹੇ ਹੀ ਗਾਇਕ ਹਨ ਲੱਕੀ ਲਵ।ਪੰਜਾਬੀ ਗਾਇਕ ਲੱਕੀ ਲਵ ਦਾ ਹਾਲ ਹੀ 'ਚ ਨਵਾਂ ਗੀਤ 'Black Eyebrow' ਰਿਲੀਜ਼ ਹੋਣ ਜਾ ਰਿਹਾ ਹੈ । ਹਾਲ ਹੀ 'ਚ ਇਸ ਗੀਤ ਦਾ ਟੀਜ਼ਰ ਰਿਲੀਜ਼ ਹੋਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।'Black Eyebrow' ਗੀਤ ਦੇ ਇਸ ਟੀਜ਼ਰ ਨੂੰ 'ਵੀ ਸੀਰੀਜ਼' ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਦੀ ਖਾਸੀਅਤ ਇਹ ਹੈ ਕਿ ਇਸ 'ਚ ਪ੍ਰਸਿੱਧ ਰੈਪਸਟਾਰ ਬੋਹੇਮੀਆ ਦੇ ਰੈਪ ਵੀ ਸੁਣਨ ਨੂੰ ਮਿਲਣਗੇ।
ਇਸ ਗੀਤ ਨੂੰ ਸਾਹਿਬ ਨੇ ਲਿਖਿਆ ਹੈ ਤੇ ਮਿਊਜ਼ਿਕ ਪ੍ਰਭ ਨੀਰ ਨੇ ਤਿਆਰ ਕੀਤਾ ਗਿਆ ਹੈ। ਹੀਰਾ ਸਿੰਘ ਵੱਲੋਂ ਬਣਾਈ ਇਸ ਗੀਤ ਦੀ ਵੀਡੀਓ ਬੇਹੱਦ ਵੱਡੇ ਪੱਧਰ 'ਤੇ ਸ਼ੂਟ ਕੀਤੀ ਗਈ ਹੈ।'Black Eyebrow' ਗੀਤ ਦੇ ਪ੍ਰੋਡਿਊਸਰ ਜੇ.ਆਰ, ਸੇਠੀ, ਅਮਿਤ ਸੇਠੀ, ਤੇ ਜਸਪ੍ਰੀਤ ਸੇਠੀ ਹਨ ।ਇਹ ਪ੍ਰੋਜੈਕਟ ਵਿਕਾਸ ਸੇਠੀ ਤੇ ਸਟ੍ਰਗਲਰ ਡੂਡਸ ਵੱਲੋਂ ਰਿਲੀਜ਼ ਕੀਤਾ ਜਾਵੇਗਾ।ਸਰੋਤੇ ਕੱਲ੍ਹ ਇਸ ਗੀਤ ਨੂੰ 'ਵੀ ਸੀਰੀਜ਼' ਦੇ ਆਫੀਸ਼ੀਅਲ ਯੂਟਿਊਬ ਚੈਨਲ 'ਤੇ ਦੇਖ ਸਕਦੇ ਹਨ।
ਸੁਸ਼ਾਂਤ ਖੁਦਕੁਸ਼ੀ ਮਾਮਲੇ 'ਚ ਰਿਆ ਚੱਕਰਵਤੀ ਬਣੀ ਪਹੇਲੀ, ਕੁੱਕ ਨੇ ਕੀਤਾ ਵੱਡਾ ਖ਼ੁਲਾਸਾ
NEXT STORY