ਮੁੰਬਈ-ਅਦਾਕਾਰਾ ਮੰਦਿਰਾ ਬੇਦੀ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਅਦਾਕਾਰਾ ਪਤੀ ਦੀ ਮੌਤ ਤੋਂ ਬਾਅਦ ਆਪਣੇ ਆਪ ਨੂੰ ਬੜੀ ਹੀ ਮਜ਼ਬੂਤੀ ਦੇ ਨਾਲ ਸੰਭਾਲ ਰਹੀ ਹੈ। ਇਸ ਦੇ ਨਾਲ ਹੀ ਉਹ ਪਾਜ਼ੀਟਿਵਿਟੀ ਭਰੇ ਪੋਸਟ ਵੀ ਸਾਂਝੇ ਕਰਦੀ ਰਹਿੰਦੀ ਹੈ। ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦੇ ਫੈਨਸ ਅਤੇ ਦੋਸਤ ਵੀ ਕਾਫੀ ਖੁਸ਼ ਹਨ। ਮੰਦਿਰਾ ਬੇਦੀ ਦੇ ਪਤੀ ਦਾ ਕੁਝ ਦਿਨ ਪਹਿਲਾਂ ਹੀ ਦਿਹਾਂਤ ਹੋ ਗਿਆ ਸੀ।
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ। ਇਸ ਵੀਡੀਓ ‘ਚ ਮੰਦਿਰਾ ਬੇਦੀ ਨੇ ਕਿਹਾ ਕਿ ‘ਮੈਂ ਅੱਜ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਦੱਸਣਾ ਚਾਹੁੰਦੀ ਹਾਂ ਉਸ ਬਾਰੇ, ਜਿਸ ‘ਤੇ ਮੈਂ ਕੰਮ ਕਰ ਰਹੀ ਹਾਂ ਅਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਸਭ ਨਾਲ ਸ਼ੇਅਰ ਕਰ ਸਕਦੀ ਹਾਂ’।
ਅਦਾਕਾਰਾ ਆਪਣੇ ਚਿਹਰੇ ‘ਤੇ ਸਮਾਈਲ ਲਈ ਅਤੇ ਆਤਮ-ਵਿਸ਼ਵਾਸ਼ ਦੇ ਨਾਲ ਭਰੀ ਹੋਈ ਦਿਖਾਈ ਦੇ ਰਹੀ ਹੈ। ਇਸ ਦੇ ਨਾਲ ਹੀ ਵੀਡੀਓ ਦੇ ਅਖੀਰ ‘ਚ ਉਹ ਹੱਥ ਜੋੜ ਕੇ ਸਭ ਨੂੰ ਨਮਸਕਾਰ ਕਰਦੀ ਹੈ ਅਤੇ ਵੀਡੀਓ ਦੇ ਅਖੀਰ ‘ਚ ਆਪਣੇ ਹੱਥਾਂ ਦੇ ਨਾਲ ਦਿਲ ਬਣਾ ਕੇ ਸਮਾਈਲ ਕਰਦੀ ਨਜ਼ਰ ਆ ਰਹੀ ਹੈ।
ਇਸ ਵੀਡੀਓ ‘ਤੇ ਉਸ ਦੇ ਚਾਹੁਣ ਵਾਲਿਆਂ ਨੇ ਵੀ ਕਮੈਂਟਸ ਕੀਤੇ ਹਨ ਅਤੇ ਲਗਾਤਾਰ ਅਦਾਕਾਰਾ ਨੂੰ ਹੌਂਸਲਾ ਦੇ ਰਹੇ ਹਨ।
ਅਦਾਕਾਰ ਪ੍ਰਕਾਸ਼ ਰਾਜ ਹੋਏ ਹਾਦਸੇ ਦੇ ਸ਼ਿਕਾਰ, ਲੱਗੀ ਗੰਭੀਰ ਸੱਟ
NEXT STORY