ਨਵੀਂ ਦਿੱਲੀ (ਏਜੰਸੀ) - ਪੰਜਾਬੀ ਅਦਾਕਾਰ ਅਤੇ ਸੰਗੀਤਕਾਰ ਦਿਲਜੀਤ ਦੋਸਾਂਝ 21 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪਰਫਾਰਮ ਕਰਨ ਵਾਲੇ ਹਨ। ਦੋਸਾਂਝ ਇਸ ਸਮੇਂ ਆਪਣੇ "ਔਰਾ ਵਰਲਡ ਟੂਰ" 'ਤੇ ਹਨ। ਉਨ੍ਹਾਂ ਨੇ ਸ਼ਨੀਵਾਰ ਨੂੰ ਲੰਡਨ ਦੇ ਵੈਂਬਲੇ ਸਟੇਡੀਅਮ ਵਿੱਚ ਆਪਣੀ ਪੇਸ਼ਕਾਰੀ ਦੌਰਾਨ ਨਵੇਂ ਟੂਰ ਦਾ ਐਲਾਨ ਕੀਤਾ। ਅਦਾਕਾਰ ਨੇ ਭਾਰਤ ਵਿੱਚ ਰੌਕ ਬੈਂਡ 'ਕੋਲਡਪਲੇ' ਦੇ ਕੰਸਰਟ ਨੂੰ ਯਾਦ ਕੀਤਾ, ਜਿਸ ਦੇ ਟਿਕਟ ਵਿਕਰੀ ਲਈ ਆਉਂਦੇ ਸਾਰ ਹੀ ਵਿਕ ਗਏ ਅਤੇ ਲੋਕਾਂ ਦੀ ਭਾਰੀ ਮੰਗ ਕਾਰਨ "ਬੁੱਕ ਮਾਈ ਸ਼ੋਅ" ਐਪ ਕਰੈਸ਼ ਅਤੇ ਡਿਜੀਟਲ ਵੈੱਬਸਾਈਟਾਂ ਬੰਦ ਹੋ ਗਈਆਂ, ਅਤੇ ਟਿਕਟਾਂ ਦੀ ਬਲੈਕ ਮਾਰਕੀਟਿੰਗ 'ਤੇ ਲੋਕਾਂ ਵਿੱਚ ਕਾਫੀ ਗੁੱਸਾ ਵੇਖਿਆ ਗਿਆ।
ਦੋਸਾਂਝ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਨ੍ਹਾਂ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, "ਭਾਰਤ ਵਿੱਚ ਸਭ ਤੋਂ ਵੱਡਾ ਸਟੇਡੀਅਮ ਹੈ - ਨਰਿੰਦਰ ਮੋਦੀ ਸਟੇਡੀਅਮ। ਇੱਕ ਗੋਰੇ ਸਮੂਹ (ਕੋਲਡਪਲੇ) ਨੇ ਉੱਥੇ 'ਸੇਲ ਆਊਟ' ਕਰ ਦਿੱਤਾ ਸੀ, ਯਾਨੀ (ਸਾਰੀਆਂ ਟਿਕਟਾਂ ਵਿੱਕ ਗਈਆਂ)। ਉਨ੍ਹਾਂ ਲਈ ਸਨਮਾਨ, ਬਹੁਤ ਸਾਰੀਆਂ ਵਧਾਈਆਂ।" 'ਇੰਡੀਆ ਵਿੱਚ ਸਟੇਡੀਅਮ ਹੋਵੇ ਅਤੇ ਉਥੇ ਪੰਜਾਬੀ ਨਾ ਹੋਣ, ਇਹ ਤਾਂ ਹੋ ਹੀ ਨਹੀਂ ਸਕਦਾ।"
ਚੋਰੀ ਦੇ ਸ਼ੱਕ 'ਚ ਟਰੱਕ ਡਰਾਈਵਰਾਂ ਨੇ ਕੁੱਟਿਆ ਨੌਜਵਾਨ ! ਹਸਪਤਾਲ 'ਚ ਇਲਾਜ ਦੌਰਾਨ ਤੋੜਿਆ ਦਮ
NEXT STORY