ਨਵੀਂ ਦਿੱਲੀ- 90 ਦੇ ਦਹਾਕੇ ਦੀ ਚੋਟੀ ਦੀ ਅਦਾਕਾਰਾ ਮਮਤਾ ਕੁਲਕਰਨੀ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। 2025 ਦੇ ਮਹਾਕੁੰਭ ਦੌਰਾਨ, ਕਿੰਨਰ ਅਖਾੜੇ ਨੇ ਅਦਾਕਾਰਾ ਨੂੰ ਮਹਾਮੰਡਲੇਸ਼ਵਰ ਦੀ ਉਪਾਧੀ ਦਿੱਤੀ, ਜਿਸ ਦਾ ਕਈ ਬਾਬਿਆਂ ਨੇ ਵਿਰੋਧ ਕੀਤਾ। ਰਾਮਦੇਵ ਅਤੇ ਬਾਗੇਸ਼ਵਰ ਧਾਮ ਉਨ੍ਹਾਂ ਪ੍ਰਮੁੱਖ ਨਾਵਾਂ ਵਿੱਚੋਂ ਹਨ ਜਿਨ੍ਹਾਂ ਨੇ ਮਮਤਾ ਕੁਲਕਰਨੀ ਨੂੰ ਮਹਾਮੰਡਲੇਸ਼ਵਰ ਦੀ ਉਪਾਧੀ ਦੇਣ ਦਾ ਖੁੱਲ੍ਹ ਕੇ ਵਿਰੋਧ ਕੀਤਾ ਸੀ। ਦੋਵਾਂ ਨੇ ਅਦਾਕਾਰਾ ‘ਤੇ ਸਖ਼ਤ ਸ਼ਬਦਾਂ 'ਚ ਨਿਸ਼ਾਨਾ ਸਾਧਿਆ ਸੀ। ਵਧਦੇ ਵਿਵਾਦ ਤੋਂ ਬਾਅਦ, ਮਮਤਾ ਕੁਲਕਰਨੀ ਦਾ ਖਿਤਾਬ 7 ਦਿਨਾਂ ਦੇ ਅੰਦਰ ਹੀ ਵਾਪਸ ਲੈ ਲਿਆ ਗਿਆ।
ਇਹ ਵੀ ਪੜ੍ਹੋ-ਮਹਾਕੁੰਭ ਗਈ ਅਦਾਕਾਰਾ 'ਤੇ ਭੜਕੇ ਲੋਕ, ਕੀਤਾ ਗਿਆ ਟ੍ਰੋਲ
ਮਹਾਮੰਡਲੇਸ਼ਵਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ, ਅਦਾਕਾਰਾ ਨੇ ਇਕ ਸ਼ੋਅ 'ਚ ਹਿੱਸਾ ਲਿਆ। ਇਸ ਦੌਰਾਨ, ਉਸ ਨੇ ਆਪਣੇ ਵਿਰੁੱਧ ਲੱਗੇ ਸਾਰੇ ਦੋਸ਼ਾਂ ਨੂੰ ਸਪੱਸ਼ਟ ਕਰਦਿਆਂ ਆਪਣੇ ਵਿਰੋਧੀਆਂ ਨੂੰ ਢੁਕਵਾਂ ਜਵਾਬ ਦਿੱਤਾ। ਰਜਤ ਸ਼ਰਮਾ ਨੇ ਅਦਾਕਾਰਾ ਅਤੇ ਸਾਧਵੀ ਮਮਤਾ ਨੂੰ ਪੁੱਛਿਆ ਕਿ ਰਾਮਦੇਵ ਬਾਬਾ ਨੇ ਕਿਹਾ ਸੀ, ‘ਕੋਈ ਵੀ ਇੱਕ ਦਿਨ ਵਿੱਚ ਸੰਤ ਨਹੀਂ ਬਣ ਸਕਦਾ।’ ਅੱਜਕੱਲ੍ਹ ਮੈਂ ਦੇਖਦਾ ਹਾਂ ਕਿ ਕਿਸੇ ਨੂੰ ਵੀ ਫੜ ਕੇ ਮਹਾਂਮੰਡਲੇਸ਼ਵਰ ਬਣਾਇਆ ਜਾ ਸਕਦਾ ਹੈ। ਇਸ ਦਾ ਜਵਾਬ ਦਿੰਦੇ ਹੋਏ, ਉਹ ਕਹਿੰਦੀ ਹੈ ਕਿ ਉਹ ਰਾਮਦੇਵ ਨੂੰ ਸਿਰਫ਼ ਇਹੀ ਕਹਿਣਾ ਚਾਹੁੰਦੀ ਹੈ ਕਿ ਉਸਨੂੰ ਮਹਾਕਾਲ ਅਤੇ ਮਹਾਕਾਲੀ ਤੋਂ ਡਰਨਾ ਚਾਹੀਦਾ ਹੈ।
ਬਾਗੇਸ਼ਵਰ ਧਾਮ ਨੇ ਵਿੰਨ੍ਹਿਆ ਸੀ ਨਿਸ਼ਾਨਾ
ਇਸ ਦੇ ਨਾਲ ਹੀ, 25 ਸਾਲ ਦੀ ਉਮਰ 'ਚ ਸੰਤ ਬਣਨ ਦਾ ਦਾਅਵਾ ਕਰਨ ਵਾਲੇ ਬਾਗੇਸ਼ਵਰ ਧਾਮ ਨੇ ਵੀ ਅਦਾਕਾਰਾ ਦੀ ਆਲੋਚਨਾ ਕੀਤੀ। ਮਮਤਾ ਕੁਲਕਰਨੀ ਦੇ ਮਹਾਮੰਡਲੇਸ਼ਵਰ ਬਣਨ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਸੀ, ‘ਕਿਸੇ ਵੀ ਤਰ੍ਹਾਂ ਦੇ ਬਾਹਰੀ ਪ੍ਰਭਾਵ ਹੇਠ ਆ ਕੇ ਕਿਸੇ ਨੂੰ ਵੀ ਮਹਾਂਮੰਡਲੇਸ਼ਵਰ ਕਿਵੇਂ ਬਣਾਇਆ ਜਾ ਸਕਦਾ ਹੈ।’ ਇਹ ਖਿਤਾਬ ਸਿਰਫ਼ ਉਸ ਵਿਅਕਤੀ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿਸ ਵਿੱਚ ਕਿਸੇ ਸੰਤ ਜਾਂ ਸਾਧਵੀ ਦੀ ਭਾਵਨਾ ਹੋਵੇ। ਮਮਤਾ ਨੇ ਆਪ ਕਿ ਅਦਾਲਤ ਵਿੱਚ ਇਸਦਾ ਢੁਕਵਾਂ ਜਵਾਬ ਦਿੱਤਾ।
ਇਹ ਵੀ ਪੜ੍ਹੋ-ਰੈਂਪ 'ਤੇ ਵਾਕ ਕਰਦੀ ਫੁੱਟ- ਫੁੱਟ ਕੇ ਰੋਈ ਸੋਨਮ ਕਪੂਰ, ਜਾਣੋ ਕੀ ਹੈ ਕਾਰਨ
ਮਮਤਾ ਨੇ ਯਾਦ ਕਰਵਾ ਦਿੱਤੀ ਉਮਰ
