ਮੁੰਬਈ: ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਹਾਲ ਹੀ ’ਚ ਬਾਂਦਰਾ ਸਥਿਤ ਮਾਊਂਟ ਮੈਰੀ ਚਰਚ ਪਹੁੰਚੀ। ਮਲਾਇਕਾ ਦੀਆਂ ਇਹ ਤਸਵੀਰਾਂ ਸਵੇਰ ਦੀਆਂ ਹਨ ਜਦੋਂ ਉਹ ਸੈਰ ਕਰਨ ਨਿਕਲੀ ਸੀ।

ਸੈਰ ਕਰਨ ਤੋਂ ਬਾਅਦ ਮਲਾਇਕਾ ਚਰਚ ਪਹੁੰਚੀ। ਇਸ ਦੌਰਾਨ ਮਲਾਇਕਾ ਕਾਲੇ ਰੰਗ ਦਾ ਟਾਪ ਅਤੇ ਸ਼ਾਰਟਸ ’ਚ ਕੂਲ ਨਜ਼ਰ ਆਈ। ਮਲਾਇਕਾ ਚਰਚ ਦੇ ਬਾਹਰ ਹੱਥ ਜੋੜ ਕੇ ਮਦਰ ਮੈਰੀ ਦੇ ਸਾਹਮਣੇ ਪ੍ਰਾਥਨਾ ਕਰਦੀ ਦਿਖਾਈ ਦਿੱਤੀ।

ਮਲਾਇਕਾ ਦੀਆਂ ਇਹ ਤਸਵੀਰਾਂ ਸੋਸ਼ਲ ਸਾਈਟ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਪ੍ਰਸ਼ੰਸਕ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫ਼ੀ ਪਸੰਦ ਕਰ ਰਹੇ ਹਨ। ਦੱਸ ਦੇਈਏ ਕਿ ਮਲਾਇਕਾ ਅਰੋੜਾ 47 ਸਾਲ ਦੀ ਉਮਰ ’ਚ ਇਕਦਮ ਫਿਟ ਐਂਡ ਫਾਈਨ ਹੈ। ਉਸ ਦੀ ਹੌਟ ਫਿਗਰ ਦੀਆਂ ਕੁੜੀਆਂ ਦੀਵਾਨੀਆਂ ਹਨ। ਫਿਗਰ ਦੇ ਨਾਲ-ਨਾਲ ਮਲਾਇਕਾ ਆਪਣੇ ਫੈਸ਼ਨ ਸੈਂਸ ਨੂੰ ਲੈ ਕੇ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਕੋਈ ਇਵੈਂਟ ਹੋਵੇ ਜਾਂ ਪਾਰਟੀ ਮਲਾਇਕਾ ਦੇ ਕੱਪੜਿਆਂ ਦੀ ਹਮੇਸ਼ਾ ਤਾਰੀਫ਼ ਹੁੰਦੀ ਹੈ।

ਦੱਸ ਦੇਈਏ ਕਿ ਮਲਾਇਕਾ ਅਰੋੜਾ ਆਖ਼ਿਰੀ ਵਾਰ ‘ਇੰਡੀਆਜ਼ ਬੈਸਟ ਡਾਂਸਰ’ ’ਚ ਨਜ਼ਰ ਆਈ ਸੀ। ਇਸ ’ਚ ਉਸ ਨੇ ਜੱਜ ਦੀ ਭੂਮਿਕਾ ਨਿਭਾਈ ਸੀ।



ਮਸ਼ਹੂਰ ਪੰਜਾਬੀ ਗਾਇਕ 'ਸਰਦੂਲ ਸਿਕੰਦਰ' ਦੀ ਹਾਲਤ ਬੇਹੱਦ ਨਾਜ਼ੁਕ, ਪਿਛਲੇ ਡੇਢ ਮਹੀਨੇ ਤੋਂ ਫੋਰਟਿਸ 'ਚ ਦਾਖ਼ਲ
NEXT STORY