ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰਾ ਕ੍ਰਿਤੀ ਖਰਬੰਦਾ ਦੀਆਂ ਹਾਲੀਆ ਇੰਸਟਾਗ੍ਰਾਮ ਸਟੋਰੀਜ਼ ਨੇ ਉਸ ਦੇ ਪ੍ਰਸ਼ੰਸਕਾਂ ਵਿਚਾਲੇ ਉਤਸੁਕਤਾ ਵਧਾ ਦਿੱਤੀ ਹੈ। ਕ੍ਰਿਤੀ ਨੇ ਲਗਾਤਾਰ ਕੁੱਝ ਅਜਿਹੀਆਂ ਫੋਟੋਆਂ ਸਾਂਝੀਆਂ ਕੀਤੀਆਂ ਹਨ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਜਲਦੀ ਹੀ ਇੱਕ ਖਾਸ ਐਲਾਨ ਕਰ ਸਕਦੀ ਹੈ। ਕ੍ਰਿਤੀ ਨੇ ਪਹਿਲਾਂ ਇੱਕ ਕਲੋਜ਼-ਅਪ ਸੈਲਫੀ ਸਾਂਝੀ ਕੀਤੀ। ਫਿਰ ਉਸਨੇ ਇੱਕ ਹੋਰ ਫੋਟੋ ਸਾਂਝ ਕੀਤੀ, ਜਿਸ ਵਿੱਚ ਇੱਕ ਗਲਾਸ ਵਿੱਚ ਡਰਿੰਕ ਪਾਈ ਜਾ ਰਹੀ ਹੈ ਅਤੇ ਨਾਹ ਹੀ ਇੱਕ ਲਾਲ ਰੰਗ ਦੀ ਨੋਟਬੁੱਕ ਨਜ਼ਰ ਆ ਰਹੀ ਹੈ। ਤਸਵੀਰ ਵਿੱਚ ਲਿਖਿਆ ਸੀ, "ਕੁਝ ਖਾਸ ਬਣ ਰਿਹਾ ਹੈ।"

ਕ੍ਰਿਤੀ ਨੇ ਫਿਰ ਇੱਕ ਹੋਰ ਫੋਟੋ ਸਾਂਝੀ ਕੀਤੀ, ਜਿਸ ਵਿੱਚ ਇੱਕ ਹੱਥ ਲਿਖਤ ਨੋਟ ਵਾਂਗ ਸੰਦੇਸ਼ ਸੀ, "ਮੈਂ ਅਜੇ ਖੁਦ 'ਤੇ ਕੰਮ ਕਰ ਰਹੀ ਹਾਂ।" ਕ੍ਰਿਤੀ ਦੇ ਇਹਨਾਂ ਗੁਪਤ ਸੰਦੇਸ਼ਾਂ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ। ਹਾਲਾਂਕਿ ਕ੍ਰਿਤੀ ਨੇ ਅਜੇ ਤੱਕ ਇਹ ਸਪੱਸ਼ਟ ਨਹੀਂ ਕੀਤਾ ਹੈ ਕਿ ਉਸਦੀਆਂ ਸਟੋਰੀਜ਼ ਕਿਸ ਵੱਲ ਇਸ਼ਾਰਾ ਕਰ ਰਹੀਆਂ ਹਨ, ਪਰ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਇਹ ਕਿਸੇ ਨਵੇਂ ਪ੍ਰੋਜੈਕਟ, ਇੱਕ ਪੇਸ਼ੇਵਰ ਪ੍ਰਾਪਤੀ ਜਾਂ ਉਸਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਮਹੱਤਵਪੂਰਨ ਖ਼ਬਰਾਂ ਦਾ ਸੰਕੇਤ ਹੋ ਸਕਦਾ ਹੈ। ਹੁਣ, ਹਰ ਕਿਸੇ ਦੀ ਨਜ਼ਰ ਇਸ ਗੱਲ 'ਤੇ ਹੈ ਕਿ ਕ੍ਰਿਤੀ ਆਖਰਕਾਰ ਸਸਪੈਂਸ ਤੋਂ ਪਰਦਾ ਕਦੋਂ ਚੁੱਕਦੀ ਹੈ।
2 ਕਰੋੜ 'ਚ ਬਣੀ 'ਹਨੂੰਮਾਨ ਅੰਸ਼' ਨੇ ਬਾਕਸ ਆਫ਼ਿਸ 'ਤੇ ਲਿਆਂਦੀ ਹਨੇਰੀ ! ਕਰ ਲਈ 40 ਗੁਣਾ ਤੋਂ ਵੀ ਵੱਧ ਕਮਾਈ
NEXT STORY