ਐਂਟਰਟੇਨਮੈਂਟ ਡੈਸਕ : ਅਦਾਕਾਰਾ ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਦਾ 62 ਸਾਲ ਦੀ ਉਮਰ 'ਚ ਬੀਤੇ ਦਿਨੀਂ ਦਿਹਾਂਤ ਹੋ ਗਿਆ। ਅੱਜ ਮਲਾਇਕਾ ਦੇ ਪਿਤਾ ਦਾ ਅੰਤਿਮ ਸੰਸਕਾਰ ਸਾਂਤਾ ਕਰੂਜ਼ ਸ਼ਮਸ਼ਾਨਘਾਟ 'ਚ ਕੀਤਾ ਗਿਆ। ਇਸ ਦੁਖ ਦੀ ਘੜੀ 'ਚ ਮਲਾਇਕਾ ਦੇ ਸਾਬਕਾ ਪਤੀ ਅਰਬਾਜ਼ ਖ਼ਾਨ ਤੋਂ ਲੈ ਕੇ ਅਰਜੁਨ ਕਪੂਰ ਸਣੇ ਕਈ ਬਾਲੀਵੁੱਡ ਸਿਤਾਰੇ ਪਹੁੰਚੇ।

ਦੱਸ ਦਈਏ ਕਿ ਮਲਾਇਕਾ ਦੇ ਪਿਤਾ ਅਨਿਲ ਨੇ ਬੀਤੇ ਦਿਨੀਂ ਆਪਣੇ ਘਰ ਦੀ ਛੇਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਮੁੰਬਈ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।

ਮਲਾਇਕਾ ਅਰੋੜਾ ਨੂੰ ਆਪਣੀ ਮਾਂ ਜੋਇਸ ਪੋਲੀਕਾਰਪ ਅਤੇ ਬੇਟੇ ਅਰਹਾਨ ਖਾਨ ਨਾਲ ਬਿਲਡਿੰਗ ਦੇ ਬਾਹਰ ਦੇਖਿਆ ਗਿਆ। ਹੰਝੂਆਂ ਭਰੀਆਂ ਅੱਖਾਂ ਨਾਲ ਉਹ ਆਪਣੇ ਪਿਤਾ ਨੂੰ ਅੰਤਿਮ ਵਿਦਾਈ ਦੇਣ ਲਈ ਸਾਂਤਾ ਕਰੂਜ਼ ਸ਼ਮਸ਼ਾਨਘਾਟ ਪਹੁੰਚੀ ਸੀ। ਇਸ ਔਖੀ ਘੜੀ 'ਚ ਅਰਜੁਨ ਕਪੂਰ ਵੀ ਮਲਾਇਕਾ ਨਾਲ ਖੜੇ ਦਿਖਾਈ ਦਿੱਤੇ।

ਜਦੋਂ ਅਨਿਲ ਮਹਿਤਾ ਦੀ ਖੁਦਕੁਸ਼ੀ ਦੀ ਖਬਰ ਆਈ ਤਾਂ ਸਭ ਤੋਂ ਪਹਿਲਾਂ ਅਰਬਾਜ਼ ਖ਼ਾਨ ਹੀ ਉਨ੍ਹਾਂ ਦੇ ਘਰ ਪਹੁੰਚੇ। ਮਲਾਇਕਾ ਦੇ ਸਾਬਕਾ ਪਤੀ ਹੁਣ ਆਪਣੀ ਦੂਜੀ ਪਤਨੀ ਸ਼ੂਰਾ ਖ਼ਾਨ ਨਾਲ ਅਨਿਲ ਮਹਿਤਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸਨ।

ਇਸ ਤੋਂ ਪਹਿਲਾ ਅਰਬਾਜ਼ ਦੇ ਪਿਤਾ ਸਲੀਮ ਖ਼ਾਨ, ਭਰਾ ਸਲਮਾਨ ਤੇ ਸੋਹੇਲ ਖ਼ਾਨ ਅਤੇ ਸੋਹੇਲ ਦੇ ਪੁੱਤਰ ਸਣੇ ਪੂਰਾ ਪਰਿਵਾਰ ਮਲਾਇਕਾ ਦੇ ਘਰ ਸੋਗ ਪ੍ਰਗਟਾਉਣ ਪਹੁੰਚੇ ਸਨ। ਮਲਾਇਕਾ ਅਰੋੜਾ ਦੀ ਖ਼ਾਸ ਦੋਸਤ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਵੀ ਸ਼ਮਸ਼ਾਨਘਾਟ ਪਹੁੰਚੀ।

ਕਰਿਸ਼ਮਾ ਨਾਲ ਕਰੀਨਾ ਦੇ ਪਤੀ ਸੈਫ ਨਜ਼ਰ ਵੀ ਨਜ਼ਰ ਆਏ। ਇਨ੍ਹਾਂ ਸਾਰੇ ਬਾਲੀਵੁੱਡ ਸੈਲਬਸ ਤੋਂ ਇਲਾਵਾ ਫਰਹਾਨ ਅਖਤਰ ਦੀ ਪਤਨੀ ਸ਼ਿਬਾਨੀ ਦਾਂਡੇਕਰ ਅਤੇ ਮਸ਼ਹੂਰ ਕੋਰੀਓਗ੍ਰਾਫਰ ਫਰਾਹ ਖਾਨ, ਅਰਸ਼ਦ ਵਾਰਸੀ ਤੇ ਉਨ੍ਹਾਂ ਦੀ ਪਤਨੀ, ਟੀਵੀ ਅਦਾਕਾਰਾ ਗੌਹਰ ਖਾਨ , ਰਿਤੇਸ਼ ਦੇਸ਼ਮੁਖ ਤੇ ਜੇਨੇਲਿਆ ਡਿਸੂਜਾ ਵੀ ਅੰਤਿਮ ਵਿਦਾਈ ਦੇਣ ਪਹੁੰਚੇ।





ਹਾਲੀਵੁੱਡ ਸਟਾਰ ਵਿਲ ਸਮਿਥ ਨੇ ਰਣਵੀਰ-ਦੀਪਿਕਾ ਨੂੰ ਮਾਤਾ-ਪਿਤਾ ਬਣਨ 'ਤੇ ਭੇਜੀਆਂ ਸ਼ੁੱਭਕਾਮਨਾਵਾਂ
NEXT STORY