ਉਹ ਕਹਿੰਦੀ ਹੈ, ‘ਮੈਂ ਧੀਰੇਂਦਰ ਸ਼ਾਸਤਰੀ ਉਰਫ਼ ਬਾਗੇਸ਼ਵਰ ਧਾਮ (25 ਸਾਲ) ਜਿੰਨੀ ਉਮਰ ਤੱਕ ਤਪਸਿਆ ਕੀਤੀ ਹੈ।’ ਮੈਂ ਧੀਰੇਂਦਰ ਸ਼ਾਸਤਰੀ ਨੂੰ ਸਿਰਫ਼ ਇਹੀ ਕਹਿਣਾ ਚਾਹੁੰਦੀ ਹਾਂ ਕਿ ਆਪਣੇ ਗੁਰੂ ਤੋਂ ਪੁੱਛੋ ਕਿ ਮੈਂ ਕੌਣ ਹਾਂ ਅਤੇ ਚੁੱਪ ਕਰਕੇ ਬੈਠ ਜਾਓ। ਅਦਾਕਾਰਾ ‘ਤੇ ਦੋਸ਼ ਲਗਾਇਆ ਜਾ ਰਿਹਾ ਸੀ ਕਿ ਉਸ ਨੇ 10 ਕਰੋੜ ਰੁਪਏ ਦੇ ਕੇ ਮਹਾਮੰਡਲੇਸ਼ਵਰ ਦਾ ਖਿਤਾਬ ਹਾਸਲ ਕੀਤਾ ਸੀ। ਇਸ ਦੇ ਜਵਾਬ ਵਿੱਚ, ਉਹ ਕਹਿੰਦੀ ਹੈ ਕਿ ਉਸ ਕੋਲ 1 ਕਰੋੜ ਰੁਪਏ ਵੀ ਨਹੀਂ ਹਨ, 10 ਕਰੋੜ ਰੁਪਏ ਤਾਂ ਦੂਰ ਦੀ ਗੱਲ ਹੈ। ਉਸਨੇ 2 ਲੱਖ ਰੁਪਏ ਲੈ ਕੇ ਗੁਰੂ ਨੂੰ ਭੇਟ ਕੀਤੇ ਸਨ ਕਿਉਂਕਿ ਉਸਦੇ ਸਾਰੇ ਬੈਂਕ ਖਾਤੇ ਜ਼ਬਤ ਕਰ ਲਏ ਗਏ ਹਨ।
ਮਮਤਾ ਮਹਾਮੰਡਲੇਸ਼ਵਰ ਨਹੀਂ ਚਾਹੁੰਦੀ ਸੀ ਬਣਨਾ
ਸਾਧਵੀ ਬਣਨ ਦੇ ਆਪਣੇ ਸਫ਼ਰ ਬਾਰੇ ਗੱਲ ਕਰਦਿਆਂ, ਮਮਤਾ ਕੁਲਕਰਨੀ ਕਹਿੰਦੀ ਹੈ ਕਿ ਉਸ ਨੇ ਪਿਛਲੇ 23 ਸਾਲਾਂ 'ਚ ਇੱਕ ਵੀ ਬਾਲਗ ਫਿਲਮ ਨਹੀਂ ਦੇਖੀ। ਇਸ ਦੇ ਨਾਲ ਹੀ, ਉਸ ਨੇ ਦੱਸਿਆ ਕਿ ਉਹ ਕਦੇ ਵੀ ਮਹਾਮੰਡਲੇਸ਼ਵਰ ਨਹੀਂ ਬਣਨਾ ਚਾਹੁੰਦੀ ਸੀ ਪਰ ਕਿੰਨਰ ਅਖਾੜੇ ਦੇ ਆਚਾਰੀਆ ਲਕਸ਼ਮੀ ਨਾਰਾਇਣ ਤ੍ਰਿਪਾਠੀ ਦੇ ਦਬਾਅ ਹੇਠ, ਉਹ ਮਹਾਮੰਡਲੇਸ਼ਵਰ ਬਣਨ ਲਈ ਰਾਜ਼ੀ ਹੋ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਹਾਕੁੰਭ ਗਈ ਅਦਾਕਾਰਾ 'ਤੇ ਭੜਕੇ ਲੋਕ, ਕੀਤਾ ਗਿਆ ਟ੍ਰੋਲ
NEXT STORY